SBI is offering a bank loan for land purchase, small farmers will be benefitted

February 07 2019

This content is currently available only in Punjabi language.

ਜੇਕਰ ਤੁਸੀਂ ਖੇਤੀ ਕਰਨਾ ਚਾਹੁੰਦੇ ਹੋ ਤੁਹਾਡੇ ਕੋਲ ਘੱਟ ਜ਼ਮੀਨ ਹੈ ਜਾਂ ਜ਼ਮੀਨ ਨਹੀਂ ਹੈ ਤਾਂ ਤੁਸੀਂ ਭਾਰਤੀ ਸਟੇਟ ਬੈਂਕ ਦੀ ਇਸ ਸਕੀਮ ਦਾ ਫ਼ਾਇਦਾ ਲੈ ਸਕਦੇ ਹੋ। ਭਾਰਤੀ ਸਟੇਟ ਬੈਂਕ ਖੇਤੀ ਲਈ ਜ਼ਮੀਨ ਖਰੀਦਣ ਲਈ ਲੋਨ ਦੇ ਰਹਾ ਹੈ। ਤੁਸੀਂ ਇਸ ਸਕੀਮ ਦੇ ਤਹਿਤ ਖੇਤੀ ਲਈ ਜ਼ਮੀਨ ਖਰੀਦ ਸਕਦੇ ਹੋ ਅਤੇ ਲੋਨ ਦੀ ਰਕਮ ਅਗਲੇ 7 ਤੋਂ 10 ਸਾਲ ਵਿਚ ਉਤਾਰ ਸਕਦੇ ਹੋ।

ਜ਼ਮੀਨ ਖਰੀਦ ਸਕੀਮ ਦੇ ਤਹਿਤ ਕੌਣ ਕਰ ਸਕਦਾ ਹੈ ਅਪਲਾਈ :- ਭਾਰਤੀ ਸਟੇਟ ਬੈਂਕ ਦੀ ਵੈਬਸਾਈਟ ਦੇ ਮੁਤਾਬਿਕ ਜ਼ਮੀਨ ਖਰੀਦ ਸਕੀਮ ਦੇ ਤਹਿਤ ਜ਼ਮੀਨ ਖਰੀਦਣ ਲਈ ਅਜਿਹੇ ਛੋਟੇ ਅਤੇ ਸੀਮਾਂਤ ਕਿਸਾਨ ਅਪਲਾਈ ਕਰ ਸਕਦੇ ਹਨ ਜਿਨ੍ਹਾਂ ਦੇ ਕੋਲ 5 ਏਕੜ ਤੋਂ ਘੱਟ ਜ਼ਮੀਨ ਹੈ ਜਾਂ 2.5 ਏਕੜ ਤੋਂ ਘੱਟ ਜ਼ਮੀਨ ਹੈ। ਇਸ ਤੋਂ ਇਲਾਵਾ ਖੇਤੀ ਦਾ ਕੰਮ ਕਰਨ ਵਾਲੇ ਮਜ਼ਦੂਰ ਵੀ ਇਸ ਸਕੀਮ ਦੇ ਤਹਿਤ ਜ਼ਮੀਨ ਖਰੀਦਣ ਲਈ ਲੋਨ ਲਈ ਅਪਲਾਈ ਕਰ ਸਕਦੇ ਹਨ।

ਕਿੰਨਾ ਹੋਵੇਗਾ ਲੋਨ ਅਮਾਉਂਟ :- ਐਸਬੀਆਈ ਜ਼ਮੀਨ ਖਰੀਦ ਸਕੀਮ ਦੇ ਤਹਿਤ ਲੋਨ ਲਈ ਅਪਲਾਈ ਕਰਨ ਉੱਤੇ ਬੈਂਕ ਖਰੀਦੀ ਜਾਣ ਵਾਲੀ ਜ਼ਮੀਨ ਦੀ ਰੇਟ ਦੀ ਪੜਤਾਲ ਕਰੇਗਾ ਅਤੇ ਇਸ ਤੋਂ ਬਾਅਦ ਕੁੱਲ ਕੀਮਤ ਦਾ 85 ਫ਼ੀਸਦੀ ਤੱਕ ਲੋਨ ਦੇ ਸਕਦਾ ਹੈ।

9 ਤੋਂ 10 ਸਾਲ ਵਿਚ ਭਰਿਆ ਜਾ ਸਕਦਾ ਹੈ ਲੋਨ :- ਇਸ ਸਕੀਮ ਦੇ ਤਹਿਤ ਲੋਨ ਲੈਣ ਉੱਤੇ ਤੁਹਾਨੂੰ 1 ਤੋਂ 2 ਸਾਲ ਦਾ ਸਮਾਂ ਮਿਲਦਾ ਹੈ। ਇਹ ਸਮਾਂ ਪੂਰਾ ਹੋਣ ਤੋਂ ਬਾਅਦ ਤੁਹਾਨੂੰ ਛਮਾਹੀ ਕਿਸ਼ਤ ਦੇ ਜ਼ਰੀਏ ਲੋਨ ਦਾ ਰੀਪੇਮੈਂਟ ਕਰਨਾ ਹੁੰਦਾ ਹੈ। ਨਿਵੇਦਕ 9 ਤੋਂ 10 ਸਾਲ ਵਿਚ ਲੋਨ ਦਾ ਰੀਪੇਮੈਂਟ ਕਰ ਸਕਦਾ ਹੈ। ਜੇਕਰ ਖਰੀਦੀ ਗਈ ਜ਼ਮੀਨ ਖੇਤੀ ਲਈ ਤਿਆਰ ਹੈ ਤਾਂ 1 ਸਾਲ ਦਾ ਸਮਾਂ ਮਿਲਦਾ ਹੈ ਅਤੇ ਜੇਕਰ ਜ਼ਮੀਨ ਨੂੰ ਖੇਤੀ ਕਰਨ ਲਈ ਤਿਆਰ ਕਨਾ ਹੈ ਤਾਂ ਲੋਨ ਦਾ ਰੀਪੇਮੈਂਟ ਸ਼ੁਰੂ ਕਰਨ ਲਈ 2 ਸਾਲ ਦਾ ਸਮਾਂ ਮਿਲਦਾ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Rozana Spokesman