Expert Advisory Details

idea99download_(1).jpeg
Posted by Punjab Agricultural University, Ludhiana
Punjab
2021-03-31 15:20:43

ਹਲਦੀ: ਇੱਕ ਏਕੜ ਦੀ ਬਿਜਾਈ ਲਈ 6-8 ਕੁਇੰਟਲ ਹਲਦੀ ਦੀਆਂ ਨਰੋਈਆਂ ਗੰਢੀਆਂ ਕਾਫ਼ੀ ਹਨ। 

  • ਬਿਜਾਈ ਤੋਂ ਪਹਿਲਾ 10-12 ਟਨ ਰੂੜੀ ਪ੍ਰਤੀ ਏਕੜ ਪਾਉ ਅਤੇ  ਬਿਜਾਈ ਸਮੇਂ 60 ਕਿੱਲੋ ਸਿੰਗਲ ਸੁਪਰਫਾਸਫੇਟ ਪਾਉ। ਹਲਦੀ ਦੀਆਂ ਗੰਢੀਆਂ ਬੀਜਣ ਸਮੇਂ ਕਨਸੋਰਸ਼ੀਅਮ ਜੀਵਾਣੂ ਖਾਦ (4 ਕਿੱਲੋ ਪ੍ਰਤੀ ਏਕੜ) ਪਾਉ। 
  • ਪੋਟਾਸ਼ ਦੀ ਘਾਟ ਵਾਲੀਆਂ ਜ਼ਮੀਨਾਂ ਵਿੱਚ 16 ਕਿੱਲੋ ਮਿਊਰੇਟ ਆਫ ਪੋਟਾਸ਼ ਪਾਉ। 
  • ਕਤਾਰਾਂ ਵਿੱਚ ਫ਼ਾਸਲਾ 30 ਸੈਂ:ਮੀ: ਰੱਖੋ ਅਤੇ ਬੂਟੇ ਤੋਂ ਬੂਟੇ ਦਾ ਫ਼ਾਸਲਾ 20 ਸੈਂ:ਮੀ: ਰੱਖੋ।
  • 36 ਕੁਇੰਟਲ/ਏਕੜ ਝੋਨੇ ਦੀ ਪਰਾਲੀ ਨੂੰ ਸਾਰੇ ਖੇਤ ਵਿੱਚ ਇਕਸਾਰ ਖਿਲਾਰ ਦਿਓ, ਜਿਸ ਨਾਲ ਫ਼ਸਲ ਨੂੰ ਪਾਣੀ ਵੀ ਘੱਟ ਲੱਗਣਗੇ, ਨਦੀਨਾਂ ਦੀ ਰੋਕਥਾਮ ਚੰਗੀ ਹੋਵੇਗੀ ਅਤੇ ਫਸਲ ਵੀ ਚੰਗੀ ਵਧੇ ਫੁੱਲੇਗੀ।