ਇਸ ਪ੍ਰੋਗਰਾਮ ਰਾਹੀਂ ਡੇਅਰੀ ਫਾਰਮ ਦੇ ਧੰਦੇ ਨਾਲ ਜੁੜੇ ਅਤੇ ਕਮਰਸ਼ੀਅਲ ਡੇਅਰੀ ਫਾਰਮ ਚਲਾ ਰਹੇ ਕਿਸਾਨਾਂ ਦੇ ਗਿਆਨ ਨੂੰ ਤਰੋ ਤਾਜ਼ਾ ਕਰਨ ਲਈ ਹੈ। ਲੋੜ ਮੁਤਾਬਕ 5 ਦਿਨਾਂ ਦਾ ਇਹ ਪ੍ਰੋਗਰਾਮ ‘ਡੇਅਰੀ ਸਿਖਲਾਈ ਕੇਂਦਰ ਬੀਜਾ (ਲੁਧਿਆਣਾ)’ ਵਿਖੇ ਕਿਸਾਨਾਂ ਦੀ ਮੰਗ 'ਤੇ ਚਲਾਇਆ ਜਾਂਦਾ ਹੈ। ਇਸ ਵਿੱਚ ਉੱਚ ਕੋਟੀ ਦੇ ਮਾਹਿਰ ਜੋ ਕਿ ਯੂਨੀਵਰਸਿਟੀ, ਐਨ.ਡੀ.ਆਰ.ਆਈ. ਅਤੇ ਹੋਰ ਅਦਾਰਿਆਂ ਤੋਂ ਆ ਕੇ ਸਿਖਲਾਈ ਦਿੰਦੇ ਹਨ।
ਫੀਸ = 1000 ਰੁ. ਪ੍ਰਤੀ ਸਿਖਿਆਰਥੀਪਛੜੇ ਵਰਗ ਦੇ ਲੋਕਾਂ ਦਾ ਘਰੇਲੂ ਡੇਅਰੀ ਫਾਰਮਿੰਗ ਵਿੱਚ ਬਹੁਤ ਵੱਡਾ ਯੋਗਦਾਨ ਹੈ। 2 ਤੋਂ 4 ਪਸ਼ੂ ਪਾਲ ਕੇ ਇਹ ਲੋਕ ਨਾ ਸਿਰਫ ਘਰ ਦੇ ਗੁਜ਼ਾਰੇ ਲਈ ਦੁੱਧ ਪੈਦਾ ਕਰਦੇ ਹਨ ਬਲਕਿ ਥੋੜ੍ਹਾ ਬਹੁਤ ਦੁੱਧ ਵੇਚ ਕੇ ਰੋਜ਼ਮਰ੍ਹਾ ਦੀਆਂ ਲੋੜਾਂ ਵੀ ਪੂਰੀਆਂ ਕਰਦੇ ਹਨ।ਇਨ੍ਹਾਂ ਨੂੰ ਡੇਅਰੀ ਦੀਆਂ ਨਵੀਨਤਮ ਤਕਨੀਕਾਂ ਦੀ ਜਾਣਕਾਰੀ ਹਿੱਤ ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਸਾਲ 2012-13 ਤੋਂ ਇੱਕ-ਦੋ ਹਫਤੇ ਦਾ ਸਪੈਸ਼ਲ ਡੇਅਰੀ ਪ੍ਰੋਗਰਾਮ ਸ਼ੁਰੂ ਕੀਤਾ ਹੈ, ਜਿਸ ਵਿੱਚ ਅਨੁਸੂਚਿਤ ਜਾਤੀ ਵਰਗ ਦਾ ਕੋਈ ਵੀ ਪੁਰਸ਼/ਇਸਤਰੀ, ਜਿਸ ਦੀ ਉਮਰ 18-45 ਸਾਲ ਹੋਵੇ, ਭਾਗ ਲੈ ਸਕਦਾ ਹੈ। ਵਿਭਾਗ ਦੇ ਅੱਠ ਸਿਖਲਾਈ ਕੇਦਰਾਂ ਵਿੱਚ ਸਮੇਂ-ਸਮੇਂ 'ਤੇ ਇਹ ਸਿਖਲਾਈ ਚਲਦੀ ਰਹਿੰਦੀ ਹੈ।ਦੋ ਹਫਤੇ ਸਿਖਿਆਰਥੀਆਂ ਨੂੰ ਮੁਫਤ ਰੋਟੀ ਪਾਣੀ ਤੋਂ ਇਲਾਵਾ 1500 ਰੁ.ਵਜ਼ੀਫਾ ਅਤੇ ਸਿਖਲਾਈ ਕਿੱਟ ਵੀ ਦਿੱਤੀ ਜਾਂਦੀ ਹੈ।ਚਾਹਵਾਨ ਸਿੱਖਿਆਰਥੀ ਆਪਣੇ ਜ਼ਿਲ੍ਹੇ ਦੇ ਡਿਪਟੀ ਡਾਇਰੈਕਟਰ/ਡੇਅਰੀ ਵਿਕਾਸ ਅਫਸਰ ਨਾਲ ਸੰਪਰਕ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹਨ ਅਤੇ ਸਿਖਲਾਈ ਹਾਸਲ ਕਰ ਸਕਦੇ ਹਨ।ਸਿਖਲਾਈ ਪ੍ਰਾਪਤ ਪੁਰਸ਼/ਇਸਤਰੀ ਨੂੰ ਉਨ੍ਹਾਂ ਦੇ ਵਿੱਤ ਮੁਤਾਬਕ ਬੈਂਕਾਂ ਤੋਂ ਅਸਾਨ ਦਰਾਂ 'ਤੇ ਵਿੱਤੀ ਸਹਾਇਤਾ ਅਤੇ ਪਸ਼ੂ ਧੰਨ ਦਾ ਬੀਮਾ ਮੁਫਤ ਕਰਵਾਇਆ ਜਾਂਦਾ ਹੈ।
