Harsimrat inaugurated Food Processing Unit

February 27 2019

This content is currently available only in Punjabi language.

ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਜਲਵੇੜੀ ਵਿਚ ਪੈਗਰੋ ਫਰੋਜ਼ਨ ਫੂਡਜ਼ ਪ੍ਰਾਈਵੇਟ ਲਿਮਟਿਡ ਵਿਚ ਨਵੇਂ ਲੱਗੇ ਪਲਾਂਟ ਕੋਲਡ ਚੇਨ ਇਨਫਰਾਸਟਰਕਚਰ ਫੈਸਿਲਿਟਿਜ਼ (ਫੂਡ ਪ੍ਰੋਸੈਸਿੰਗ ਯੂਨਿਟ) ਦਾ ਉਦਘਾਟਨ ਕੀਤਾ। ਫ਼ੈਕਟਰੀ ਵਿਚ ਪੁੱਜਣ ’ਤੇ ਬੀਬੀ ਬਾਦਲ ਦਾ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਦੀਦਾਰ ਸਿੰਘ ਭੱਟੀ, ਜਗਜੀਤ ਸਿੰਘ ਘੁੰਗਰਾਣਾ ਚੇਅਰਮੈਨ ਪੈਗਰੋ, ਸੀਈਓ ਸਰਤਾਜ ਸਿੰਘ ਬਰਾੜ, ਡਾਇਰੈਕਟਰ ਨੈਣ ਇੰਦਰ ਸਿੰਘ ਢਿੱਲੋਂ ਆਦਿ ਨੇ ਨਿੱਘਾ ਸਵਾਗਤ ਕੀਤਾ।

ਇਸ ਮੌਕੇ ਬੀਬੀ ਬਾਦਲ ਨੇ ਕਿਹਾ ਕਿ ਇਹ ਫਰੋਜ਼ਨ ਇੰਡਸਟਰੀ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਅਤੇ ਉਤਪਾਦਨ ਦੀ ਸਮਰੱਥਾ ਵਧਾਉਣ ਕਾਰਨ ਏਸ਼ੀਆ ਦੀ ਸਿਰਮੌਰ ਸੰਸਥਾਵਾਂ ਵਿਚ ਸ਼ੁਮਾਰ ਹੋ ਗਈ ਹੈ। ਉਨ੍ਹਾਂ ਕਿਹਾ ਕਿ ਪੈਗਰੋ ਵਿਖੇ ਇਹ ਉਨ੍ਹਾਂ ਦਾ ਦੂਜਾ ਪ੍ਰੋਜੈਕਟ ਹੈ ਜਿਸ ਲਈ 4 ਕਰੋੜ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ ਹੈ। ਇਸ ਤੋਂ ਪਹਿਲਾਂ 2013 ਵਿਚ 10 ਕਰੋੜ ਰੁਪਏ ਦੀ ਲਾਗਤ ਨਾਲ ਕੋਲਡ ਚੇਨ ਮੁਕੰਮਲ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਇਹ ਨਾਰਥ ਜ਼ੋਨ ਦੀ ਸਭ ਤੋਂ ਵੱਡੀ ਕੋਲਡ ਚੇਨ ਹੈ। ਇਸ ਕੋਲਡ ਚੇਨ ਰਾਹੀਂ ਪੈਕਿੰਗ ਸਬਜ਼ੀਆਂ ਅਤੇ ਫਰੂਟ ਵਿਦੇਸ਼ਾਂ ਵਿਚ ਸਪਲਾਈ ਹੋ ਰਹੇ ਹਨ। ਇਸ ਫ਼ੈਕਟਰੀ ਨੂੰ ਵਿਦੇਸ਼ ਵਿਚੋਂ ਪੂਲ ਚੇਨ ਇਨਫਰਾਸਟਰਕਚ ਦਾ ਐਵਾਰਡ ਵੀ ਮਿਲ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੇ ਮੰਤਰਾਲੇ ਦੀ ਸਭ ਤੋਂ ਵਧੀਆ ਕੋਲਡ ਚੇਨ ਹੈ। ਉਨ੍ਹਾਂ ਉਮੀਦ ਕੀਤੀ ਕਿ ਇਹ ਫ਼ੈਕਟਰੀ ਇਲਾਕੇ ਦੇ ਕਿਸਾਨਾਂ ਵਲੋਂ ਉਗਾਈਆਂ ਜਾਦੀਆਂ ਸਬਜ਼ੀਆਂ ਦੀ ਵਰਤੌਂ ਕਰ ਕੇ ਸੂਬੇ ਦਾ ਨਾਮ ਵਿਦੇਸ਼ਾਂ ਵਿਚ ਰੌਸ਼ਨ ਕਰੇਗੀ। ਇਸ ਮੌਕੇ ਚੇਅਰਮੈਨ ਜਗਜੀਤ ਸਿੰਘ ਘੁੰਗਰਾਲਾ ਨੇ ਕਿਸਾਨਾਂ ਨੂੰ ਰਿਵਾਇਤੀ ਫ਼ਸਲੀ ਚੱਕਰਾਂ ਵਿਚੋਂ ਨਿਕਲਣ ਲਈ ਪ੍ਰੇਰਿਤ ਕੀਤਾ। ਸਮਾਗਮ ਵਿਚ ਗੁਰਿੰਦਰ ਸਿੰਘ ਢਿੱਲੋਂ, ਹਰਵਿੰਦਰ ਸਿੰਘ ਬੱਬਲ, ਸਿਕੰਦਰ ਸਿੰਘ ਤਲਵਾੜਾ, ਪਰਮਿੰਦਰ ਸਿੰਘ ਦਿਓਲ ਆਦਿ ਮੌਜੂਦ ਸਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune