Expert Advisory Details

idea99turmeric.jpg
Posted by ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
Punjab
2019-04-22 10:47:06

ਹਲਦੀ ਨੂੰ ਔਸ਼ਧ ਗੁਣਾਂ ਵਜੋਂ, ਆਯੂਰਵੈਦ ਦਵਾਈਆਂ ਵਿੱਚ ਵੱਖ-ਵੱਖ ਬਿਮਾਰੀਆਂ ਲਈ ਅਤੇ ਘਰੇਲੂ ਉਪਚਾਰਾਂ ਵਿੱਚ ਹਲਦੀ ਨੂੰ ਵਰਤਿਆ ਜਾਂਦਾ ਹੈ।

ਉੱਨਤ ਕਿਸਮਾਂ: ਹਲਦੀ ਦੀਆਂ ਦੋ ਉਨੱਤ ਕਿਸਮਾਂ ਦੀ ਸਿਫਾਰਿਸ਼ ਪੀ.ਏ.ਯੂ. ਵੱਲੋਂ ਕੀਤੀ ਜਾਂਦੀ ਹੈ।

ਪੰਜਾਬ ਹਲਦੀ 1: ਪੱਕਣ ਦਾ ਸਮਾਂ: 215ਦਿਨ

ਔਸਤਨ ਝਾੜ : 108 ਕੁਇੰਟਲ ਪ੍ਰਤੀ ਏਕੜ ਪੰਜਾਬ

ਹਲਦੀ 2 : ਪੱਕਣ ਦਾ ਸਮਾਂ : 240 ਦਿਨ

ਔਸਤਨ ਝਾੜ : 122 ਕੁਇੰਟਲ ਪ੍ਰਤੀ ਏਕੜ ਜਲਵਾਯੂ ਅਤੇ ਜ਼ਮੀਨ :-

 • ਗਰਮ ਅਤੇ ਸਿੱਲ੍ਹਾ ਜਲਵਾਯੂ

 • ਨਿਸ਼ਚਿਤ ਸਿੰਚਾਈ ਦੀ ਉਪਲਬੱਧਤਾ

 • ਦਰਮਿਆਨੀ ਤੋਂ ਭਾਰੀ ਜ਼ਮੀਨ

ਬੀਜ ਦੀ ਮਾਤਰਾ: ਇੱਕ ਏਕੜ ਦੀ ਬਿਜਾਈ ਲਈ 6-8 ਕੁਇੰਟਲ ਤਾਜ਼ੀਆਂ, ਨਰੋਈਆਂ, ਰੋਗ-ਰਹਿਤ ਅਤੇ ਇੱਕੋ ਜਿਹੇ ਆਕਾਰ ਦੀਆਂ ਗੰਢੀਆ

ਬਿਜਾਈ ਦਾ ਸਮਾਂ:- ਅਖੀਰ ਅਪ੍ਰੈਲ ਤੋਂ ਮਈ ਦੇ ਪਹਿਲੇ ਹਫ਼ਤੇ ਤੱਕ

ਨੀਮ ਪਹਾੜੀ ਇਲਾਕੇ ਅਤੇ ਉੱਤਰੀ ਜਿਲ੍ਹਿਆਂ ਵਿੱਚ ਬਿਜਾਈ ਇਕ ਹਫ਼ਤਾ ਪਛੇਤੀ ਕਰੋ।

ਵਧੇਰੇ ਜੰਮ ਲਈ ਬਿਜਾਈ ਤੋਂ ਪਹਿਲਾਂ ਗੰਢੀਆਂ ਨੂੰ 12-24 ਘੰਟੇ ਪਾਣੀ ਵਿੱਚ ਭਿਉਂ ਲਵੋ।

ਬਿਜਾਈ ਦਾ ਢੰਗ: ਹਲਦੀ ਦੀ ਬਿਜਾਈ ਲਈ ਦੋ ਉੱਨਤ ਢੰਗ

ਪੱਧਰੀ ਬਿਜਾਈ:- ਕਤਾਰ ਤੋਂ ਕਤਾਰ ਦਾ ਫਾਸਲਾ 30 ਸੈਂਟੀਮੀਟਰ

-ਬੂਟੇ ਤੋਂ ਬੂਟੇ ਦਾ ਫਾਸਲਾ 20  ਸੈਂਟੀਮੀਟਰ

ਬੈੱਡਾਂ ਉੱਪਰ ਬਿਜਾਈ:- ਦੋ ਕਤਾਰਾਂ ਦੀ ਬਿਜਾਈ67.5ਸੈਂਟੀਮੀਟਰ ਚੌੜੇ ਬੈੱਡ

(37.5 ਸੈਂਟੀਮੀਟਰ ਬੈੱਡ ਅਤੇ 30 ਸੈਂਟੀਮੀਟਰ ਖਾਲੀ)

-ਬੂਟੇ ਤੋਂ ਬੂਟੇ ਦਾ ਫਾਸਲਾ 18 ਸੈਂਟੀਮੀਟਰ ਬਿਜਾਈ ਉਪਰੰਤ, 36 ਕੁਇੰਟਲ ਝੋਨੇ ਦੀ ਪਰਾਲੀ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿੱਚ ਖਿਲਾਰ ਦਿਓ। ਖੇਤ ਨੂੰ ਗੰਢੀਆਂ ਹਰੀਆਂ ਹੋਣ ਤੱਕ ਗਿੱਲਾ ਰੱਖੋ।

ਪਾਣੀ ਦਾ ਪ੍ਰਬੰਧ: ਹਲਦੀ ਨੂੰ ਹਰੇ ਹੋਣ ਲਈ ਕਾਫ਼ੀ ਸਮਾਂ ਲੱਗਦਾ ਹੈ ਅਤੇ ਇਸਦਾ ਸ਼ੁਰੂਆਤੀ ਵਿਕਾਸ ਹੌਲੀ ਹੋਣ ਕਰਕੇ, ਜ਼ਮੀਨ ਨੂੰ ਗਿੱਲਾ ਰੱਖਣਾ ਜ਼ਰੂਰੀ ਹੈ। ਇਸ ਨੂੰ ਛੇਤੀ ਪਰੰਤੂ ਹਲਕਾ ਪਾਣੀ ਲਗਾਉਣਾ ਚਾਹੀਦਾ ਹੈ।