ਫੀਸ = 1000 ਰੁ. ਪ੍ਰਤੀ ਸਿਖਿਆਰਥੀਡੇਅਰੀ ਉਤਪਾਦ ਸਿਖਲਾਈ ਕੋਰਸ ਮਹੀਨਾ ਜੁਲਾਈ 2014 ਤੋਂ ਡੇਅਰੀ ਵਿਸਥਾਰ ਅਤੇ ਸਿਖਲਾਈ ਕੇਂਦਰ , ਚਤਾਮਲੀ (ਰੂਪਨਗਰ) ਵਿਖੇ ਸ਼ੁਰੂ ਕੀਤਾ ਗਿਆ ਹੈ।ਇਸ ਕੋਰਸ ਦੌਰਾਨ ਸਿਖਿਆਰਥੀਆਂ ਨੂੰ ਵੱਖ-ਵੱਖ 7 ਮੁੱਖ ਵਿਸ਼ਿਆਂ 'ਤੇ ਟ੍ਰੇਨਿੰਗ ਦਿੱਤੀ ਜਾਵੇਗੀ। ਇਨ੍ਹਾਂ ਵਿੱਚ ਮੁੱਖ ਤੌਰ 'ਤੇ ਦੁੱਧ ਦੀ ਬਣਤਰ ਅਤੇ ਮਹੱਤਤਾ, ਦੁੱਧ ਅਤੇ ਦੁੱਧ ਪਦਾਰਥਾਂ ਦੀ ਕੁਆਲਟੀ ਟੈਸਟ ਕਰਨਾ, ਤਰਲ ਪਦਾਰਥ ਦੀ ਸਾਂਭ-ਸੰਭਾਲ, ਦੁੱਧ ਪ੍ਰੋਸੈਸਿੰਗ ਲਈ ਇਕੁਇਪਮੈਂਟ ਬਾਰੇ ਜਾਣਕਾਰੀ ਦੇਣਾ, ਦੁੱਧ ਨੂੰ ਜਾਗ ਲਗਾ ਕੇ ਬਣਾਏ ਜਾਣ ਵਾਲੇ ਦੁੱਧ ਪਦਾਰਥ, ਦੁੱਧ ਫਾੜ ਕੇ ਬਣਾਏ ਜਾਣ ਵਾਲੇ ਪਦਾਰਥ ਅਤੇ ਹੀਟਰਡ ਪ੍ਰੋਡਕਟਸ ਆਦਿ।ਇਸ ਟ੍ਰੇਨਿੰਗ ਦੌਰਾਨ ਹਰੇਕ ਬੈਚ ਵਿੱਚ 20 ਸਿਖਿਆਰਥੀ ਚੁਣੇ ਜਾਣਗੇ ਅਤੇ ਸਿਖਲਾਈ ਕੋਰਸ ਦੋ ਹਫਤਿਆਂ ਦਾ ਹੋਵੇਗਾ।ਇਸ ਕੋਰਸ ਦੀ ਫੀਸ 3500 ਰੁ. ਪ੍ਰਤੀ ਉਮੀਦਵਾਰ ਹੋਵੇਗੀ। ਸਿਖਲਾਈ ਪ੍ਰਾਪਤ ਕਰਨ ਵਾਲੇ ਸਿਖਿਆਰਥੀਆਂ ਦੀ ਰਿਹਾਇਸ਼ ਅਤੇ ਖਾਣ-ਪੀਣ ਦਾ ਪ੍ਰਬੰਧ ਟ੍ਰੇਨਿੰਗ ਸੈਂਟਰ ਵਿਖੇ ਹੀ ਹੋਵੇਗਾ।
ਟ੍ਰੇਨਿੰਗ ਦਾ ਮੁੱਖ ਮੰਤਵ ਡੇਅਰੀ ਫਾਰਮਰਾਂ ਨੂੰ ਦੁੱਧ ਤੋਂ ਦੁੱਧ ਪਦਾਰਥ ਬਣਾ ਕੇ ਅਤੇ ਵੇਚ ਕੇ ਵੱਧ ਮੁਨਾਫਾ ਕਮਾਉਣ ਦੇ ਯੋਗ ਬਣਾਉਣਾ ਹੈ।ਪ੍ਰਾਸਪੈਕਟਸ ਦੀ ਕੀਮਤ 100 ਰੁ. ਹੈ, ਜੋ ਕਿ ਵਿਭਾਗ ਦੇ ਜ਼ਿਲ੍ਹਾ ਪੱਧਰ ਦੇ ਡਿਪਟੀ ਡਾਇਰੈਕਟਰ ਡੇਅਰੀ ਦਫਤਰ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ।
ਇਸ ਸਿਖਲਾਈ ਦਾ ਸਮਾਂ 6 ਹਫਤੇ ਹੈ। ਇਸ ਸਿਖਲਾਈ ਰਾਹੀਂ ਡੇਅਰੀ ਫਾਰਮਿੰਗ ਦੀਆਂ ਵੱਖ-ਵੱਖ ਤਕਨੀਕਾਂ ਦੇ ਨਾਲ ਨਾਲ ਪਸ਼ੂਆਂ ਦੇ ਮਨਸੂਈ ਗਰਭਦਾਨ, ਗੱਭਣ ਚੈੱਕ ਤੋਂ ਇਲਾਵਾ ਵੱਖ-ਵੱਖ ਦੁੱਧ ਪਦਾਰਥਾਂ ਦੀ ਬਣਤਰ ਸੰਬੰਧੀ ਪ੍ਰੈਕਟੀਕਲ ਟ੍ਰੇਨਿੰਗ ਦਿੱਤੀ ਜਾਂਦੀ ਹੈ।
ਟ੍ਰੇਨਿੰਗ ਲਈ ਯੋਗਤਾ:- ਮੈਟ੍ਰਿਕ ਪਾਸ
ਉਮਰ:- 18-45 ਸਾਲ
ਆਪਣਾ 5 ਪਸ਼ੂਆਂ ਦਾ ਡੇਅਰੀ ਫਾਰਮ ਹੋਵੇ।
ਫੀਸ:-
ਜਨਰਲ = 5000 ਰੁ.
