Manufacture of the Lighting Alert System to Save Farmers' Lives

March 04 2019

This content is currently available only in Punjabi language.

ਸਾਲ 2005 ਤੋਂ ਹਰ ਸਾਲ ਕਰੀਬ 2000 ਤੋਂ ਵੱਧ ਲੋਕਾਂ ਦੀਆਂ ਜਾਨਾਂ ਜਾਣ ਦਾ ਮੁੱਖ ਕਾਰਨ ਲਾਈਟਨਿੰਗ ਸਟਰਾਈਕ ਰਹੀ ਹੈ, ਜਿਸ ਕਾਰਨ ਦੇਸ਼ ਅੰਦਰ ਮੌਤ ਦੀ ਦਰ ਵਿਚ ਵਾਧਾ ਹੋਇਆ ਹੈ | ਕਿਸਾਨਾਂ ਲਈ ਆ ਰਹੀ ਇਸ ਸਮੱਸਿਆ ਦੇ ਹੱਲ ਲਈ ਸਮਾਰਟ ਇੰਡੀਆ ਹੈਕੇਥਾਨ-2019 ਦੇ ਗ੍ਰੈਂਡ ਫ਼ਿਨਾਲੇ ਵਿਚ ਪ੍ਰਤੀਯੋਗੀਆਂ ਨੇ ਸੀ. ਜੀ. ਸੀ. ਲਾਂਡਰਾਂ ਵਿਖੇ ਲਗਾਤਾਰ ਜਾਰੀ 36 ਘੰਟਿਆਂ ਦੇ ਮੁਕਾਬਲੇ ਵਿਚ ਇਕ ਲਾਈਟਨਿੰਗ ਅਲਰਟ ਸਿਸਟਮ ਦਾ ਨਿਰਮਾਣ ਕੀਤਾ ਹੈ | ਇਸ ਸਿਸਟਮ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਮੱਧ ਪ੍ਰਦੇਸ਼ ਦੇ ਲਕਸ਼ਮੀ ਨਰੈਣ ਕਾਲਜ ਆਫ਼ ਟੈਕਨਾਲੋਜੀ ਐਾਡ ਸਾਇੰਸ ਦੀ ਟੀਮ ਡੋਮੀਨੇਸ਼ਨ ਦੇ ਮੈਂਬਰਾਂ ਨੇ ਦੱਸਿਆ ਕਿ ਅਸੀਂ ਇਸ ਨਵੀਨਤਮ ਯੰਤਰ ਦੇ ਨਿਰਮਾਣ ਲਈ ਯੂ. ਐੱਸ. ਬੇਸਡ ਲਾਈਟਨਿੰਗ ਡਿਟੈਕਟਰ ਦੀ ਵਰਤੋਂ ਕੀਤੀ ਹੈ, ਜੋ ਕਿ 40 ਕਿੱਲੋਮੀਟਰ ਦੇ ਰੇਡੀਅਸ ਵਿਚ ਅਲਟਰਾਵਾਇਲਟ, ਇਨਫ਼ਰਾਰੈੱਡ ਅਤੇ ਅਣਦੇਖੀਆਂ ਕਿਰਨਾਂ ਨੂੰ ਖੋਜ ਸਕਦਾ ਹੈ ਅਤੇ ਇਸ ਉਪਰੰਤ ਇਹ ਐੱਲ. ਸੀ. ਡੀ., ਟੈਕਸਟ ਅਤੇ ਆਵਾਜ਼ ਸੰਦੇਸ਼ ਦੇ ਜ਼ਰੀਏ ਇਕ ਸਿੰਗਨਲ ਦੇ ਕੇ ਕਿਸਾਨਾਂ ਨੂੰ ਚੌਕਸ ਕਰੇਗਾ ਅਤੇ ਸਿੰਗਨਲ ਮਿਲਣ ਤੇ ਕਿਸਾਨ ਸਮੇਂ ਸਿਰ ਹੀ ਉਹ ਥਾਂ ਖਾਲੀ ਕਰ ਦੇਣਗੇ ਅਤੇ ਇਸ ਸਮੱਸਿਆ ਤੋਂ ਬਚ ਸਕਣਗੇ | ਟੀਮ ਮੈਂਬਰ ਅਰੀਬਾ ਮੇਵ, ਨੰਦਿਨੀ, ਵਿਵੇਕ, ਨੀਲਮ, ਪ੍ਰਸ਼ਾਂਤ ਅਤੇ ਹਿਮਾਂਸ਼ੂ ਨੇ 6 ਘੰਟਿਆਂ ਵਿਚ ਪਾਏਥਾਨ ਕੋਡਿੰਗ ਪੂਰੀ ਕੀਤੀ ਅਤੇ ਇਸ ਪ੍ਰਾਜੈਕਟ ਲਈ ਇੰਟਰਨੈੱਟ ਆਫ਼ ਥਿੰਗਸ ਆਈ. ਓ. ਟੀ. ਟੈਕਨਾਲੋਜੀ ਦੀ ਵਰਤੋਂ ਕੀਤੀ ਗਈ | ਸੀ. ਜੀ. ਸੀ. ਲਾਂਡਰਾਂ ਵਿਖੇ ਇੰਡਸਟਰੀ ਤੋਂ ਆਏ 12 ਟੈਕਨੀਕਲ ਜੱਜਾਂ ਦੀ ਪੈਨਲ ਨੇ ਇਸ ਪ੍ਰਾਜੈਕਟ ਦੀ ਭਰਪੂਰ ਸ਼ਲਾਘਾ ਕਰਦਿਆਂ ਟੀਮ ਮੈਂਬਰਾਂ ਨੂੰ ਇਸ ਪ੍ਰਾਜੈਕਟ ਵਿਚ ਜੀ. ਪੀ. ਐੱਸ ਮੋਡ ਸ਼ਾਮਿਲ ਕਰਨ ਦੀ ਸਲਾਹ ਦਿੱਤੀ ਤਾਂ ਜੋ ਵੱਖ-ਵੱਖ ਥਾਵਾਂ ਤੋਂ ਡਾਟਾ ਜੋੜਿਆ ਜਾ ਸਕੇ | ਨੋਡਲ ਸੈਂਟਰ ਸੀ. ਜੀ. ਸੀ. ਲਾਂਡਰਾਂ ਵਿਖੇ ਇਕੱਠੀਆਂ ਹੋਈਆਂ ਸਾਰੀਆਂ 29 ਟੀਮਾਂ ਨੂੰ ਬੀਤੇ ਕੱਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਵੀ ਵੀਡੀਓ ਕਾਨਫ਼ਰੰਸਿੰਗ ਦੇ ਜ਼ਰੀਏ ਸੰਬੋਧਨ ਕਰਦਿਆਂ ਵਿਦਿਆਰਥੀਆਂ ਦੀ ਹੌਸਲਾ ਅਫ਼ਜਾਈ ਕੀਤੀ |

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਅਜੀਤ