Farm Day celebrations of wheat color tolerant varieties

March 07 2019

This content is currently available only in Punjabi language.

ਕਿ੍ਸ਼ੀ ਵਿਗਿਆਨ ਕੇਂਦਰ ਗੋਨੇਆਣਾ ਸ੍ਰੀ ਮੁਕਤਸਰ ਸਾਹਿਬਾ ਵੱਲੋਂ ਪਿੰਡ ਸੱਕਾਂ ਵਾਲੀ ਵਿਖੇ ਕਣਕ ਦੀ ਕਲਰ ਸਹਿਣਸੀਲ ਕਿਸਮ ਕੇਆਰਐਲ-210 ਸਬੰਧੀ ਖੇਤ ਦਿਵਸ ਮਨਾਇਆ ਗਿਆ, ਜਿਸ ਚ ਪਿੰਡ ਦੇ ਕਰੀਬ 100 ਸੂਝਵਾਨ ਕਿਸਾਨ ਵੀਰਾਂ ਨੇ ਭਾਗ ਲਿਆ। ਖੇਤ ਦਿਵਸ ਦੀ ਪ੍ਧਾਨਗੀ ਕਰਦਿਆਂ ਡਾ. ਐੱਨਐੱਸ ਧਾਲੀਵਾਲ, ਡਾਇਰੈਕਟਰ, ਕਿ੍ਸ਼ੀ ਵਿਗਿਆਨ ਕੇਂਦਰ ਨੇ ਦੱਸਿਆ ਕਿ 2017-18 ਚ ਕੇਵੀਕੇ ਗੋਨੇਆਣਾ ਵਿਖੇ ਵੱਖ-ਵੱਖ ਕਣਕ ਦੀਆਂ ਕਲਰ ਸਹਿਣਸੀਲ ਕਿਸਮਾਂ ਦੀ ਪ੍ਗਤੀ ਕਿਸਾਨਾਂ ਨੂੰ ਵਿਖਾਈ ਗਈ। ਡਾ. ਬਲਕਰਨ ਸਿੰਘ ਸੰਧੂ ਸਹਾਇਕ ਪ੍ਰੋਫੈਸਰ (ਫਸਲ ਵਿਗਿਆਨ) ਨੇ ਆਪਣੇ ਨੇ ਕਲਰ ਸਹਿਣਸੀਲ ਕਿਸਮਾਂ ਕੇਆਰਐਲ-210 ਅਤੇ ਕੇਆਰਐਲ-213 ਦੀ ਸੁਚੱਜੀ ਕਾਸ਼ਤ ਸਬੰਧੀ ਤਕਨੀਕੀ ਨੁਕਤੇ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਕਲਰ ਵਾਲੀ ਜ਼ਮੀਨ ਵਿੱਚ ਇਹ ਕਿਸਮਾਂ ਦਾ ਦੂਜੀਆਂ ਕਿਸਮਾਂ ਦੇ ਮੁਕਾਬਲੇ ਵਧੇਰੇ ਝਾੜ ਮਿਲਦਾ ਹੈ। ਡਾ. ਚੇਤਕ ਬਿਸ਼ਨੋਈ ਸਹਾਇਕ ਪ੍ਰੋਫੈਸਰ (ਫਲ ਵਿਗਿਆਨ) ਨੇ ਫਲਦਾਰ ਬੂਟਿਆਂ ਦੀ ਸੁਚੱਜੀ ਕਾਸ਼ਤ ਅਤੇ ਗਰਮ ਰੁੱਤ ਦੀਆ ਸਬਜ਼ੀਆਂ ਦੀ ਕਾਸ਼ਤ ਸੰਬੰਧੀ ਜਾਣਕਾਰੀ ਦਿੱਤੀ। ਡਾ. ਕਰਮਜੀਤ ਸ਼ਰਮਾ, ਪ੍ਰੋਫੈਸਰ (ਪਸਾਰ ਸਿੱਖਿਆ) ਨੇ ਸਭ ਨੂੰ ਸਬਜ਼ੀਆਂ ਦੀ ਘਰੇਲੂ ਬਗੀਚੀ ਬਨਾਉਣ ਲਈ ਪ੍ਰੇਰਿਤ ਕੀਤਾ। ਕਿਸਾਨ ਵੀਰਾਂ ਨੂੰ ਇਹ ਪ੍ਦਰਸ਼ਨੀ ਪਲਾਟ ਵਿਖਾਏ ਗਏ ਤੇ ਪ੍ਰੋਗਰਾਮ ਵਿਚ ਸ਼ਾਮਿਲ ਹੋਏ ਸਾਰੇ ਹੀ ਕਿਸਾਨ ਵੀਰਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ। ਗੁਰਵਿੰਦਰ ਸਿੰਘ ਨੇ ਕਿ੍ਸ਼ੀ ਵਿਗਿਆਨ ਕੇਂਦਰ ਦੇ ਵਿਗਿਆਨੀਆਂ ਅਤੇ ਖੇਤ ਦਿਵਸ ਚ ਸ਼ਾਮਿਲ ਅਗਾਂਹ ਵਧੂ ਕਿਸਾਨਾਂ ਦਾ ਧੰਨਵਾਦ ਕੀਤਾ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਜਾਗਰਣ