This farmer cultivates 165 varieties of paddy

February 06 2019

This content is currently available only in Punjabi language.

ਮਨੀਪੁਰ ਦੇ ਕਿਸਾਨ ਪੀ ਦੇਵਕਾਂਤ ਨੇ ਜੀਰੀ ਦੀਆਂ ਇੱਕ ਸੌ ਤੋਂ ਵੱਧ ਕਿਸਮਾਂ ਦੀ ਆਰਗੇਨਿਕ ਖੇਤੀ ਕਰਕੇ ਇੱਕ ਮਿਸਾਲ ਕਾਇਮ ਕੀਤੀ ਹੈ। ਉਹ ਕੇਵਲ ਜੀਰੀ ਦੀ ਖੇਤੀ ਹੀ ਨਹੀਂ ਕਰਦੇ ਸਗੋਂ ਅਜਿਹੀਆਂ ਕਿਸਮਾਂ ਦ ਪੈਦਾਵਾਰ ਵੀ ਕਰਦੇ ਹਨ ਜਿਨ੍ਹਾਂ ਬਾਰੇ ਹੁਣ ਲੋਕਾਂ ਨੂੰ ਜਾਣਕਾਰੀ ਵੀ ਨਹੀਂ ਰਹੀ। ਅਜਿਹੀ ਹੀ ਇੱਕ ਕਿਸਮ ਹੈ ‘ਚਖਾਓ ਪੋਰਟਨ’। ਇਹ ਚੌਲ ਕਾਲੇ ਰੰਗ ਦੇ ਹੁੰਦੇ ਹਨ ਅਤੇ ਇਨ੍ਹਾਂ ਵਿਚ ਬਿਮਾਰੀਆਂ ਨੂੰ ਠੀਕ ਕਰਨ ਦੀ ਭਰਪੂਰ ਤਾਕਤ ਹੈ।

ਇਸ ਕਿਸਮ ਦੇ ਚੌਲ ਬੁਖ਼ਾਰ ਤੋਂ ਲੈ ਕੇ ਡੇਂਗੂ ਅਤੇ ਕੈਂਸਰ ਜਿਹੀ ਬਿਮਾਰੀ ਨੂੰ ਵੀ ਠੀਕ ਕਰ ਸਕਦੇ ਹਨ। ਪੀ ਦੇਵਕਾਂਤ ਨੇ ਇੰਫਾਲ ਵਿਚ ਅਪਣੇ ਜਨੂੰਨ ਨਾਲ 165 ਕਿਸਮ ਦੀ ਜੀਰੀ ਦੀ ਪੈਦਾਵਾਰ ਕੀਤੀ ਹੈ। ਪੰਜ ਸਾਲ ਪਹਿਲਾਂ ਉਨ੍ਹਾਂ ਨੇ ਅਪਣੇ ਘਰ ਵਿਚ ਹੀ ਚਾਰ ਤਰ੍ਹਾਂ ਦੀਆਂ ਕਿਸਮਾਂ ਨਾਲ ਕੰਮ ਕਰਨਾ ਸ਼ੁਰੂ ਕੀਤਾ ਸੀ।

ਉਹ ਮਨੀਪੁਰ ਦੇ ਹਰ ਇਲਾਕੇ ਵਿਚ ਜਾ ਕੇ ਜੀਰੀ ਦੀ ਕਿਸਮ ਲੱਭ ਕੇ ਲਿਆਉਂਦੇ ਹਨ। ਪਿੱਛੇ ਜਿਹੇ ਹੋਏ ਨੈਸ਼ਨਲ ਸੀਡ ਡਾਈ ਵਰਸਿਟੀ ਫ਼ੈਸਟੀਵਲ ਵਿਚ ਦੇਵਕਾਂਤ ਨੇ ਆਪਣਾ ਕਮਾਲ ਵਿਖਾਇਆ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਕਿਸਮਾਂ ਨੂੰ ਤਿਆਰ ਕਰਨਾ ਸੌਖਾ ਨਹੀਂ ਸੀ। ਕਈਂ ਕਿਸਮਾਂ ਤਾਂ ਖ਼ਤਮ ਹੋ ਗਈਆਂ ਮੰਨੀਆਂ ਜਾਦੀਆਂ ਸਨ। ਕਈਂ ਕਿਸਾਨਾਂ ਕੋਲ ਕਈ ਦੁਰਲੱਭ ਕਿਸਮਾਂ ਲੱਭ ਗਈਆਂ।

ਇਨ੍ਹਾਂ ਕਿਸਮਾਂ ਨੂੰ ਮੁੜ ਕੇ ਫ਼ਸਲ ਦੇ ਤੌਰ ‘ਤੇ ਤਿਆਰ ਕਰਨਾ ਵੀ ਇੱਕ ਚੁਣੌਤੀ ਸੀ। ਦੇਵਕਾਂਤ ਨੂੰ 2012 ਪੀਪੀਵੀਏਐਫ਼ ਦਾ ਸਨਮਾਨ ਵੀ ਮਿਲ ਚੁੱਕਾ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Rozana Spokesman