ਅਨੁਸੂਚਿਤ ਜਾਤੀ = 4000 ਰੁ.
ਟ੍ਸਿਖਿਆਰਥੀਆਂ ਦੀ ਚੋਣ ਸਿਖਲਾਈ ਕੇਂਦਰ ਪੱਧਰੀ ਵਿਭਾਗੀ ਚੋਣ ਕਮੇਟੀਆਂ ਵੱਲੋਂ ਕੀਤੀ ਜਾਂਦੀ ਹੈ। ਚੋਣ ਦੀ ਮਿਤੀ ਬਾਰੇ ਅਖਬਾਰਾਂ ਅਤੇ ਵਿਭਾਗੀ ਦਫਤਰਾਂ ਰਾਹੀਂ ਪ੍ਰਚਾਰ ਕੀਤਾ ਜਾਂਦਾ ਹੈ। ਸਿਖਲਾਈ ਪੂਰੀ ਹੋਣ ਤੇ ਇੱਕ ਸਰਟੀਫਿਕੇਟ ਵੀ ਦਿੱਤਾ ਜਾਂਦਾ ਹੈ। ਇਸ ਸਰਟੀਫਿਕੇਟ ਦੀ ਮਦਦ ਨਾਲ ਵਿਭਾਗ ਅਤੇ ਬੈਂਕ ਵੱਲੋਂ ਉਪਲੱਬਧ ਸਹੂਲਤਾਂ ਅਤੇ ਤਰਲ ਨਾਈਟ੍ਰੋਜਨ ਦਾ ਸਿਲੰਡਰ 25% ਸਬਸਿਡੀ 'ਤੇ ਮਿਲਦਾ ਹੈ।ਵਪਾਰਕ ਡੇਅਰੀ ਫਾਰਮ ਸਥਾਪਿਤ ਕਰਨ ਲਈ ਇਹ ਸਿਖਲਾਈ ਬਹੁਤ ਹੀ ਉਪਯੋਗੀ ਹੈ।
ਪੰਜਾਬ ਸਮੇਤ ਉੱਤਰੀ ਭਾਰਤ ਵਿੱਚ ਡੇਅਰੀ ਫਾਰਮਿੰਗ ਦਿਨੋਂ-ਦਿਨ ਵੱਧ ਰਹੀ ਹੈ। ਇਸ ਦੇ ਖਾਸ ਪ੍ਰਬੰਧ ਲਈ ਸਿਖਿਅਤ ਫਾਰਮ ਮੈਨਪਾਵਰ ਦੀ ਲੋੜ ਹੈ। ਇਸ ਚੀਜ਼ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਵੱਲੋਂ 6 ਮਹੀਨੇ ਲਈ 'ਡੇਅਰੀ ਫਾਰਮ ਮੈਨੇਜਰ ਸਿਖਲਾਈ ਕੋਰਸ' 'ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸਿਜ਼ ਯੂਨੀਵਰਸਿਟੀ' ਵੱਲੋਂ ਜਨਵਰੀ 2015 ਤੋਂ ਸ਼ੁਰੂ ਕੀਤਾ ਗਿਆ ਹੈ।
ਟ੍ਯੋਗਤਾ = 10+2 (ਮੈਡੀਕਲ ਜਾਂ ਨਾਨ-ਮੈਡੀਕਲ)
ਫੀਸ = 20,000 ਰੁ. ਪ੍ਰਤੀ ਸਿਖਿਆਰਥੀ
ਰਹਿਣ-ਸਹਿਣ ਦਾ ਖਰਚਾ ਅਲੱਗ ਹੋਵੇਗਾ।
ਵਧੇਰੇ ਜਾਣਕਾਰੀ ਲਈ ਜ਼ਿਲ੍ਹੇ ਦੇ ਡਿਪਟੀ ਡਾਇਰੈਕਟਰ, ਡੇਅਰੀ ਜਾਂ ਡਾਇਰੈਕਟਰ, ਪ੍ਰਸਾਰ ਸਿੱਖਿਆ, ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਦੇ ਦਫਤਰ ਵਿੱਚ ਜਾਂ ਉਨ੍ਹਾਂ ਦੇ ਫੋਨ ਨੰ. 98720-25755 (ਡਾ. ਜੇ. ਐੱਸ. ਭੱਟੀ) ਤੇ ਸੰਪਰਕ ਕਰ ਸਕਦੇ ਹਨ।
