ਸੰਘਰਸ਼ ਦੀ ਸਫ਼ਲਤਾ ਨੂੰ ਲੈ ਕੇ ਰੈਲੀ ਕੀਤੀ

August 24 2020

ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਇਕਾਈ ਖੋਖਰ ਕਲਾਂ ਵੱਲੋਂ ਪਿੰਡ ਵਿੱਚ ਕਿਸਾਨੀ ਕਿੱਤੇ ਨਾਲ ਸਬੰਧਤ ਔਰਤਾਂ ਅਤੇ ਮਰਦਾਂ ਦਾ ਇਕੱਠ ਇਕਾਈ ਦੇ ਪ੍ਰਧਾਨ ਬਿੱਕਰ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ ਅਤੇ 25 ਤੋਂ 29 ਅਗਸਤ ਤੱਕ ਚੱਲਣ ਵਾਲੇ ਸੰਘਰਸ਼ ਦੀ ਸਫ਼ਲਤਾ ਲਈ ਰੈਲੀ ਕੀਤੀ ਗਈ। ਇਸ ਰੈਲੀ ਵਿੱਚ ਬਲਾਕ ਵੱਲੋਂ ਮਾਸਟਰ ਗੁਰਚਰਨ ਸਿੰਘ ਨੇ ਸ਼ਿਰਕਤ ਕੀਤੀ। ਪਿੰਡ ਦੀ ਸਮੁੱਚੀ ਇਕਾਈ ਦੀ ਹਾਜ਼ਰੀ ਵਿੱਚ ਸਰਬਸੰਮਤੀ ਨਾਲ ਪਿੰਡ ਦੇ ਇਸਤਰੀ ਵਿੰਗ ਦੀ 15 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ ਜਿਸ ਤਹਿਤ ਸਰਬਸੰਮਤੀ ਨਾਲ ਜਸਵਿੰਦਰ ਕੌਰ ਨੂੰ ਪ੍ਰਧਾਨ, ਸੁਖਦੇਵ ਕੌਰ ਨੂੰ ਸੀਨੀਅਰ ਮੀਤ ਪ੍ਰਧਾਨ, ਕਰਮਜੀਤ ਕੌਰ ਨੂੰ ਜਰਨਲ ਸਕੱਤਰ, ਨਛੱਤਰ ਕੌਰ ਨੂੰ ਪ੍ਰਚਾਰ ਸਕੱਤਰ, ਹਰਪ੍ਰੀਤ ਕੌਰ ਨੂੰ ਮੀਤ ਪ੍ਰਧਾਨ ਅਤੇ ਮੂਰਤੀ ਕੌਰ ਨੂੰ ਸੰਗਠਨ ਸਕੱਤਰ ਚੁਣਿਆ ਗਿਆ। ਬੀਕੇਯੂ ਏਕਤਾ (ਉਗਰਾਹਾਂ) ਪਿੰਡ ਖੋਖਰ ਕਲਾਂ ਦੇ ਇਸਤਰੀ ਵਿੰਗ ਨੇ 25 ਤੋਂ 29 ਅਗਸਤ ਦੇ ਨਾਕੇ ਦੇ ਐਕਸ਼ਨ ਵਿੱਚ ਉਤਸ਼ਾਹ ਨਾਲ ਵੱਡੀ ਪੱਧਰ ਉੱਤੇ ਸ਼ਾਮਲ ਹੋਣ ਦਾ ਫੈਸਲਾ ਲਿਆ। 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune