Now the farmers of Punjab will also have sandalwood farming, earning Rs 6 crore from 1 acre

February 04 2019

This content is currently available only in Punjabi language.

ਕਣਕ-ਝੋਨਾ ਫ਼ਸਲ ਚੱਕਰ ਨਾਲ ਜ਼ਮੀਨ ਨੂੰ ਹੋ ਰਹੇ ਨੁਕਸਾਨ, ਪਰਲੀ ਤੋਂ ਆਮ ਆਦਮੀ ਦੇ ਘੁਟ ਰਹੇ ਦਮ, ਆਰਥਿਕਾ ਤੰਗੀ ਦੇ ਕਾਰਨ ਆਤਮਹੱਤਿਆ ਵਰਗੀ ਸਮੱਸਿਆ ਨਾਲ ਜੂਝ ਰਹੇ ਕਿਸਾਨਾਂ ਨੂੰ ਚੰਦਨ ਦੀ ਖੇਤੀ ਖ਼ੁਸ਼ਹਾਲੀ ਦਾ ਨਵਾਂ ਰਸਤਾ ਵਿਖਾ ਰਹੀ ਹੈ। ਪੰਜਾਬ ਵਿਚ ਚੰਦਨ ਦੀ ਖੇਤੀ ਦੇ ਟਰਾਇਲ ਵੀ ਹੋ ਗਏ ਹਨ। ਇਥੇ ਪੈਦਾ ਕੀਤੇ ਜਾ ਰਹੇ ਚੰਦਨ ਵਿਚ ਨੇਚੁਰਲ ਗਰੋਅਰ ਕੇਰਲ ਅਤੇ ਕਰਨਾਟਕ ਤੋਂ ਬਾਅਦ ਆਇਲ ਕੰਟੈਂਟ ਦੀ ਮਾਤਰਾ 2.80 ਤੋਂ ਤਿੰਨ ਫ਼ੀਸਦੀ ਦੇ ਨਾਲ ਤੀਜੇ ਨੰਬਰ ਉਤੇ ਹੈ।

ਸੂਬੇ ਵਿਚ ਚੰਦਨ ਦੀ ਖੇਤੀ ਨੂੰ ਬੜਾਵਾ ਦੇਣ ਲਈ ਪ੍ਰੋਗਰੇਸਿਵ ਚੰਦਨ ਫਾਰਮਰਜ਼ ਐਸੋਸੀਏਸ਼ਨ (ਪੀਸੀਏਐਫ਼ਏ) ਨੇ ਬਕਾਇਦਾ ਇੱਕ ਲੱਖ ਬੂਟੇ ਦੀ ਨਰਸਰੀ ਤਿਆਰ ਕਰ ਲਈ ਹੈ। ਹੁਣ ਪੰਜਾਬ ਦੇ ਕਿਸਾਨਾਂ ਨੂੰ ਜਾਗਰੂਕ ਕਰਕੇ ਉਨ੍ਹਾਂ ਨੂੰ ਇਸ ਵੱਲ ਮੋੜਿਆ ਜਾ ਰਿਹਾ ਹੈ। ਐਸੋਸੀਏਸ਼ਨ ਦਾ ਦਾਅਵਾ ਹੈ ਕਿ ਪ੍ਰਤੀ ਏਕੜ ਚੰਦਨ ਦੀ ਖੇਤੀ ਕਰ 12 ਸਾਲ ਬਾਅਦ ਛੇ ਕਰੋੜ ਰੁਪਏ ਕਮਾਏ ਜਾ ਸਕਦੇ ਹਨ। ਜਦੋਂ ਕਿ ਇਸ ਦੌਰਾਨ ਖੇਤ ਦੀ ਖਾਲੀ ਜਗ੍ਹਾ ਵਿਚ ਔਲਾ, ਅਤੇ ਸਬਜ਼ੀਆਂ ਉਗਾ ਕੇ ਵੀ ਮੌਟਾ ਮੁਨਾਫ਼ ਲਿਆ ਜਾ ਸਕਦਾ ਹੈ। ਦੇਸ਼ ਵਿਚ ਚੰਦਨ ਦੀ ਖੇਤੀ ਦੇ ਮੁੱਖ ਰਾਜ ਕੇਰਲ ਅਤੇ ਕਰਨਾਟਕ ਹਨ।