ਇਹ ਸਕੀਮ ਸਾਲ 2013-14 ਵਿੱਚ ਲਾਗੂ ਕੀਤੀ ਗਈ ਹੈ, ਜਿਸ ਦਾ ਮੁੱਖ ਮੰਤਵ ਰਾਜ ਵਿੱਚ ਖੇਤੀ ਦੇ ਸਹਾਇਕ ਧੰਦਿਆਂ ਵਿੱਚ ਨਵੀਆਂ ਪਹਿਲਾਂ ਕਰਕੇ ਔਰਤਾਂ ਨੂੰ ਆਰਥਿਕ ਪੱਖੋਂ ਮਜ਼ਬੂਤ ਕਰਨਾ ਹੈ।ਇਸ ਸਕੀਮ ਅਧੀਨ 20 ਦੁਧਾਰੂ ਪਸ਼ੂਆਂ ਦੇ ਯੂਨਿਟ ਸਥਾਪਿਤ ਕਰਵਾਏ ਜਾਣਗੇ।ਜਿਸ ਅਧੀਨ ਆਧੁਨਿਕ ਕੈਟਲ ਸ਼ੈੱਡ ਸਥਾਪਿਤ ਕਰਨ 'ਤੇ 50% ਵਿੱਤੀ ਸਹਾਇਤਾ, 20 ਦੁਧਾਰੂ ਪਸ਼ੂਆਂ 'ਤੇ 50% ਵਿੱਤੀ ਸਹਾਇਤਾ,ਮਿਲਕਿੰਗ ਮਸ਼ੀਨ,ਬੀ.ਐੱਮ.ਸੀ.,ਸਿੰਗਲ ਰੋਅ ਫੋਡਰ ਹਾਰਵੈਸਟਰ 'ਤੇ 50% ਵਿੱਤੀ ਸਹਾਇਤਾ ਅਤੇ ਬੀਮਾ ਚਿੱਪ 'ਤੇ 100% ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ।
ਡੇਅਰੀ ਮਸ਼ੀਨਰੀ ਸਰਵਿਸ ਸੈਂਟਰ ਡੇਅਰੀ ਵਿਕਾਸ ਬੋਰਡ ਵੱਲੋਂ ਸਾਈਲੇਜ਼ ਦੀ ਸਮੱਸਿਆ ਦਾ ਹੱਲ ਕਰਨ ਲਈ ਡੇਅਰੀ ਮਸ਼ੀਨਰੀ ਸਰਵਿਸ ਸੈਂਟਰ ਸਥਾਪਿਤ ਕੀਤੇ ਜਾ ਰਹੇ ਹਨ।ਇਸਦਾ ਮੁੱਖ ਉਦੇਸ਼ ਪੰਜਾਬ ਦੇ ਛੋਟੇ ਦੁੱਧ ਉਤਪਾਦਕਾਂ ਨੂੰ ਸਾਈਲੇਜ਼ ਬਣਾਉਣ ਲਈ ਪ੍ਰੇਰਿਤ ਕਰਨਾ ਹੈ।ਇਸ ਸਕੀਮ ਅਧੀਨ ਲਾਭਪਾਤਰੀਆਂ ਨੂੰ ਸਾਈਲੇਜ਼ ਵਿੱਚ ਕੰਮ ਆਉਣ ਵਾਲੇ ਮਸ਼ੀਨਾਂ 'ਤੇ 50% ਸਬਸਿਡੀ ਪ੍ਰਦਾਨ ਕੀਤੀ ਜਾਵੇਗੀ।
1. Self Propelled Fodder Harvester
2. Tractor With Front Loader
3. Trollies With Tipper
ਇਨ੍ਹਾਂ ਮਸ਼ੀਨਾਂ 'ਤੇ ਪ੍ਰਤੀ ਸਿਖਿਆਰਥੀ ਵੱਧ ਤੋਂ ਵੱਧ 20 ਲੱਖ ਰੁਪਏ ਦੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।
ਇਸ ਆਰਡਰ ਹੇਠ ਪਸ਼ੂ ਖੁਰਾਕ, ਖਲ਼ਾਂ ਅਤੇ ਧਾਤਾਂ ਦੇ ਚੂਰੇ ਦੇ ਨਿਰਮਾਣ, ਵੇਚਣ, ਵੰਡਣ ਅਤੇ ਸਟੋਰ ਕਰਨ ਲਈ ਲੱਗੇ ਯੂਨਿਟਾਂ, ਡੀਲਰਾਂ ਆਦਿ ਨੂੰ ਇਸ ਆਰਡਰ ਹੇਠ ਵਿਭਾਗ ਪਾਸੋਂ ਰਜਿਸਟ੍ਰੇਸ਼ਨ ਲੈਣਾ ਜ਼ਰੂਰੀ ਹੈ।ਬੀ.ਆਈ.ਐੱਸ. ਮਿਆਰਾਂ ਅਤੇ ਆਰਡਰ ਵਿੱਚ ਦਰਸਾਈਆਂ ਹੋਰ ਸ਼ਰਤਾਂ ਦੇ ਉਲੰਘਣ ਕਰਤਾਵਾਂ ਨੂੰ ਜ਼ਰੂਰੀ ਵਸਤਾਂ ਦੇ ਅਧਿਨਿਯਮ 7 ਈ.ਸੀ. ਅਧੀਨ ਸਜ਼ਾਵਾਂ ਦੇਣ ਦੀ ਵਿਵਸਥਾ ਵੀ ਇਸ ਆਰਡਰ ਹੇਠ ਕੀਤੀ ਗਈ ਹੈ।
