ਪੰਜਾਬ ਕਾਂਗਰਸ ਨੇ ਸੰਸਦ 'ਚ ਲਾਈ ਆਲੂਆਂ ਦੀ ਫੜ੍ਹੀ, ਹੋਰ ਪਾਰਟੀਆਂ ਨੇ ਵੀ ਲਿਆ ਹਿੱਸਾ

January 05 2019

ਆਲੂ ਕਿਸਾਨਾਂ ਨੂੰ ਆਪਣੀ ਫ਼ਸਲ ਦੀ ਵਾਜ਼ਬ ਕੀਮਤ ਨਾ ਮਿਲਣ ਤੇ ਪੰਜਾਬ ਤੋਂ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਆਲੂ ਵੇਚ ਕੇ ਰੋਸ ਜ਼ਾਹਰ ਕੀਤਾ।

ਪ੍ਰਦਰਸ਼ਨਕਾਰੀ ਸੰਸਦ ਮੈਂਬਰਾਂ ਦੀ ਅਗਵਾਈ ਕਰ ਰਹੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਦੇਸ਼ ਦਾ ਕਿਸਾਨ ਪ੍ਰੇਸ਼ਾਨ ਹੈ ਪਰ ਮੋਦੀ ਜੀ ਸਿਰਫ਼ ਅਡਾਨੀ ਤੇ ਅੰਬਾਨੀ ਲਈ ਕੰਮ ਕਰ ਰਹੇ ਹਨ।

ਉਨ੍ਹਾਂ ਦੋਸ਼ ਲਾਇਆ ਕਿ ਪੀਐਮ ਸਿਰਫ਼ ਆਰਐਸਐਸ ਦੇ ਪ੍ਰਚਾਰਕ ਵਜੋਂ ਹੀ ਬੋਲਦੇ ਹਨ। ਪੰਜਾਬ ਦੇ ਲੋਕਾਂ ਨੂੰ ਆਸ ਸੀ ਕਿ ਉਹ ਕੁਝ ਦੇ ਕੇ ਜਾਣਗੇ, ਪਰ ਕੁਝ ਨਹੀਂ ਹੋਇਆ ਸਿਰਫ਼ ਜੁਮਲੇਬਾਜ਼ੀ ਹੋਈ।

ਜਾਖੜ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਦਾ 3500 ਕਰੋੜ ਰੁਪਏ ਦਾ ਕਰਜ਼ ਮੁਆਫ਼ ਹੋਇਆ ਹੈ ਤੇ ਪੀਐਮ ਨੂੰ ਇਹ ਰਕਮ ਛੋਟੀ ਲੱਗਦੀ ਹੈ ਕਿਉਂਕਿ ਉਨ੍ਹਾਂ ਦੇ ਦੋਸਤ ਮਾਲਿਆ ਜਿਹੇ ਕਾਰੋਬਾਰੀ ਹਨ।

ਕਿਸਾਨਾਂ ਲਈ ਪ੍ਰਦਰਸ਼ਨ ਦੇਖ ਕੇ ਆਂਧਰਾ ਪ੍ਰਦੇਸ਼ ਲਈ ਵਿਸ਼ੇਸ਼ ਦਰਜੇ ਦੀ ਮੰਗ ਕਰਨ ਵਾਲੇ ਟੀਡੀਪੀ ਦੇ ਸੰਸਦ ਮੈਂਬਰਾਂ ਵੀ ਉਨ੍ਹਾਂ ਦਾ ਸਾਥ ਦੇਣ ਪਹੁੰਚ ਗਏ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ABP Sanjha