ਪਰ ਹੁਣ ਹੋਰ ਰਾਜਾਂ ਵਿਚ ਵੀ ਇਸਦੇ ਟਰਾਇਲ ਹੋ ਰਹੇ ਹਨ। ਕੇਰਲ ਵਿਚ ਚੰਦਨ ਦਾ ਆਇਲ ਕੰਟੈਂਟ ਚਾਰ ਫ਼ੀਸਦੀ ਅਤੇ ਕਰਨਾਟਕ ਵਿਚ ਤਿੰਨ ਫ਼ੀਸਦੀ ਹੈ, ਜਦੋਂ ਕਿ ਇਸਤੋਂ ਬਾਅਦ ਪੰਜਾਬ ਵਿਚ 2.80 ਤੋਂ ਤਿੰਨ ਫ਼ੀਸਦੀ, ਉੜੀਸਾ ਵਿਚ ਢਾਈ ਫ਼ੀਸਦੀ, ਮਹਾਰਾਸ਼ਟਰ ਵਿਚ ਦੋ ਫ਼ੀਸਦੀ, ਮੱਧ ਪ੍ਰਦੇਸ਼ ਵਿਚ ਡੇਢ ਫ਼ੀਸਦੀ ਅਤੇ ਰਾਜਸਥਾਨ ਵਿਚ ਡੇਢ ਫ਼ੀਸਦੀ ਤੱਕ ਹੈ। ਸਪੱਸ਼ਟ ਹੈ ਕਿ ਪੰਜਾਬ ਵਿਚ ਚੰਦਨ ਦੀ ਖੇਤੀ ਦੀਆਂ ਬੇਹੱਦ ਸੰਭਾਵਨਾਵਾਂ ਹਨ ਅਤੇ ਸੂਬਾ ਇਸ ਵਿੱਚ ਆਗੂ ਬਣਾ ਸਕਦਾ ਹੈ। ਚੰਦਨ ਦੀ ਖੇਤੀ ਕਰ ਪੰਜਾਬ ਵਿਚ ਵੀ ਆਇਲ ਕੰਟੈਂਟ ਤਿੰਨ ਫ਼ੀਸਦੀ ਤੱਕ ਆਸਾਨੀ ਨਾਲ ਲਿਆਂਦਾ ਜਾ ਸਕਦਾ ਹੈ।

ਫ਼ਸਲਾਂ ਪੈਦਾ ਕਰਨ ਦੇ ਨਾਲ-ਨਾਲ ਕਿਸਾਨ ਅਪਣੇ ਖੇਤ ਦੇ ਚਾਰੇ ਪਾਸੇ ਪੀਦਾਂ ਵੱਟਾਂ ਉੱਤੇ ਵੀ ਪ੍ਰਤੀ ਏਕੜ 80 ਦਰੱਖਤ ਲਗਾ ਕੇ ਆਮਦਨੀ ਵਧਾ ਸਕਦਾ ਹੈ। ਪ੍ਰੋਗਰੇਸਿਵ ਚੰਦਨ ਫਾਰਮਰਜ਼ ਐਸੋਸੀਏਸ਼ਨ ਦੇ ਚੇਅਰਮੈਨ ਅਰੁਣ ਖੁਰਮੀ ਦਾ ਕਹਿਣਾ ਹੈ ਕਿ ਪਹਿਲਾਂ ਕਿਸਾਨ ਕੇਰਲ, ਕਰਨਾਟਕ ਜਾਂ ਹੋਰ ਰਾਜਾਂ ਤੋਂ ਚੰਦਨ ਦੇ ਬੀਜ ਲਿਆ ਕੇ ਖੇਤੀ ਦੀ ਕੋਸ਼ਿਸ਼ ਕਰ ਰਹੇ ਹਨ ਪਰ ਇਹ ਉਨ੍ਹਾਂ ਸਫ਼ਲ ਨਹੀਂ ਹੋਇਆ। ਹੁਣ ਐਸੋਸੀਏਸ਼ਨ ਨੇ ਪੰਜਾਬ ਦੀ ਮਿੱਟੀ ਅਤੇ ਜਲਵਾਯੂ ਦੇ ਅਨੁਕੂਲ ਬੀਜ ਸੂਬੇ ਵਿਚ ਹੀ ਤਿਆਰ ਕੀਤਾ ਹੈ। ਇੱਕ ਲੱਖ ਬੂਟੇ ਦੀ ਨਰਸੀਰੀ ਦੇ ਜ਼ਰੀਏ ਇਸਨੂੰ ਪ੍ਰੋਮੋਟ ਕੀਤਾ ਜਾ ਰਿਹਾ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰਤੀ ਏਕੜ ਵਿਚ ਚੰਦਨ ਦੇ 225 ਦਰੱਖਤ ਲਗਾ ਜਾ ਸਕਦੇ ਹਨ। ਇਸ ਤੋਂ ਇਲਾਵਾ, 115 ਔਲੇ ਦੇ ਦਰੱਖਤ ਵੀ ਲਗਾਏ ਜਾ ਸਕਦੇ ਹਨ। ਇਸ ਸਭ ਦੇ ਵਿਚ ਸਬਜ਼ੀਆਂ ਅਤੇ ਹੋਰ ਫ਼ਸਲਾਂ ਪੈਦਾ ਕੀਤੀਆਂ ਜਾ ਸਕਦੀਆਂ ਹਨ। ਅਰੁਣ ਦਾ ਕਹਿਣਾ ਹੈ ਕਿ ਚੰਦਨ ਦੀ ਲੱਕੜ, ਟਾਹਣੀਆਂ, ਪੱਤੇ, ਛਿਲਕੇ ਤੋਂ ਲੈ ਕੇ ਇਸਦੀ ਮਿੱਟੀ ਤੱਕ ਵਿਕਦੀ ਹੈ। ਚੰਦਨ ਦੀ ਲੱਕੜ ਦਾ ਮੁੱਲ ਕਰੀਬ 12 ਹਜਾਰ ਰੁਪਏ ਪ੍ਰਤੀ ਕਿੱਲੋ ਹੈ। ਇਸਦਾ ਬਾਹਰੀ ਛਿਲਕਾ 1500 ਰੁਪਏ ਪ੍ਰਤੀ ਕਿੱਲੋ ਵਿਕਦਾ ਹੈ। ਇਸ ਦੀਆਂ ਜੜ੍ਹਾਂ ਤੋਂ ਨਿਕਲਣ ਵਾਲਾ ਤੇਲ ਤਿੰਨ ਲੱਖ ਰੁਪਏ ਪ੍ਰਤੀ ਕਿਲੋ ਹੈ।