ਇਹ ਸਕੀਮ ਵਿਭਾਗ ਵੱਲੋਂ ਕਾਫੀ ਸਮੇਂ ਤੋਂ ਚਲਾਈ ਜਾ ਰਹੀ ਹੈ, ਜਿਸ ਵਿੱਚ ਪੰਜਾਬ ਦੇ 144 ਬਲਾਕਾਂ ਵਿੱਚ ਇੱਕ ਦਿਨਾ ਜਾਗਰੂਕਤਾ ਕੈਂਪ ਲਾਏ ਜਾਂਦੇ ਹਨ।ਇਸ ਸਕੀਮ ਦਾ ਮੁੱਖ ਮੰਤਵ ਉਨ੍ਹਾਂ ਆਮ ਲੋਕਾਂ ਨੂੰ ਨਵੀਆਂ ਤਕਨੀਕਾਂ ਸਕੀਮਾਂ ਬਾਰੇ ਦੱਸਣਾ ਜੋ ਖੁਦ ਸਿਖਲਾਈ ਕੇਦਰਾਂ ਵਿੱਚ ਜਾਂ ਯੂਨੀਵਰਸਿਟੀ ਅਤੇ ਪੰਜਾਬ ਪੱਧਰੀ ਕੈਂਪਾਂ ਤੇ ਨਹੀਂ ਪਹੁੰਚ ਸਕਦੇ।ਇਨ੍ਹਾਂ ਕੈਂਪਾਂ ਵਿੱਚ ਵਿਭਾਗ ਦੇ ਮਾਹਿਰਾਂ ਵੱਲੋਂ ਹੇਠ ਲਿਖੇ ਵਿਸ਼ਿਆਂ ਤੇ ਜਾਣਕਾਰੀ ਦਿੱਤੀ ਜਾਂਦੀ ਹੈ:-
ਪਸ਼ੂਆਂ ਦੀਆਂ ਨਸਲਾਂ
ਨਸਲਾਂ ਵਿੱਚ ਸੁਧਾਰ
ਖੁਰਾਕ
ਸ਼ੈੱਡ ਦਾ ਪ੍ਰਬੰਧ
ਪ੍ਰਮੁੱਖ ਬਿਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ
ਸਾਫ ਦੁੱਧ ਦੀ ਪੈਦਾਵਾਰ
ਦੁੱਧ ਦਾ ਸੁਚੱਜੇ ਢੰਗ ਨਾਲ ਮੰਡੀਕਰਣ
ਦੁੱਧ ਉਤਪਾਦਨ
ਡੇਅਰੀ ਫਾਰਮਿੰਗ ਦੀਆਂ ਨਵੀਆਂ ਸਕੀਮਾਂ ਤੇ ਉਪਲੱਬਧ ਸਹੂਲਤਾਂ
ਇਹ ਕੈਂਪ ਪੰਜਾਬ ਦੇ ਵੱਡੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਦੁੱਧ ਦੀ ਕੁਆਲਟੀ ਬਾਰੇ ਜਾਗਰੂਕ ਕਰਨ ਲਈ ਮੁਹੱਲਿਆਂ ਅਤੇ ਵਾਰਡਾਂ ਵਿੱਚ ਲਾਏ ਜਾਂਦੇ ਹਨ। ਇਸ ਵਿੱਚ ਦੁੱਧ ਦੀ ਮੁੱਫਤ ਟੈਸਟਿੰਗ ਦੇ ਨਾਲ ਨਾਲ ਦੁੱਧ ਦੀਆਂ ਪ੍ਰਮੁੱਖ ਮਿਲਾਵਟਾਂ ਬਾਰੇ ਚੇਤੰਨ ਕੀਤਾ ਜਾਂਦਾ ਹੈ। ਮੁਹੱਲਾ ਸੁਧਾਰ ਸਭਾਵਾਂ, ਖਪਤਕਾਰ ਫੋਰਮ ਅਤੇ ਸਮਾਜ ਭਲਾਈ ਸੰਸਥਾਵਾਂ ਆਪਣੇ ਮੁਹੱਲੇ/ਸ਼ਹਿਰ ਵਿੱਚ ਇਹ ਕੈਂਪ ਲਗਵਾਉਣ ਲਈ ਆਪਣੇ ਜ਼ਿਲ੍ਹੇ ਦੇ ਡਿਪਟੀ ਡਾਇਰੈਕਟਰ/ਏਰੀਏ ਦੇ ਡੇਅਰੀ ਵਿਕਾਸ ਇੰਸਪੈਕਟਰ ਨਾਲ ਸੰਪਰਕ ਕਰ ਸਕਦੇ ਹਨ।
