ਸਰਕਾਰ ਵੱਲੋਂ ਖੇਤੀਬਾੜੀ ਮਸ਼ੀਨੀਕਰਨ ਦੇ ਉਪ ਮਿਸ਼ਨ ਸਮੈਮ ਸਕੀਮ ਦੇ ਤਹਿਤ ਮਸ਼ੀਨਾਂ/ਸੰਦ ਲਈ 50 ਫ਼ੀਸਦੀ ਸਬਸਿਡੀ ਤੇ ਮੁਹਈਆ ਕਰਵਾਉਣ ਲਈ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਇਸਦੇ ਇਲਾਵਾ ਵਿਸ਼ੇਸ਼ ਫ਼ਾਰਮ ਮਸ਼ੀਨਰੀ ਬੈਂਕ ਸਥਾਪਤ ਕਰਨ ਲਈ ਸਕੀਮ ਵੀ ਉਪਲੱਬਧ ਕਰਵਾਈ ਜਾ ਰਹੀ ਹੈ। ਇਹ ਸਬਸਿਡੀ ਸਰਕਾਰ ਦੁਆਰਾ ਸਮੈਮ ਅਤੇ ਆਰ ਕੇ ਵੀ ਆਈ (ਟੇਕਨੋਲਾਜੀ ਫਾਰ ਕਰਾਪ ਰੈਜਿਡਿਊ ਮੈਨੇਜਮੇਂਟ) ਸਕੀਮ ਦੇ ਤਹਿਤ ਦਿੱਤੀ ਜਾ ਰਹੀ ਹੈ।
ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵਲੋਂ ਕਿਸਾਨ/ਕਿਸਾਨ ਗਰੁੱਪ /ਸਹਿਕਾਰੀ ਸਭਾਵਾਂ ਤੋਂ ਆਈਆਂ ਅਰਜ਼ੀਆਂ ਦੇ ਅਧਾਰ ਤੇ ਭਾਰਤ ਸਰਕਾਰ ਵਲੋਂ ਰਜਿਸਟਰ ਕੀਤਾ ਜਾਵੇਗਾ ਖੇਤੀਬਾੜੀ ਵਿਭਾਗ ਵਲੋਂ ਲਾਭਕਾਰੀਆਂ ਤੋਂ ਜਮੀਨ ਦੇ ਕਾਗਜ ਤੇ ਪਹਿਚਾਣ ਪੱਤਰ ਦੀ ਮੰਗ ਕੀਤੀ ਜਾਵੇਗੀ। ਜੋ ਕਿਸਾਨ ਗਰੁੱਪ ਇਹ ਮਸ਼ੀਨਰੀ ਜਾਂ ਕਸਟਮ ਹਾਇਰਿੰਗ ਸੇਂਟਰ, ਫ਼ਾਰਮ ਮਸ਼ੀਨਰੀ ਬੈਂਕ ਸਥਾਪਤ ਕਰਨ ਦੇ ਚਾਹਵਾਨ ਹਨ ਤਾ ਉਹ ਆਪਣੀ ਅਰਜੀ ਫ਼ਾਰਮ ਨਾਲ ਜ਼ਮੀਨ ਦੀ ਫਰਦ, ਆਧਾਰ ਕਾਰਡ, ਬੈਂਕ ਖਾਤੇ ਦੀ ਕਾਪੀ, ਟਰੈਕਟਰ ਦੀ ਆਰਸੀ ਦੀ ਕਾਪੀ ਆਦਿ ਸਬੰਧਤ ਬਲਾਕ ਖੇਤੀਬਾੜੀ ਅਫਸਰ ਦੇ ਦਫਤਰ ਵਿੱਚ ਜਮਾਂ ਕਰਵਾ ਸਕਦੇ ਹਨ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: ਰੋਜ਼ਾਨਾ ਸਪੋਕੇਸਮੈਨ

                                
                                        
                                        
                                        
                                        
 
                            