Seeing the flowers of cabbage will fly out of the senses, the larger the cabbage of the person's height

February 19 2019

This content is currently available only in Punjabi language.

ਗੋਭੀ ਦੇ ਵੱਡੇ-ਵੱਡੇ ਫੁੱਲ ਦੇਖ ਕੇ ਸਾਰੇ ਖ਼ੁਸ਼ ਹੋ ਜਾਂਦੇ ਹਨ, ਪਰ ਕੀ ਤੁਸੀਂ ਕਦੇ ਬੰਦਿਆਂ ਜਿੰਨੀ ਵੱਡੀ ਗੋਭੀ ਵੀ ਦੇਖੀ ਹੈ? ਜੀ ਹਾਂ, ਅੱਜ ਅਸੀਂ ਤੁਹਾਨੂੰ ਅਜਿਹੀ ਹੀ ਬੰਦਗੋਭੀ ਦੀਆਂ ਤਸਵੀਰਾਂ ਦਿਖਾਉਣ ਜਾ ਰਹੇ ਹਾਂ।

ਆਸਟ੍ਰੇਲੀਆ ਦੇ ਰਹਿਣ ਵਾਲੇ ਰੋਜ਼ਵੁੱਡ ਤੇ ਉਨ੍ਹਾਂ ਦੇ ਪਤੀ ਸੀਨ ਕੈਡਮੈਨ ਪਿਛਲੇ ਨੌਂ ਮਹੀਨਿਆਂ ਤੋਂ ਆਪਣੇ ਬਾਗ਼ ਵਿੱਚ ਉਗਾਈ ਇਸ ਬੰਦਗੋਭੀ ਦੀ ਦੇਖਭਾਲ ਕਰ ਰਹੇ ਸਨ।

ਉਨ੍ਹਾਂ ਦੀ ਮਿਹਨਤ ਕਾਰਨ ਹੀ ਉਹ ਬੰਦੇ ਜਿੰਨੀ ਵੱਡੀ ਗੋਭੀ ਉਗਾ ਪਾਏ। ਇਹ ਜੋੜਾ ਪਿਛਲੇ ਲੰਮੇ ਸਮੇਂ ਤੋਂ ਸਬਜ਼ੀਆਂ ਉਗਾਉਣ ਦਾ ਕੰਮ ਕਰ ਰਿਹਾ ਹੈ।

70 ਸਾਲਾ ਰੋਜ਼ ਦਾ ਕਹਿਣਾ ਹੈ ਕਿ ਜਦ ਉਹ ਗੋਭੀ ਉਗਾਉਣ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਇਹ ਇੰਨੀ ਵੱਡੀ ਹੋ ਜਾਵੇਗੀ।

ਜਦ ਇਹ ਇੰਨੀ ਵੱਡੀ ਹੋ ਗਈ ਤਾਂ ਉਨ੍ਹਾਂ ਨੂੰ ਯਕੀਨ ਹੀ ਨਹੀਂ ਹੋਇਆ।

ਇਸ ਬੰਦਗੋਭੀ ਤੋਂ ਉਨ੍ਹਾਂ ਤਿੰਨ ਹਫ਼ਤਿਆਂ ਤਕ ਆਪਣੇ ਘਰ ਵਿੱਚ ਵੱਖ-ਵੱਖ ਸਬਜ਼ੀਆਂ ਤੇ ਸਲਾਦ ਵੀ ਬਣਾਇਆ ਤੇ ਮਹਿਮਾਨਾਂ ਨੂੰ ਸੱਦ ਕੇ ਦਾਅਵਤ ਵੀ ਦਿੱਤੀ।

ਰੋਜ਼ ਨੇ ਦੱਸਿਆ ਕਿ ਇਸ ਦਾ ਸਵਾਦ ਬਹੁਤ ਵਧੀਆ ਹੈ ਤੇ ਪਹਿਲਾਂ ਵਾਲੀਆਂ ਗੋਭੀਆਂ ਤੋਂ ਵੱਖਰਾ ਹੈ।

ਰੋਜ਼ ਆਪਣੇ ਛੋਟੇ ਜਿਹੇ ਗਾਰਡਨ ਦੀ ਸਬਜ਼ੀਆਂ ਨਾਲ ਅਕਸਰ ਹੀ ਆਪਣੇ ਮਹਿਮਾਨਾਂ ਨੂੰ ਨਵੀਆਂ-ਨਵੀਆਂ ਡਿਸ਼ਿਜ਼ ਪਕਾ ਕੇ ਖਵਾਉਂਦੀ ਹੈ। 

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ABP Sanjha