ਸਾਫ ਦੁੱਧ ਦੀ ਪੈਦਾਵਾਰ, ਪਸ਼ੂਆਂ ਦੇ ਹਵਾਨੇ ਦੀ ਸੇਧ ਨੂੰ ਬਰਕਰਾਰ ਰੱਖਣ ਅਤੇ ਡੇਅਰੀ ਫਾਰਮਿੰਗ ਦੇ ਮਸ਼ੀਨੀਕਰਨ ਲਈ ਦੱਧ ਚੁਆਈ ਕਰਨ ਦੀ ਮਸ਼ੀਨ ਅਤਿਅੰਤ ਜ਼ਰੂਰੀ ਹੈ।ਇਹ ਮਸ਼ੀਨਾਂ ਮਹਿੰਗੀਆਂ ਹੋਣ ਕਰਕੇ ਆਮ ਕਿਸਾਨਾਂ ਦੀ ਪਹੁੰਚ ਤੋਂ ਬਾਹਰ ਹਨ। ਪਰ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਇਨ੍ਹਾਂ ਮਸ਼ੀਨਾਂ 'ਤੇ 50% ਸਬਸਿਡੀ ਦਿੱਤੀ ਜਾਵੇ। ਇੱਕ ਪਸ਼ੂ ਨੂੰ ਚੋਣ ਵਾਲੀ ਮਸ਼ੀਨ 'ਤੇ 15,000 ਰੁ. ਅਤੇ 2 ਪਸ਼ੂਆਂ ਨੂੰ ਚੋਣ ਵਾਲੀ ਮਸ਼ੀਨ 'ਤੇ 20,000 ਰੁ. ਸਬਸਿਡੀ ਦੇਣ ਦਾ ਫੈਸਲਾ ਕੀਤਾ ਹੈ।ਕੋਈ ਵੀ ਜਿਸਨੇ ਵਿਭਾਗ ਪਾਸੋਂ ਸਿਖਲਾਈ ਹਾਸਲ ਕੀਤੀ ਹੋਵੇ, ਇਸ ਸਕੀਮ ਤੋਂ ਲਾਭ ਲੈ ਸਕਦਾ ਹੈ।
ਪੂਰੇ ਪੰਜਾਬ ਵਿੱਚ ਅਜਿਹਾ ਕੋਈ ਵੀ ਅਦਾਰਾ ਨਹੀਂ, ਜੋ ਦੁੱਧ ਦੇ ਤੱਤਾਂ ਅਤੇ ਇਸ ਵਿੱਚ ਹੋ ਰਹੀ ਮਿਲਾਵਟ ਸੰਬੰਧੀ ਸਹੀ ਪਰਖ ਬਾਰੇ ਸਿਖਲਾਈ ਦਿੰਦਾ ਹੋਵੇ।ਇਸੇ ਉਦੇਸ਼ ਨੂੰ ਮੁੱਖ ਰੱਖਦਿਆਂ 'ਪੰਜਾਬ ਡੇਅਰੀ ਵਿਭਾਗ ਬੋਰਡ' ਵੱਲੋਂ 5 ਦਿਨਾਂ ਦਾ ਇਹ ਸਿਖਲਾਈ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ।
ਯੋਗਤਾ = 12 ਵੀਂ (ਸਾਇੰਸ ਵਿਸ਼ੇ ਨਾਲ)
ਫੀਸ = 2000 ਰੁ. ਪ੍ਰਤੀ ਸਿਖਿਆਰਥੀ
ਇਸ ਵਿੱਚ ਦਾਖਲਾ ਪਹਿਲਾਂ ਆਓ ਅਤੇ ਪਹਿਲਾਂ ਪਾਓ ਦੇ ਆਧਾਰ 'ਤੇ ਕੀਤਾ ਜਾਂਦਾ ਹੈ। ਸਿਖਲਾਈ ਪ੍ਰਾਪਤ ਕਰਕੇ ਨੌਜਵਾਨ ਦੁੱਧ ਇਕੱਤਰਣ ਇਕਾਈਆਂਅਤੇ ਮਿਲਕ ਪਲਾਂਟਾਂ ਵਿੱਚ ਰੋਜ਼ਗਾਰ ਪ੍ਰਾਪਤ ਕਰ ਸਕਦੇ ਹਨ।
ਜਿਵੇਂ ਕਿ ਨਾਮ ਤੋਂ ਹੀ ਪਤਾ ਚੱਲ ਰਿਹਾ ਹੈ ਕਿ ਇਸ ਕੋਰਸ ਦੀ ਸਿਖਲਾਈ ਦਾ ਸਮਾਂ ਦੋ ਹਫਤੇ ਹੈ।ਇਸ ਦਾ ਮੁੱਖ ਮੰਤਵ ਪੰਜਵੀਂ ਜਾਂ ਉਸ ਤੋਂ ਵੱਧ ਪੜੇ ਬੇਰੋਜ਼ਗਾਰ ਲੜਕੇ-ਲੜਕੀਆਂ ਨੂੰ ਡੇਅਰੀ ਫਾਰਮਿੰਗ ਦੀਆਂ ਨਵੀਨਤਮ ਤਕਨੀਕਾਂ ਤੋਂ ਜਾਣੂ ਕਰਵਾਉਣਾ ਹੈ, ਤਾਂ ਜੋ ਉਹ ਆਪਣਾ ਰੁਜ਼ਗਾਰ ਸਥਾਪਿਤ ਕਰ ਸਕਣ।ਇਸ ਵਿੱਚ 18 ਤੋਂ 50 ਸਾਲ ਤੱਕ ਦਾ ਕੋਈ ਵੀ ਸਿੱਖਿਆਰਥੀ ਭਾਗ ਲੈ ਸਕਦਾ ਹੈ।
ਸਿਖਲਾਈ ਫੀਸ:-
ਜਨਰਲ = 750 ਰੁ.
ਅਨੁਸੂਚਿਤ ਜਾਤੀ = 500 ਰੁ.
