ਮਾਲਵੇ ਚ ਆਲੂ ਦੀ ਖੇਤੀ ਪ੍ਰਤੀ ਕਿਸਾਨਾਂ ਦਾ ਰੁਝਾਨ ਵਧ ਰਿਹਾ ਹੈ। ਜ਼ਿਲ੍ਹੇ ਚ ਕਿਸਾਨਾਂ ਵਲੋਂ ਜ਼ਿਆਦਾਤਰ ਪ੍ਰੋਸੈਸਿੰਗ ਆਲੂ ਲਗਾਉਣ ਨੂੰ ਤਰਜ਼ੀਹ ਦੇ ਰਹੇ ਹਨ। ਖੇਤੀ ਮਾਹਰਾਂ ਮੁਤਾਬਕ ਜ਼ਿਲ੍ਹੇ ਚ ਇਸ ਵਾਰ 6 ਹਜ਼ਾਰ ਹੈਕਟਰੇਅਰ ਪ੍ਰੋਸੈਸਿੰਗ ਵਾਲੇ ਆਲੂਆਂ ਦੀ ਖੇਤੀ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਜ਼ਿਲ੍ਹੇ ਚ ਆਲੂਆਂ ਦੀ ਸੰਭਾਲ ਲਈ 37 ਕੋਲਡ ਸੋਟਰ ਵੀ ਹਨ ਜਿਨ੍ਹਾਂ ਚ 159584.5 ਐਮ. ਟੀ. ਆਲੂਆਂ ਨੂੰ ਸਟੋਰ ਕੀਤਾ ਜਾ ਸਕਦਾ ਹੈ।
ਜਿਸ ਨੂੰ ਪੈਪਸੀ, ਮਰੀਨੋ (ਮੇਰਠ) ਅਤੇ ਹਲਦੀ ਰਾਮ (ਨੋਈਡਾ) ਤੋਂ ਇਲਾਵਾ ਜ਼ਿਲ੍ਹਾ ਮਾਨਸਾ ਵਿਖੇ ਵੀ ਇਸ ਦਾ ਇਕ ਯੂਨਿਟ ਲਗਾਇਆ ਗਿਆ ਹੈ ਜਿਥੇ ਇਸ ਪ੍ਰੋਸੈਸਿੰਗ ਵਾਲੇ ਆਲੂ ਨੂੰ ਨਾਮੀ ਕੰਪਨੀਆਂ ਵਲੋਂ ਖ਼ਰੀਦ ਲਿਆ ਜਾਂਦਾ ਹੈ। ਕਿਸਾਨ ਨੇ ਦਸਿਆ ਕਿ ਪ੍ਰੋਸੈਸਿੰਗ ਵਾਲੇ ਆਲੂ ਦੀ ਐਲ.ਆਰ. (ਲੇਡੀ ਰੋਜ਼) ਵਾਲੀ ਵਰਾਇਟੀ ਨੂੰ ਲਗਭਗ 100 ਤੋਂ 110 ਦਿਨ ਚ ਤਿਆਰ ਹੋਣ ਨੂੰ ਲਗਦੇ ਹਨ।
ਉਨ੍ਹਾਂ ਦਸਿਆ ਕਿ ਆਲੂਆਂ ਦੀਆਂ ਤਿੰਨੋ ਕਿਸਮਾਂ ਪਹਿਲਾਂ ਜ਼ਿਆਦਾਤਰ ਨਾਭਾ ਸ਼ਹਿਰ ਦੇ ਪਿੰਡਾਂ ਦੇ ਆਲੇ-ਦੁਆਲੇ ਦੇ ਕਿਸਾਨਾਂ ਵਲੋਂ ਹੀ ਲਗਾਈਆਂ ਜਾਂਦੀਆਂ ਸਨ ਪਰ ਹੁਣ ਜ਼ਿਲ੍ਹਾ ਬਠਿੰਡਾ ਦੇ ਕਿਸਾਨਾਂ ਚ ਵੀ ਇਨ੍ਹਾਂ ਪ੍ਰੋਸੈਸਿੰਗ ਵਾਲੀਆਂ ਕਿਸਮਾਂ ਦਾ ਰੁਝਾਨ ਕਾਫ਼ੀ ਦੇਖਣ ਨੂੰ ਮਿਲ ਰਿਹਾ ਹੈ। ਬਾਗਬਾਨੀ ਵਿਭਾਗ ਦੇ ਅਧਿਕਾਰੀ ਡਾ. ਰੀਨਾ ਨੇ ਦਸਿਆ ਕਿ ਪੂਰੇ ਭਾਰਤ ਚ ਯੂ.ਪੀ ਚ 35 ਫ਼ੀ ਸਦੀ, ਵੈਸਟ ਬੰਗਾਲ ਚ 32 ਫ਼ੀ ਸਦੀ, ਪੰਜਾਬ ਚ 6 ਫ਼ੀ ਸਦੀ ਆਲੂਆਂ ਦੀ ਬਿਜਾਈ ਹੁੰਦੀ ਹੈ ਪਰ ਪੂਰੇ ਭਾਰਤ ਨੂੰ 80 ਫ਼ੀ ਸਦੀ ਆਲੂ ਦਾ ਬੀਜ ਪੰਜਾਬ ਚੋਂ ਸਪਲਾਈ ਕੀਤਾ ਜਾਂਦਾ ਹੈ ਕਿਉਂਕਿ ਪੰਜਾਬ ਦੇ ਚੰਗੇ ਮੌਸਮ ਦੇ ਮੱਦੇਨਜ਼ਰ ਆਲੂ ਦੇ ਬੀਜਾਂ ਚ ਵਾਇਰਸ ਨਹੀਂ ਪਾਇਆ ਜਾਂਦਾ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: ਰੋਜ਼ਾਨਾ ਸਪੋਕਸਮੈਨ