Unexpected rain pours hearts of farmers

March 04 2019

This content is currently available only in Hindi language.

ਤਿੰਨ ਹਫ਼ਤਿਆਂ ਤੋਂ ਰੁਕ ਰੁਕ ਕੇ ਪੈ ਰਹੀ ਬਰਸਾਤ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਦਾ ਨੁਕਸਾਨ ਦਿਨੋਂ ਦਿਨ ਹੋਰ ਵਧ ਰਿਹਾ ਹੈ। ਪਿਛਲੇ ਮਹੀਨੇ ਲਗਾਤਾਰ ਭਾਰੀ ਬਰਸਾਤ ਕਾਰਨ ਸਭ ਤੋਂ ਪਹਿਲਾਂ ਨੀਵੇਂ ਇਲਾਕਿਆਂ ਵਿੱਚੋਂ ਕਣਕ ਦੀ ਫ਼ਸਲ ਬਰਬਾਦ ਹੋ ਗਈ ਸੀ। ਕਿਸਾਨ ਗੁਰਦੇਵ ਸਿੰਘ, ਜਸਬੀਰ ਸਿੰਘ ਬਾਜਵਾ ਅਤੇ ਗੁਰਮੁਖ ਸਿੰਘ, ਗੁਰਦੀਪ ਸਿੰਘ ਨਾਨੋਵਾਲ ਨੇ ਦੱਸਿਆ ਕਿ ਬੀਤੇ ਦਿਨ ਤੋਂ ਫਿਰ ਸ਼ੁਰੂ ਹੋਈ ਬਰਸਾਤ ਕਾਰਨ ਨੀਵੇਂ ਇਲਾਕਿਆਂ ਵਿੱਚੋਂ ਕਣਕ ਦੇ ਨਾਲ ਨਾਲ ਸਬਜ਼ੀਆਂ ਅਤੇ ਸਰ੍ਹੋਂ ਦੀ ਫ਼ਸਲ ਵੀ ਖ਼ਰਾਬ ਹੋ ਚੁੱਕੀ ਹੈ। ਇਸ ਦੇ ਨਾਲ ਬੀਤੇ ਸਾਲਾਂ ਵਿੱਚ ਬਹੁਤ ਘੱਟ ਹੋਈ ਬਰਸਾਤ ਕਾਰਨ ਕੁੱਝ ਲੋਕਾਂ ਨੇ ਪਾਣੀ ਦੇ ਕੁਦਰਤੀ ਨਿਕਾਸ ਨੂੰ ਰੋਕ ਦਿੱਤਾ ਹੈ, ਜਿਸ ਕਾਰਨ ਵੱਖ ਵੱਖ ਖੇਤਰਾਂ ਵਿੱਚ ਪਾਣੀ ਦਾ ਕੁਦਰਤੀ ਨਿਕਾਸ ਰੁਕਣ ਕਾਰਨ ਇਨ੍ਹਾਂ ਖੇਤਰਾਂ ਵਿੱਚ ਗੰਨੇ ਦੀ ਫ਼ਸਲ ਵੀ ਬਰਬਾਦ ਹੋਣੀ ਸ਼ੁਰੂ ਹੋ ਗਈ ਹੈ, ਜਿਥੇ ਕਿਤੇ ਗੰਨੇ ਦੀ ਫ਼ਸਲ ਖੜ੍ਹੀ ਹੈ ਉਹ ਵੀ ਕਟਾਈ ਕਰਕੇ ਪਾਣੀ ਵਿਚੋਂ ਕੱਢਣੀ ਅਸੰਭਵ ਹੈ। ਜਸਬੀਰ ਸਿੰਘ ਨੇ ਦੱਸਿਆ ਕਿ ਕਈ ਥਾਵਾਂ ’ਤੇ ਕੁੱਝ ਰਸੂਖਵਾਨ ਲੋਕਾਂ ਵੱਲੋਂ ਨਿਕਾਸੀ ਸੇਮ ਨਾਲੀਆਂ ਨੂੰ ਪੂਰ ਕੇ ਆਪਣੇ ਪੱਕੇ ਰਸਤੇ ਬਣਾ ਲਏ ਹਨ। ਇਸ ਕਾਰਨ ਪਾਣੀ ਦਾ ਨਿਕਾਸ ਕਿਸੇ ਪਾਸੇ ਵੀ ਨਾ ਹੋਣ ਕਾਰਨ ਕਿਸਾਨਾਂ ਨੂੰ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ। ਕਿਸਾਨ ਹਰਭਜਨ ਸਿੰਘ ਮੇਹੜੇ ਨੇ ਦੱਸਿਆ ਕਿ ਉਨ੍ਹਾਂ ਦੇ ਵਾਹੀਯੋਗ ਰਕਬੇ ਸਮੇਤ ਪਿੰਡ ਦਾ ਸੈਂਕੜੇ ਏਕੜ ਰਕਬਾ ਸੇਮ ਨਾਲੀ ਦੇ ਪੂਰੇ ਜਾਣ ਕਾਰਨ ਪਾਣੀ ਨਾਲ ਭਰਿਆ ਪਿਆ ਹੈ। ਮੀਂਹ ਪੈਣ ਤੋਂ ਪਹਿਲਾਂ ਉਸ ਨੇ ਆਪਣੇ ਰਕਬੇ ਵਿਚ ਗੰਨੇ ਦੀ ਫ਼ਸਲ ਕੱਟ ਕੇ ਖੰਡ ਮਿੱਲ ਤੱਕ ਲੈ ਜਾਣ ਲਈ ਰੱਖੀ ਹੋ ਸੀ ਪਰ ਬਾਅਦ ਵਿੱਚ ਪੂਰਾ ਰਕਬਾ ਪਾਣੀ ਨਾਲ ਭਰ ਗਿਆ। ਲੰਮਾਂ ਸਮਾਂ ਪਾਣੀ ਖੜ੍ਹਾ ਰਹਿਣ ਕਾਰਨ ਕਾਰਨ ਹੁਣ ਗੰਨੇ ਦੀ ਫ਼ਸਲ ਬਰਬਾਦ ਹੋ ਰਹੀ ਹੈ। ਕਿਸਾਨਾਂ ਨੇ ਦੱਸਿਆ ਕਿ ਕਸਬਾ ਪੁਰਾਣਾ ਸ਼ਾਲ੍ਹਾ ਤੋਂ ਲੈ ਕੇ ਗੁਰਦੁਆਰਾ ਬੀਬੀ ਸੁੰਦਰੀ, ਘੱਲੂਘਾਰਾ ਸਾਹਿਬ, ਚੱਕ ਸ਼ਰੀਫ਼, ਭੈਣੀ ਮੀਆਂ ਖਾਂ, ਮੁਲਾਂਵਾਲ, ਮੋਚਪੁਰ, ਬੁੱਢਾ ਬਾਲਾ ਅਤੇ ਬੇਰੀ ਪਿੰਡਾਂ ਤੱਕ ਦਾ ਕੋਈ 10 ਹਜ਼ਾਰਾਂ ਏਕੜ ਤੋਂ ਵੱਧ ਦਾ ਰਕਬਾ ਬਰਸਾਤ ਕਾਰਨ ਬੁਰੀ ਤਰਾਂ ਪ੍ਰਭਾਵਿਤ ਹੋਇਆ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