ਵਿਭਾਗ ਦੇ ਸਿਖਲਾਈ ਕੇਂਦਰ:-
ਬੀਜਾ (ਲੁਧਿਆਣਾ)
ਸਰਦੂਲਗੜ੍ਹ (ਮਾਨਸਾ)
ਤਰਨਤਾਰਨ
ਫਗਵਾੜਾ
ਚਤਾਮਲੀ (ਰੋਪੜ)
ਅਬੁਲ ਖੁਰਾਣਾ (ਮੁਕਤਸਰ)
ਗਿੱਲ (ਮੋਗਾ)
ਵੇਰਕਾ (ਅੰਮ੍ਰਿਤਸਰ)
ਸਾਰੇ ਸਿਖਲਾਈ ਕੇਂਦਰਾਂ ਵਿੱਚ ਹੋਸਟਲ ਅਤੇ ਮੈੱਸ ਦਾ ਖਾਸ ਪ੍ਰਬੰਧ ਹੈ।
ਸਿਖਿਆਰਥੀਆਂ ਦੀ ਚੋਣ ਜ਼ਿਲ੍ਹਾ ਪੱਧਰੀ ਦਫਤਰਾਂ ਵੱਲੋਂ ਕਰਕੇ ਸਿਖਲਾਈ ਸ਼ੁਰੂ ਕਰ ਦਿੱਤੀ ਜਾਂਦੀ ਹੈ। ਸਿਖਲਾਈ ਪੂਰੀ ਹੋਣ ਤੇ ਇੱਕ ਸਰਟੀਫਿਕੇਟ ਵੀ ਦਿੱਤਾ ਜਾਂਦਾ ਹੈ, ਜਿਸਦੀ ਮਦਦ ਨਾਲ ਬੈਂਕਾਂ ਤੋਂ ਘੱਟ ਵਿਆਜ ਦਰਾਂ 'ਤੇ ਕਰਜ਼ਾ ਅਤੇ ਵਿਭਾਗ ਦੀਆਂ ਸਹੂਲਤਾਂ ਲੈਣ 'ਚ ਆਸਾਨੀ ਹੁੰਦੀ ਹੈ।
ਇਹ ਸਕੀਮ 1 ਅਪ੍ਰੈਲ 2012 ਤੋਂ ਲਾਗੂ ਕੀਤੀ ਗਈ ਹੈ।ਇਸ ਸਕੀਮ ਅਧੀਨ ਦੇਸੀ ਅਤੇ ਵਿਦੇਸ਼ੀ ਨਸਲ ਦੀਆਂ ਮੱਝਾਂ ਅਤੇ ਗਾਵਾਂ ਦੇ ਡੇਅਰੀ ਫਾਰਮ ਬਣਾਉਣ ਵਾਲੇ ਡੇਅਰੀ ਫਾਰਮਰਾਂ ਨੂੰ ਦੁਧਾਰੂ ਪਸ਼ੂਆਂ ਦੀ ਖਰੀਦ 'ਤੇ 25% ਸਬਸਿਡੀ (ਵੱਧ ਤੋਂ ਵੱਧ 12,500 ਰੁ.) ਦਿੱਤੀ ਜਾਂਦੀ ਹੈ।ਇਹ ਨਾਬਾਰਡ ਦੀ ਡੇਅਰੀ ਉੱਦਮ ਸਕੀਮ ਦੇ ਆਰਜੀ ਤੌਰ 'ਤੇ ਬੰਦ ਹੋਣ ਕਰਕੇ ਸ਼ੁਰੂ ਕੀਤੀ ਗਈ ਹੈ।ਇਸ ਸਕੀਮ ਵਿੱਚ ਇੱਕ ਲਾਭਪਾਤਰੀ 2 ਤੋਂ ਲੈ ਕੇ 10 ਪਸ਼ੂਆਂ ਦੀ ਖਰੀਦ ਕਰ ਸਕਦਾ ਹੈ।
400 ਲੀ. ਜਾਂ ਇਸ ਤੋਂ ਵੱਧ ਦੁੱਧ ਪੈਦਾ ਕਰਨ ਵਾਲੇ ਕਿਸਾਨਾਂ ਨੂੰ ਕੋਲਡ ਚੇਨ ਸਥਾਪਿਤ ਕਰਨ ਲਈ ਦੁੱਧ ਠੰਡਾ ਕਰਨ ਲਈ ਫਾਰਮ ਮਿਲਕ ਕੂਲਰਾਂ 'ਤੇ 50% ਸਬਸਿਡੀ ਦਿੱਤੀ ਜਾਂਦੀ ਹੈ, ਜਿਸਦੀ ਵੱਧ ਤੋਂ ਵੱਧ ਹੱਦ 4 ਲੱਖ ਰੁਪਏ ਹੈ।ਇਸ ਨਾਲ ਦੁੱਧ ਦੀ ਕੁਆਲਟੀ ਵਿੱਚ ਸੁਧਾਰ ਆਉਂਦਾ ਹੈ।ਦੁੱਧ ਉਤਪਾਦਕ ਠੰਡੇ ਕੀਤੇ ਦੁੱਧ ਨੂੰ ਆਪਣੀ ਮਰਜੀ ਮੁਤਾਬਕ ਉੱਚੇ ਰੇਟਾਂ 'ਤੇ ਖਰੀਦਦਾਰਾਂ ਨੂੰ ਵੇਚ ਸਕਦੇ ਹਨ।
