ਪੰਜਾਬ-ਹਰਿਆਣਾ ਚ ਬਾਰਸ਼ ਦੀ ਛਹਿਬਰ, ਹਿਮਾਚਲ ਚ ਔਰੰਜ਼ ਅਲਰਟ

August 11 2020

ਪੰਜਾਬ ਤੇ ਹਰਿਆਣਾ ’ਚ ਮੁੜ ਬਾਰਸ਼ ਸ਼ੁਰੂ ਹੋ ਗਈ ਹੈ। ਸੋਮਵਾਰ ਤੋਂ ਸ਼ੁਰੂ ਹੋਏ ਮੀਂਹ ਨੇ ਅੱਜ ਵੀ ਕਈ ਥਾਈਂ ਜਲਥਲ ਕੀਤਾ। ਬਾਰਸ਼ ਨਾਲ ਦੋਵਾਂ ਸੂਬਿਆਂ ’ਚ ਤਾਪਮਾਨ ਵਿੱਚ ਗਿਰਾਵਟ ਆਈ ਹੈ। ਚੰਡੀਗੜ੍ਹ ’ਚ ਵੀ ਅੱਜ ਸਵੇਰੇ ਬਾਰਸ਼ ਹੋਈ।

ਮੌਸਮ ਵਿਭਾਗ ਨੇ ਪੰਜਾਬ ਤੇ ਹਰਿਆਣਾ ’ਚ ਅਗਲੇ ਦੋ ਦਿਨਾਂ ਦੌਰਾਨ ਵੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਇਸ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ਵਿੱਚ ਮੰਗਲਵਾਰ ਨੂੰ ਭਾਰੀ ਬਾਰਸ਼ ਹੋਣ ਸਬੰਧੀ ‘ਸੰਤਰੀ’ ਚਿਤਾਵਨੀ ਜਾਰੀ ਕੀਤੀ ਗਈ ਹੈ।

ਮੌਸਮ ਵਿਭਾਗ ਦੀ ਰਿਪੋਰਟ ਮੁਤਾਬਕ ਸੋਮਵਾਰ ਨੂੰ ਅੰਮ੍ਰਿਤਸਰ ਵਿੱਚ 3 ਮਿਲੀਮੀਟਰ ਬਾਰਸ਼ ਹੋਈ ਤੇ ਤਾਪਮਾਨ 34 ਡਿਗਰੀ ਰਿਹਾ ਜਦਕਿ ਹਲਕੀ ਬਾਰਸ਼ ਮਗਰੋਂ ਪਟਿਆਲਾ ਦਾ ਤਾਪਮਾਨ 33 ਡਿਗਰੀ ਤੇ ਲੁਧਿਆਣਾ ਵਿੱਚ 13 ਮਿਲੀਮੀਟਰ ਬਾਰਿਸ਼ ਹੋਈ ਤੇ ਤਾਪਮਾਨ 32.5 ਡਿਗਰੀ ਰਿਹਾ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ABP Live