ਵਿਗਿਆਨੀਆਂ ਨੇ ਪਹਿਲੀ ਵਾਰੀ ਮੱਝ ਤੇ ਆਈਵੀਐੱਫ ਤਕਨੀਕ ਦਾ ਸਫਲ ਤਜਰਬਾ ਕੀਤਾ ਹੈ। ਪੁਣੇ ਦੇ ਵਿਗਿਆਨੀਆਂ ਨੇ ਆਈਵੀਐੱਫ ਦੇ ਜ਼ਰੀਏ ਮੱਝ ਦੇ ਗਰਭ ਧਾਰਨ ਚ ਸਫਲਤਾ ਪਾਈ ਹੈ। ਇਸ ਪ੍ਰਕਿਰਿਆ ਨਾਲ ਜੁੜੇ ਵਿਗਿਆਨੀ ਡਾ. ਸ਼ਿਆਮ ਜਾਵੇ ਨੇ ਕਿਹਾ, ਗਾਵਾਂ ਤੇ ਆਈਵੀਐੱਫ ਤਕਨੀਕ ਦੀ ਸਫਲਤਾ ਦੇ ਬਾਅਦ ਅਸੀਂ ਮੱਝਾਂ ਤੇ ਇਸ ਨੂੰ ਅਜ਼ਮਾਉਣ ਦਾ ਫ਼ੈਸਲਾ ਕੀਤਾ। ਇਸ ਤਕਨੀਕ ਦੀ ਮਦਦ ਨਾਲ ਪੇਂਡੂ ਭਾਰਤ ਨੂੰ ਵੱਡੇ ਪੱਧਰ ਤੇ ਲਾਭ ਪਹੁੰਚਾਇਆ ਜਾ ਸਕਦਾ ਹੈ। ਇਹ ਸਾਡੇ ਦੇਸ਼ ਦੇ ਕਿਸਾਨਾਂ ਲਈ ਬਹੁਤ ਲਾਹੇਵੰਦ ਹੋਵੇਗਾ। ਉਨ੍ਹਾਂ ਕਿਹਾ ਕਿ ਆਈਵੀਐੱਫ ਦੀ ਮਦਦ ਨਾਲ ਮੱਝਾਂ ਦੀ ਚੰਗੀ ਨਕਲ ਵਿਕਸਤ ਕੀਤੀ ਜਾ ਸਕਦੀ ਹੈ। ਸਾਧਾਰਨ ਪ੍ਰਕਿਰਿਆ ਚ ਸਾਲ ਭਰ ਚ ਇਕ ਮੱਝ ਇਕ ਬੱਚਾ ਪੈਦਾ ਕਰਦੀ ਹੈ। ਆਈਵੀਐੱਫ ਦੀ ਮਦਦ ਨਾਲ ਇਨ੍ਹਾਂ ਦੀ ਗਿਣਤੀ ਵਧਾਈ ਜਾ ਸਕਦੀ ਹੈ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: ਪੰਜਾਬੀ ਟ੍ਰਿਬਿਊਨ