ਡੇਅਰੀ ਫਾਰਮਿੰਗ ਦੇ ਮਸ਼ੀਨੀਕਰਨ, ਲਾਗਤ ਖਰਚੇ ਘਟਾਉਣ ਅਤੇ ਹਰੇ ਚਾਰੇ ਦਾ ਅਚਾਰ ਬਣਾਉਣ ਲਈ ਹਰੇ ਚਾਰੇ ਨੂੰ ਢੁੱਕਵੇਂ ਸਮੇਂ 'ਤੇ ਕੱਟਣ ਵਾਸਤੇ ਇਨ੍ਹਾਂ ਮਸ਼ੀਨਾਂ ਦੀ ਬਹੁਤ ਜ਼ਰੂਰਤ ਸੀ।ਇਸ ਨਾਲ ਜਿੱਥੇ ਇੱਕੋ ਖੇਤ ਵਿੱਚੋਂ ਚਾਰੇ ਦੀਆਂ ਵੱਧ ਫਸਲਾਂ ਲਈਆਂ ਜਾ ਸਕਦੀਆਂ ਹਨ, ਉੱਥੇ ਰੋਜ਼ ਰੋਜ਼ ਦੇ ਪੱਠੇ ਵੱਢ ਕੇ ਕੁਤਰਨ ਵਰਗੇ ਔਖੇ ਕੰਮ ਤੋਂ ਵੀ ਨਿਜਾਤ ਪਾਈ ਜਾ ਸਕਦੀ ਹੈ।ਇਕਹਿਰੀ ਕਤਾਰ ਉੱਤੇ ਬੀਜੀ ਚਰੀ, ਮੱਕੀ ਆਦਿ ਲਈ ਇਹ ਮਸ਼ੀਨ ਬਹੁਤ ਢੁੱਕਵੀਂ ਹੈ। ਕਿਸਾਨਾਂ ਵੱਲੋਂ ਖਰੀਦੀਆਂ ਮਸ਼ੀਨਾਂ ਉੱਤੇ 50% ਸਬਸਿਡੀ ਦਿੱਤੀ ਜਾਂਦੀ ਹੈ।
ਡੇਅਰੀ ਵਿਭਾਗ 100 ਤੋਂ ਵੱਧ ਦੁਧਾਰੂ ਪਸ਼ੂਆਂ ਦੇ ਡੇਅਰੀ ਯੂਨਿਟ ਸਥਾਪਿਤ ਕਰਨ ਲਈ ਬੈਂਕਾਂ ਤੋਂ ਮੌਜੂਦਾ ਵਿਆਜੀ ਦਰਾਂ ਨਾਲੋਂ 2% ਘੱਟ ਦਰ ਉੱਤੇ ਕਰਜ਼ਾ, ਸਿਖਲਾਈ ਲਾਭਪਾਤਰੀਆਂ ਨੂੰ ਦਿਵਾਉਂਦਾ ਹੈ। ਕਰਜ਼ੇ ਦੀ ਰਾਸ਼ੀ ਕਿਸਾਨ ਪਾਸ ਉਪਲੱਬਧ ਪਰਿਵਾਰਿਕ ਜ਼ਮੀਨ ਦੀ ਮੌਜੂਦਾ ਕੀਮਤ ਦੇ ਬਰਾਬਰ ਬਹੁਤ ਆਸਾਨ ਸ਼ਰਤਾਂ 'ਤੇ ਦਿਵਾਈ ਜਾਂਦੀ ਹੈ। ਦੋਗਲੀ ਨਸਲ ਦੀਆਂ ਗਾਵਾਂ ਦੇ ਸ਼ੈੱਡ ਜੋ ਵਿਭਾਗ ਦੇ ਡਿਜ਼ਾਈਨ ਅਨੁਸਾਰ ਬਣੇ ਹੋਣ,ਉਨ੍ਹਾਂ ਉੱਤੇ 1,50,000 ਰੁ. ਦੀ ਸਬਸਿਡੀ ਵਿਭਾਗ ਵੱਲੋਂ ਮਿਲਦੀ ਹੈ। ਇਸੇ ਤਰ੍ਹਾਂ ਮੱਝਾਂ ਦੇ ਸ਼ੈੱਡ ਵੀ ਵਿਭਾਗੀ ਡਿਜ਼ਾਈਨ ਮੁਤਾਬਕ ਹੋਣੇ ਚਾਹੀਦੇ ਹਨ। ਪਸ਼ੂਆਂ ਨੂੰ ਹੀਟ ਸਟਰੈੱਸ ਤੋਂ ਬਚਾਉਣ ਲਈ ਸ਼ੈੱਡਾਂ ਅੰਦਰ ਫੁਆਰੇ ਅਤੇ ਪੱਖੇ ਆਦਿ ਤੇ ਵੀ ਸਬਸਿਡੀ ਉਪਲਬਧ ਹੈ।
ਲਾਭਪਾਤਰੀ ਵੱਲੋਂ ਖ੍ਰੀਦੇ ਪਸ਼ੂ ਦੇ ਬੀਮੇ ਦਾ 3 ਸਾਲ ਦੇ ਪ੍ਰੀਮੀਅਮ ਦਾ 75% ਅਤੇ ਪਹਿਚਾਣ ਚਿਪ, ਆਰ.ਐੱਫ.ਆਈ.ਡੀ. ਟੈਗ ਦੀ ਕੀਮਤ ਵਿਭਾਗ ਵੱਲੋਂ ਦਿੱਤੀ ਜਾਂਦੀ ਹੈ।