ਧੂਫ਼ਬੱਤੀ ਆਦਿ ਬਣਾਉਣ ਦੇ ਕੰਮ ਆਉਂਦੀ ਹੈ। ਪ੍ਰਤੀ ਏਕੜ 12 ਸਾਲ ਬਾਅਦ ਛੇ ਕਰੋੜ ਦੀ ਆਮਦਨੀ ਦੇ ਇਲਾਵਾ, ਕਿਸਾਨ ਇਸ ਖੇਤ ਵਿਚ ਪੈਦਾ ਕੀਤੇ ਆਂਵਲਾ ਪ੍ਰਤੀ ਸਾਲ ਪੰਜ ਲੱਖ ਦੀ ਕਮਾਈ ਕਰ ਸਕਦਾ ਹੈ। ਜਦੋਂ ਕਿ ਸਬਜ਼ੀਆਂ ਤੋਂ ਕਮਾਈ ਅਲੱਗ ਹੋਵੇਗੀ। ਪ੍ਰੋਗਰੇਸਿਵ ਚੰਦਨ ਫਾਰਮਰਜ਼ ਐਸੋਸੀਏਸ਼ਨ ਦੇ ਅਰੁ ਖੁਰਮੀ ਦੇ ਅਨੁਸਾਰ, ਦੇਸ਼ ਵਿਚ ਪ੍ਰਤੀ ਮਹੀਨਾ ਦੋ ਹਜਾਰ ਕੁਇੰਟਲ ਚੰਦਨ ਦੀ ਲੱਕੜ ਦੀ ਮੰਗ ਹੈ, ਜਦੋਂ ਕਿ ਉਪਲਬਧਤਾ ਕੇਵਲ ਸੌ ਕੁਇੰਟਲ ਹੀ ਹੈ। ਅਜਿਹੇ ਵਿਚ ਪੰਜਾਬ ਵਿਚ ਇਸ ਖੇਤੀ ਵਿਚ ਬੇਹੱਦ ਸੰਭਾਵਨਾਵਾਂ ਹਨ। ਐਸੋਸੀਏਸ਼ਨ ਕਿਸਾਨਾਂ ਦੇ ਵਿਚ ਪਹੁੰਚ ਕੇ ਇਸਦੀ ਖੇਤੀ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Rozana Spokesman