ਕਿਸਾਨਾਂ ਨੂੰ ਬਿਨਾਂ ਗਰੰਟੀ ਮਿਲੇਗਾ 1.80 ਲੱਖ ਦਾ ਲੋਨ

July 21 2020

ਕੇਂਦਰ ਸਰਕਾਰ ਦੀ ਕਿਸਾਨ ਕ੍ਰੈਡਿਟ ਕਾਰਡ ਸਕੀਮ ਦੀ ਤਰ੍ਹਾਂ ਹਰਿਆਣਾ ਦੀ ਸਰਕਾਰ ਨੇ ਪਸ਼ੂ ਕਿਸਾਨ ਕ੍ਰੈਡਿਟ ਕਾਰਡ ਸਕੀਮ ਸ਼ੁਰੂ ਕੀਤੀ ਹੈ। ਇਹ ਕ੍ਰੈਡਿਟ ਕਾਰਡ ਸੂਬੇ ਦੇ ਲਗਭਗ 6 ਲੱਖ ਪਸ਼ੂਪਾਲਕਾਂ ਨੂੰ ਜਾਰੀ ਕੀਤੇ ਜਾਣਗੇ। ਇਸ ਕ੍ਰੈਡਿਟ ਕਾਰਡ ‘ਤੇ ਕਿਸਾਨਾਂ ਨੂੰ 1 ਲੱਖ 80 ਹਜ਼ਾਰ ਰੁਪਏ ਦਾ ਲੋਨ ਬਿਨਾਂ ਕਿਸੇ ਗਰੰਟੀ ਤੋਂ ਮੁਹੱਇਆ ਕਰਵਾਇਆ ਜਾਵੇਗਾ।

ਇਸ ਦੀ ਜਾਣਕਾਰੀ ਸੂਬੇ ਦੇ ਖੇਤੀਬਾੜੀ ਮੰਤਰੀ ਜੇਪੀ ਦਲਾਲ ਨੇ ਦਿੱਤੀ ਹੈ। ਇਸ ਦੇ ਤਹਿਤ ਹੁਣ ਤੱਕ 1,40,000 ਪਸ਼ੂਪਾਲਕਾਂ ਦੇ ਫਾਰਮ ਭਰਵਾਏ ਜਾ ਚੁੱਕੇ ਹਨ। ਪਸ਼ੂਪਾਲਕ ਇੱਛਾ ਅਨੁਸਾਰ ਅਪਣੇ ਕਿਸਾਨ ਕ੍ਰੈਡਿਟ ਕਾਰਨ ਬਣਵਾ ਸਕਦੇ ਹਨ। ਇਕ ਗਾਂ ਲਈ 40,783 ਰੁਪਏ ਜਦਕਿ ਮੱਝ ਲਈ 60,249 ਰੁਪਏ ਦਾ ਕਰਜ਼ ਦਿੱਤਾ ਜਾਵੇਗਾ।

ਕਾਰਡ ਬਣਵਾਉਣ ਲਈ ਲੋੜੀਂਦੇ ਦਸਤਾਵੇਜ਼

-ਇੱਛੁੱਕ ਪਸ਼ੂਪਾਲਕ ਜਾਂ ਕਿਸਾਨਾਂ ਨੂੰ ਪਸ਼ੂਧਨ ਕ੍ਰੈਡਿਟ ਕਾਰਡ ਬਣਵਾਉਣ ਲਈ ਬੈਂਕ ਵੱਲੋਂ ਕੇਵਾਈਸੀ ਕਰਵਾਉਣਾ ਹੋਵੇਗਾ।

-ਕੇਵਾਈਸੀ ਲਈ ਕਿਸਾਨਾਂ ਨੂੰ ਅਧਾਰ ਕਾਰਡ, ਪੈਨ ਕਾਰਡ, ਵੋਟਰ ਕਾਰਡ ਅਤੇ ਪਾਸਪੋਰਟ ਸਾਈਜ਼ ਫੋਟੋ ਦੇਣੀ ਹੋਵੇਗੀ।

- ਅਰਜ਼ੀ ਫਾਰਮ ਦੇ ਤਸਦੀਕ ਹੋਣ ਤੋਂ ਬਾਅਦ, ਤੁਹਾਡਾ ਪਸ਼ੂ ਕ੍ਰੈਡਿਟ ਕਾਰਡ 1 ਮਹੀਨੇ ਦੇ ਅੰਦਰ ਹੀ ਤਿਆਰ ਹੋ ਜਾਵੇਗਾ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Rozana Spokesman