Decision to return checks taken by banks on behalf of loans from farmers

February 23 2019

This content is currently available only in Punjabi language.

ਪੰਜ ਏਕੜ ਤੱਕ ਦੀ ਮਾਲਕੀ ਵਾਲੇ ਅਤੇ 10 ਲੱਖ ਤੱਕ ਦੇ ਕਰਜ਼ੇ ਹੇਠ ਦਬੇ ਕਿਸਾਨਾਂ ਲਈ ਰਾਹਤ ਦੀ ਖ਼ਬਰ ਹੈ¢ ਸਟੇਟ ਲੇਵਲ ਬੈਂਕਿੰਗ ਕਮੇਟੀ (ਐਸ.ਐਲ.ਬੀ.ਸੀ.) ਨੇ ਅਜਿਹੇ ਕਿਸਾਨਾਂ ਨੂੰ ਉਹ ਚੈੱਕ ਮੋੜਨ ਦਾ ਫ਼ੈਸਲਾ ਲਿਆ ਹੈ, ਜਿਹੜੇ ਰਾਸ਼ਟਰੀ ਤੇ ਨਿਜੀ ਬੈਂਕਾਂ ਵਲੋਂ ਗਰੰਟੀ ਦੇ ਤੌਰ ਤੇ ਕਿਸਾਨਾਂ ਕੋਲੋਂ ਵਸੂਲੀ ਲਈ ਡਰਾਵੇ ਵਜੋਂ ਲਏ ਹੋਏ ਹਨ। ਇਹ ਭਰੋਸਾ ਉਕਤ ਸੰਸਥਾ ਦੇ ਮੋਢੀ ਬੈਂਕ ਪੀ.ਐਨ.ਬੀ. ਨੇ ਹਾਈਕੋਰਟ ਚ ਦਾਖਲ ਇਕ ਪਟੀਸ਼ਨ ਦੀ ਸੁਣਵਾਈ ਦੌਰਾਨ ਸ਼ੁੱਕਰਵਾਰ ਨੂੰ ਦਿੱਤਾ ਹੈ। ਦਰਅਸਲ ਫਿਰੋਜ਼ਪੁਰ ਰੋਡ ਲੁਧਿਆਣਾ ਵਿਖੇ ਕਿਸਾਨ ਯੂਨੀਅਨਾਂ ਦੇ ਧਰਨੇ ਕਾਰਨ ਪੀ.ਐਨ.ਬੀ ਨੇ ਇਕ ਪਟੀਸ਼ਨ ਦਾਖਲ ਕਰਕੇ ਮੰਗ ਕੀਤੀ ਸੀ ਕਿ ਬੈਂਕਾਂ ਦੇ 200 ਮੀਟਰ ਦਾਇਰੇ ਚ ਕਿਸੇ ਕਿਸਮ ਦਾ ਧਰਨਾ ਦੇਣ ਤੋਂ ਰੋਕਿਆ ਜਾਵੇ। ਇਸੇ ਦੌਰਾਨ ਐਸ.ਐਲ.ਬੀ.ਸੀ ਵਲੋਂ ਵਕੀਲਾਂ ਨੇ ਹਾਈਕੋਰਟ ਨੂੰ ਭਰੋਸਾ ਦਿਵਾਇਆ ਕਿ ਪੰਜ ਏਕੜ ਤੱਕ ਮਾਲਕੀ ਵਾਲੇ ਕਿਸਾਨਾਂ ਅਤੇ 10 ਲੱਖ ਰੁਪਏ ਤੱਕ ਦੇ ਕਰਜ਼ਦਾਰ ਕਿਸਾਨਾਂ ਕੋਲੋਂ ਵਸੂਲੀ ਲਈ ਰੱਖੀਆਂ ਕਰੜੀਆਂ ਸ਼ਰਤਾਂ ਚੋਂ ਉਨ੍ਹਾਂ ਕੋਲੋਂ ਲਏ ਚੈੱਕ ਵਾਪਸ ਕਰਨ ਦਾ ਫੈਸਲਾ ਸੰਸਥਾ ਨੇ ਲੈ ਲਿਆ ਹੈ ਤੇ ਇਸ ਬਾਰੇ ਸੂਬੇ ਦੇ ਸਾਰੇ ਰਾਸ਼ਟਰੀ ਤੇ ਨਿਜੀ ਬੈਂਕਾਂ ਨੂੰ ਸੂਚਨਾ ਭੇਜੀ ਜਾ ਚੁੱਕੀ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ:  Ajit