PAU's Kisan Melas started today

March 01 2019

This content is currently available only in Punjabi language.

ਪੀਏਯੂ ਹਰ ਸਾਲ ਕਿਸਾਨਾਂ ਤੱਕ ਆਪਣਾ ਖੇਤੀ ਗਿਆਨ ਅਤੇ ਵਿਕਸਤ ਤਕਨਾਲੋਜੀ ਪਹੁੰਚਾਉਣ ਲਈ ਕਿਸਾਨ ਮੇਲੇ ਲਾਉਂਦੀ ਹੈ। ਇਸ ਸਾਲ ਸਾਉਣੀ ਦੀਆਂ ਫ਼ਸਲਾਂ ਸਬੰਧੀ ਲਾਏ ਜਾਣ ਵਾਲੇ ਕਿਸਾਨ ਮੇਲੇ ਪਹਿਲੀ ਮਾਰਚ ਤੋਂ ਸ਼ੁਰੂ ਹੋ ਜਾਣਗੇ। ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਨੇ ਕਿਹਾ ਕਿ ਯੂਨੀਵਰਸਿਟੀ ਦੇ ਵੱਖ-ਵੱਖ ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਮੁੱਖ ਕੈਂਪਸ ਵਿੱਚ ਕੁੱਲ ਸੱਤ ਕਿਸਾਨ ਮੇਲੇ ਵਿਉਂਤੇ ਗਏ ਹਨ, ਜਿਨ੍ਹਾਂ ਵਿੱਚੋਂ ਬਠਿੰਡਾ ਵਿਚ ਪਹਿਲੀ ਮਾਰਚ, ਬੱਲੋਵਾਲ ਸੌਂਖੜੀ ਅਤੇ ਨਾਗਕਲਾਂ (ਅੰਮ੍ਰਿਤਸਰ) 6 ਮਾਰਚ, ਫਰੀਦਕੋਟ ਅਤੇ ਗੁਰਦਾਸਪੁਰ 8 ਮਾਰਚ ਅਤੇ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਰੌਣੀ (ਪਟਿਆਲਾ) ਵਿਖੇ 19 ਮਾਰਚ ਨੂੰ ਮੇਲੇ ਲਗਾਏ ਜਾਣਗੇ। ਯੂਨੀਵਰਸਿਟੀ ਦੇ ਮੁੱਖ ਕੈਂਪਸ ਲੁਧਿਆਣਾ ਵਿਖੇ ਲੱਗਦਾ ਦੋ ਦਿਨਾ ਮੇਲਾ 15-16 ਮਾਰਚ ਨੂੰ ਹੋਵੇਗਾ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune