Satwinder's buffalo wins in Murrah race

February 26 2019

This content is currently available only in Hindi language.

ਪਿੰਡ ਨੌਰੰਗ ਵਿੱਚ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਵੱਲੋਂ ਪਸ਼ੂ ਮੇਲਾ ਕਰਵਾਇਆ ਗਿਆ। ਇਸ ਵਿਚ ਪਿੰਡ ਦੇ 62 ਪਸ਼ੂ ਪਾਲਕਾਂ ਨੇ ਹਿੱਸਾ ਲਿਆ। ਪਸ਼ੂ ਪਾਲਣ ਵਿਭਾਗ ਦੇ ਐੱਸਡੀਓ ਡਾ. ਗਿਆਨ ਪ੍ਰਕਾਸ਼ ਮੁੱਖ ਮਹਿਮਾਨ ਵਜ੍ਹੋਂ ਸ਼ਾਮਲ ਹੋਏ। ਉਨ੍ਹਾਂ ਪਸ਼ੂ ਪਾਲਕਾਂ ਨੂੰ ਚੰਗੀ ਨਸਲ ਦੇ ਦੁਧਾਰੂ ਪਸ਼ੁ ਪਾਲਣ ਦੀ ਸਲਾਹ ਦਿੱਤੀ। ਉਨ੍ਹਾਂਂ ਕਿਹਾ ਕਿ ਦੁੱਧ ਦੀ ਜ਼ਿਆਦਾ ਪੈਦਾਵਾਰ ਨਾਲ ਛੋਟੇ ਅਤੇ ਮੱਧ ਵਰਗ ਦੇ ਕਿਸਾਨਾਂ ਦੀ ਆਰਥਿਕ ਹਾਲਤ ਸੁਧਰ ਸਕਦੀ ਹੈ। ਉਨ੍ਹਾਂਂ ਹਰਿਆਣਾ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਪਸ਼ੂ ਭਲਾਈ ਸਕੀਮਾਂ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਗੁਰੂ ਗੋਬਿੰਦ ਸਿੰਘ ਰਿਫਾਇਨਰੀ ਦੇ ਪੀਆਰਓ ਵਾਹਿਗੁਰੂਪਾਲ ਸਿੰਘ ਨੇ ਦੱਸਿਆ ਕਿ ਚੰਗੀ ਨਸਲ ਦੇ ਪਸ਼ੂਆਂ ਦੀ ਚੋਣ ਵਿੱਚ ਡਾ. ਵਿਨੋਦ ਸਾਹੂ, ਡਾ. ਵਿਕਰਮ ਜੋਸ਼ੀ, ਡਾ. ਵਿਕਾਸ ਸ਼ਰਮਾ ਅਤੇ ਡਾ. ਸੁਮਿਤ ਨੇ ਆਪਣੀ ਭੂਮਿਕਾ ਨਿਭਾਈ।

ਇਸ ਮੇਲੇ ਵਿਚ ਮੁੱਰ੍ਹਾ ਨਸਲ ਦੀ ਮੱਝਾਂ ਦੇ ਮੁਕਾਬਲੇ ਵਿਚ ਪਹਿਲਾ ਸਥਾਨ ਸਤਵਿੰਦਰ ਸਿੰਘ, ਦੂਜਾ ਸਥਾਨ ਬਲਵਿੰਦਰ ਸਿੰਘ ਅਤੇ ਤੀਜਾ ਸਥਾਨ ਸੁਖਦੇਵ ਸਿੰਘ ਦੀ ਮੱਝ ਨੇ ਪ੍ਰਾਪਤ ਕੀਤਾ। ਝੋਟਿਆਂ ਵਿੱਚ ਬੋਗਡ ਸਿੰਘ, ਲਖਵਿੰਦਰ ਤੇ ਹਰਨੀਤ ਦੇ ਪਸ਼ੂ ਕ੍ਰਮਵਾਰ ਪਹਿਲੇ ਤਿੰਨ ਸਤਾਨਾਂ ’ਤੇ ਰਹੇ। ਕੱਟੀਆਂ ਦੇ ਮੁਕਾਬਲੇ ਵਿਚ ਜਨਕ ਸਿੰਘ, ਬਲਕੌਰ ਸਿੰਘ ਅਤੇ ਸੁਖਪਾਲ ਸਿੰਘ ਦੇ ਪਸ਼ੂ ਕ੍ਰਮਵਾਰ ਪਹਿਲੇ ਤਿੰਨ ਸਥਾਨਾਂ ’ਤੇ ਰਹੇ। ਝੋਟੀਆਂ ਵਿੱਚ ਦਰਸ਼ਨ ਸਿੰਘ, ਗੁਰਦੇਵ ਸਿੰਘ ਅਤੇ ਮੋਦਨ ਸਿੰਘ, ਕੱਟਿਆਂ ਦੇ ਮੁਕਾਬਲੇ ਵਿਚ ਲਾਭ ਸਿੰਘ, ਕਾਲ਼ਾ ਸਿੰਘ ਅਤੇ ਨਿੱਕਾ ਸਿੰਘ, ਅਮਰੀਕਨ ਨਸਲ ਦੀ ਗਾਂ ਵਿੱਚ ਗੁਰਦੀਪ ਸਿੰਘ, ਫੌਜਾ ਸਿੰਘ ਤੇ ਪੰਨੂ ਸਿੰਘ, ਬੱਛੀਆਂ ਦੇ ਮੁਕਾਬਲੇ ਵਿਚ ਜਗਸੀਰ ਸਿੰਘ, ਰੂਪਾ ਸਿੰਘ ਅਤੇ ਹਰਵਿੰਦਰ ਸਿੰਘ, ਦੇਸੀ ਨਸਲ ਗਾਂ ਮੁਕਾਬਲੇ ਵਿਚ ਰਣਜੋਧ ਸਿੰਘ, ਸਤਵਿੰਦਰ ਸਿੰਘ ਤੇ ਬੂਟਾ ਸਿੰਘ, ਬਕਰੀਆਂ ਦੇ ਮੁਕਾਬਲੇ ਵਿਚ ਗੁਰਦੀਪ ਸਿੰਘ, ਗੁਰਦੀਪ ਸਿੰਘ ਅਤੇ ਹਾਕਮ ਸਿੰਘ ਦੇ ਪਸ਼ੂ ਕ੍ਰਮਵਾਰ ਪਹਿਲੇ ਤਿੰਨ ਸਥਾਨਾਂ ’ਤੇ ਰਹੇ। ਗੁਰੂ ਗੋਬਿੰਦ ਸਿੰਘ ਰਿਫਾਇਨਰੀ ਵੱਲੋਂ ਡਾ. ਅਵਤਾਰ ਸਿੰਘ ਮਾਹਲ, ਡਾ. ਜਗਦੀਪ ਸਿੰਘ, ਵਾਹੇਗੁਰੂ ਪਾਲ ਸਿੰਘ, ਮਨਦੀਪ ਸਿੰਘ ਨੇ ਹਿੱਸਾ ਲਿਆ। ਇਸ ਮੇਲੇ ਵਿਚ 39 ਜੇਤੂਆਂ ਇਨਾਮ ਤਕਸੀਮ ਕੀਤੇ ਗਏ। ਭਾਜਪਾ ਆਗੂ ਡਾ. ਅਸ਼ੋਕ ਕੁਮਾਰ ਅਤੇ ਪਿੰਡ ਦੇ ਸਰਪੰਚ ਪ੍ਰਤਿਨਿੱਧੀ ਲਛਮਣ ਸਿੰਘ ਨੇ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਦਾ ਪਸ਼ੂ ਮੇਲੇ ਲਈ ਧੰਨਵਾਦ ਕੀਤਾ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune