ਉਤਰ ਪ੍ਰਦੇਸ ਦੇ ਸਿਧਾਰਥਨਗਰ ਜ਼ਿਲ੍ਹੇ ‘ਚ ਅਵਾਰਾ ਪਸ਼ੂਆਂ ਦੇ ਕਾਰਨ ਆਮ ਲੋਕਾਂ ਨੂੰ ਕਾਫ਼ੀ ਪ੍ਰੇਸਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿਸਾਨਾਂ ਦੀ ਫ਼ਸਲ ਬਰਬਾਦ ਹੋਣ ਦੇ ਨਾਲ ਹੀ ਅਵਾਰਾ ਪਸ਼ੂ ਹੁਣ ਹਮਲਾਵਰ ਵੀ ਹੋ ਗਏ ਹਨ। ਫ਼ਸਲ ਬਚਾਉਣ ਨੂੰ ਲੈ ਕੇ ਕਿਸਨਾਂ ਅਤੇ ਅਵਾਰਾ ਪਸ਼ੂਆਂ ਦੇ ਵਿਚ ਸੰਘਰਸ਼ ਵਧਦੇ ਜਾ ਰਹੇ ਹਨ। ਜਿਲ੍ਹਾ ਪ੍ਰਸ਼ਾਸ਼ਨ ਦੁਆਰਾ ਇਹਨਾਂ ਪਸ਼ੂਆਂ ਦੀ ਵਧਦੀ ਤਾਦਾਦ ਉਤੇ ਰੋਕ ਦਾ ਕੋਈ ਰਸਤਾ ਨਾ ਕੱਢੇ ਜਾਣ ਤੋਂ ਕਿਸਾਨ ਅਪਣਾ ਧੀਰਜ਼ ਖੋਣ ਲੱਗੇ ਹਨ। ਸਿਧਾਰਥਨਗਰ ਵਿਚ ਇਸਦੀ ਮਿਸਾਲ ਸ਼ੁਕਰਵਾਰ ਨੂੰ ਦੇਖਣ ਨੂੰ ਮਿਲੀ ਹੈ।
ਪ੍ਰਦਰਸ਼ਨ ਵਿਚ ਸ਼ਾਮਲ ਕਿਸਾਨਾਂ ਦਾ ਕਹਿਣਾ ਸੀ ਕਿ ਅਵਾਰਾ ਪਸ਼ੂ ਇਨ੍ਹੇ ਖ਼ੁੰਖਾਰ ਨਹੀ ਸੀ। ਪਰ ਹੁਣ ਝੁੰਡ ਵਿਚ ਰਹਿਣ ਦੇ ਕਾਰਨ ਹੋਰ ਵੀ ਤਾਦਾਦ ਵਧਣ ਦੇ ਕਾਰਨ ਲੋਕਾਂ ਉਤੇ ਹਮਲਾ ਕਰਨੇ ਤੋਂ ਵੀ ਪਿੱਛੇ ਨਹੀ ਹੱਟਦੇ। ਕਿਸਾਨਾਂ ਨੇ ਕਿਹਾ ਕਿ ਜੇਕਰ ਜ਼ਿਲ੍ਹਾ ਪ੍ਰਸ਼ਾਸ਼ਨ ਨਾਲ ਇਹਨਾਂ ਸਮੱਸਿਆਵਾਂ ਦੀ ਰੋਕਥਾਮ ਦੇ ਲਈ ਕੋਈ ਹੱਲ ਨਹੀਂ ਕੱਢਿਆ ਜਾਂਦਾ, ਤਾਂ ਉਹ ਵੱਡੇ ਪੈਮਾਨੇ ਉਤੇ ਅੰਦੋਲਨ ਕਰਨ ਲਈ ਮਜ਼ਬੂਰ ਹੋਣਗੇ। ਹਾਲਾਂਕਿ, ਪੁਲਿਸ ਵੱਡੀ ਮੁਸ਼ਕਿਲ ਤੋਂ ਬਾਅਦ ਕਿਸਾਨਾਂ ਨੂੰ ਮਨਾਉਣ ਵਿਚ ਸਫ਼ਲ ਰਹੀ ਅਤੇ ਲਗਪਗ ਦੋ ਘੰਟਿਆਂ ਬਾਅਦ ਹੰਗਾਮਾ ਖ਼ਤਮ ਹੋ ਗਿਆ।
ਇਸ ਬਾਰੇ ਸਿਧਾਰਧਨਗਰ ਦੇ ਡੀਐਮ ਕੁਨਾਲ ਸ਼ਿਲਕੂ ਨੇਕ ਹਾ ਕਿ ਅਵਾਰਾ ਪਸੂਆਂ ਦੀ ਸਮੱਸਿਆ ਨੂੰ ਦੇਖਦੇ ਹੋਏ ਜਲਦੀ ਹੀ ਕਾਨ੍ਹਿਆ ਹਾਊਸ ਅਤੇ ਹੈਲਪ ਲਾਇਨ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: Rozana Spokesman