Farmer s land compensation case: Court orders attachment of train on railway station

February 26 2019

This content is currently available only in Punjabi language.

ਪਿੰਡ ਪੰਜਕੋਹਾ, ਰਾਣਵਾ, ਪੰਜਕੋਹਾ, ਸੰਘੋਲ, ਖੰਟ ਪਿੰਡਾਂ ਦੇ ਕਰੀਬ 40 ਕਿਸਾਨਾਂ ਵੱਲੋਂ ਰੇਲਵੇ ਵੱਲੋਂ ਬੀਤੇ ਸਮੇਂ ਐਕਵਾਇਰ ਜ਼ਮੀਨ ਦੇ ਮੁਆਵਜ਼ੇ ਚ ਵਾਧੇ ਨੂੰ ਲੈਂ ਕੇ ਅਦਾਲਤ ਪਹੁੰਚ ਕੀਤੀ ਗਈ ਸੀ ਜਿਸ ਤੇ ਕਰੀਬ 38 ਲੱਖ ਰੁਪਏ ਕਿਸਾਨਾਂ ਨੂੰ ਦਿੱਤੇ ਜਾਣੇ ਸਨ। ਰੇਲਵੇ ਵੱਲੋਂ ਮਾਮਲੇ ਚ ਅਦਾਇਗੀ ਨਹੀਂ ਕੀਤੀ ਗਈ। ਪੀੜਤਾਂ ਦੇ ਵਕੀਲ ਚਰਨਜੀਤ ਸਿੰਘ ਸਿੱਧੂ ਅਤੇ ਸੁਮਿਤ ਪਾਲ ਸਿੰਘ ਖਹਿਰਾ ਨੇ ਦੱਸਿਆ ਕਿ ਇਸ ਮਾਮਲੇ ਚ ਫ਼ਤਿਹਗੜ੍ਹ ਸਾਹਿਬ ਦੀ ਮਾਨਯੋਗ ਅਦਾਲਤ ਦੇ ਐਡੀਸ਼ਨਲ ਜੱਜ ਰੰਜੀਵ ਕੁਮਾਰ ਵਸ਼ਿਸ਼ਟ ਵੱਲੋਂ ਅੱਜ ਰੇਲਵੇ ਸਟੇਸ਼ਨ ਸਰਹਿੰਦ ਦੀ ਸਾਰੀ ਜਾਇਦਾਦ ਅਤੇ ਟਰੇਨ ਨੰਬਰ 12013 ਨਿਊ ਦਿੱਲੀ-ਅੰਮ੍ਰਿਤਸਰ ਸ਼ਤਾਬਦੀ ਨੂੰ ਕੁਰਕ ਕਰਨ ਦੇ ਹੁਕਮ ਦਿੱਤੇ ਗਏ ਹਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Ajit