Raja warring distributed debt relief certificates

February 09 2019

This content is currently available only in Punjabi language. 

ਇੱਥੋਂ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਵੱਖ-ਵੱਖ ਪਿੰਡਾਂ ਵਿੱਚ ਕਿਸਾਨਾਂ ਨੂੰ ਕਰਜ਼ਾ ਰਾਹਤ ਸਰਟੀਫਿਕੇਟ ਵੰਡੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਤਿੰਨ ਗੇੜਾਂ ਤਹਿਤ ਹੁਣ ਤੱਕ 5 ਲੱਖ 63 ਹਜ਼ਾਰ ਕਿਸਾਨਾਂ ਦੀ 4513 ਕਰੋੜ ਰੁਪਏ ਦੀ ਕਰਜ਼ ਮਾਫ਼ੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੁਹਰਾਇਆ ਕਿ ਸਰਕਾਰ ਵੱਲੋਂ ਇਹ ਸਕੀਮ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀ ਜਾ ਰਹੀ ਹੈ। ਉਨ੍ਹਾਂ ਇਸ ਦੌਰਾਨ ਪਿੰਡ ਰੁਖਾਲਾ ਵਿੱਚ 19 ਕਿਸਾਨਾਂ ਨੂੰ 12.54 ਲੱਖ ਰੁਪਏ, ਸ਼ੇਖ ਵਿੱਚ 6 ਕਿਸਾਨਾਂ ਨੂੰ 1.97 ਲੱਖ ਰੁਪਏ, ਗਿਲਜੇਵਾਲਾ ਵਿੱਚ 63 ਕਿਸਾਨਾਂ ਨੂੰ 42.38 ਲੱਖ ਰੁਪਏ, ਸਮਾਘ ਵਿੱਚ 37 ਕਿਸਾਨਾਂ ਨੂੰ 27.92 ਲੱਖ ਰੁਪਏ ਦੇ ਕਰਜ਼ਾ ਰਾਹਤ ਸਰਟੀਫਿਕੇਟ ਵੰਡੇ। ਉਨ੍ਹਾਂ ਵੱਖ-ਵੱਖ ਪਿੰਡਾਂ ਦੇ ਸਕੂਲਾਂ ਦਾ ਵੀ ਦੌਰਾ ਕੀਤਾ ਅਤੇ ਇਨ੍ਹਾਂ ਸਕੂਲਾਂ ਦੇ ਵਿਕਾਸ ਲਈ ਗ੍ਰਾਂਟਾਂ ਦੇ ਚੈਕ ਦਿੱਤੇ। ਪਿੰਡ ਕੋਠੇ ਸੁਰਗਾਪੁਰੀ ਦੇ ਸਕੂਲ ਨੂੰ 1.5 ਲੱਖ ਰੁਪਏ, ਗਿਲਜੇਵਾਲਾ ਦੇ ਸਕੂਲ ਨੂੰ 2 ਲੱਖ ਰੁਪਏ, ਰੁਖਾਲਾ ਦੇ ਸਕੂਲ ਨੂੰ 3 ਲੱਖ ਰੁਪਏ ਅਤੇ ਸਮਾਘ ਪਿੰਡ ਦੇ ਸਕੂਲ ਨੂੰ 2 ਲੱਖ ਰੁਪਏ ਦਿੱਤੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਜ਼ਿਲ੍ਹੇ ਵਿੱਚ 6 ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਤਬਦੀਲ ਕੀਤਾ ਗਿਆ ਹੈ।

ਜੈਤੋਂ (ਪੱਤਰ ਪ੍ਰੇਰਕ): ਪੰਜਾਬ ਸਰਕਾਰ ਦੀ ਕਰਜ਼ ਰਾਹਤ ਸਕੀਮ ਤਹਿਤ ਪਿੰਡ ਡੋਡ ਦੀ ਸਹਿਕਾਰੀ ਸਭਾ ਵਿੱਚ ਸਮਾਗਮ ਦੌਰਾਨ 85 ਲਾਭਪਾਤਰੀਆਂ ਨੂੰ 59, 52, 541 ਰੁਪਏ ਦੇ ਸਰਟੀਫਿਕੇਟ ਵੰਡੇ ਗਏ। ਸਭਾ ਦੇ ਪ੍ਰਧਾਨ ਜਗਦੀਪ ਸਿੰਘ ਡੋਡ ਨੇ ਇਸ ਮੌਕੇ ਭਰੋਸਾ ਦਿੱਤਾ ਕਿ ਯੋਗ ਕਿਸਾਨਾਂ ਨੂੰ ਇਸ ਸਕੀਮ ਦਾ ਲਾਭ ਹਰ ਹੀਲੇ ਮਿਲੇਗਾ ਅਤੇ ਕਿਸੇ ਨੂੰ ਵੀ ਸਕੀਮ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਦੂਜੇ ਪੜਾਅ ਦੀ ਕਰਜ਼ਾ ਮੁਆਫੀ ਹੈ ਜਿਸ ਵਿੱਚ 5 ਏਕੜ ਦੀ ਮਾਲਕੀ ਵਾਲੇ ਕਿਸਾਨਾਂ ਨੂੰ ਲਿਆਂਦਾ ਗਿਆ ਹੈ। ਇਸ ਮੌਕੇ ਸਭਾ ਦੇ ਸਕੱਤਰ ਰਾਮਪਾਲ ਸਿੰਘ, ਮੀਤ ਪ੍ਰਧਾਨ ਬਲਵੰਤ ਸਿੰਘ, ਕਮੇਟੀ ਮੈਂਬਰ ਮੰਗਤੂ ਸਿੰਘ, ਭੁਪਿੰਦਰ ਸਿੰਘ, ਕੁਲਦੀਪ ਗਿੱਲ, ਬਿੰਦਰ ਸੰਧੂ, ਡਾ. ਕਿਰਨਪਾਲ ਸਿੰਘ ਹਾਜ਼ਰ ਸਨ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। 

Source : Punjabi tribune