Expert Advisory Details

idea99Fruit_Grapes_Bananas_Orange_fruit_Lemons_White_543011_2880x1800.jpg
Posted by ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
Punjab
2019-04-11 10:02:24

ਮਾਹਿਰਾਂ ਵਲੋਂ ਸਬਜ਼ੀਆਂ ਅਤੇ ਬਾਗਬਾਨੀ ਸੰਬੰਧੀ ਜਾਣਕਾਰੀ ਹੇਠ ਲਿਖੇ ਅਨੁਸਾਰ ਹੈ:

ਸਬਜ਼ੀਆਂ: ਟਮਾਟਰਾਂ ਦੇ ਫ਼ਲ ਦੇ ਗੜੂੰਏਂ ਦੀ ਰੋਕਥਾਮ ਲਈ 30 ਮਿਲੀਲਿਟਰ ਫੇਮ 480 ਐਸ ਐਲ ਜਾਂ 60 ਮਿ.ਲਿ. ਕੋਰਾਜਨ 18.5 ਐਸ ਸੀ ਜਾਂ 200 ਮਿ.ਲਿ. ਇਡੋਕਸਾਕਾਰਬ 14.5 ਐਸ ਸੀ ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕੋ। ਫੇਮ ਦੇ ਛਿੜਕਾਅ ਤੋਂ ਬਾਅਦ ਫ਼ਲ ਤੋੜਨ ਲਈ 3 ਦਿਨਾਂ ਤੱਕ ਅਤੇ ਕੋਰਾਜਨ ਤੋਂ ਬਾਅਦ ਇੱਕ ਦਿਨ ਇੰਤਜ਼ਾਰ ਕਰੋ।

  • ਟਮਾਟਰਾਂ ਦੀ ਫਸਲ ਨੂੰ ਝੁਲਸ ਰੋਗ ਤੋਂ ਬਚਾਉਣ ਲਈ ਇੰਡੋਫਿਲ ਐਮ-45 600 ਗ੍ਰਾਮ ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਵਿੱਚ ਪਾ ਕੇ ਛਿੜਕਾਅ ਕਰੋ।

ਬਾਗਬਾਨੀ: ਨਿੰਬੂ ਜਾਤੀ ਦੇ ਬੂਟਿਆਂ ਤੇ ਜ਼ਿੰਕ ਦੀ ਘਾਟ ਦੂਰ ਕਰਨ ਲਈ 0.3 ਪ੍ਰਤੀਸ਼ਤ ਜ਼ਿੰਕ ਸਲਫੇਟ (3 ਗ੍ਰਾਮ ਪ੍ਰਤੀ ਲਿਟਰ ਪਾਣੀ) ਦੇ ਘੋਲ ਦਾ ਛਿੜਕਾਅ ਕਰੋ ਪਰ ਇਸ ਵਿੱਚ ਚੂਨੇ ਦੀ ਵਰਤੋਂ ਨਾ ਕਰੋ।

  • ਨਿੰਬੂ ਜਾਤੀ ਦੇ ਫ਼ਲਾਂ ਵਿੱਚ ਸਿੱਲੇ ਦੀ ਰੋਕਥਾਮ ਲਈ 200 ਮਿਲੀਲਿਟਰ ਕਰੋਕੋਡਾਈਲ/ਕੋਨਫ਼ੀਡੋਰ 17.8 ਐੱਸ.ਐੱਲ. (ਈਮੀਡਾਕਲੋਪਰਿਡ) 160 ਗ੍ਰਾਮ ਐਕਟਾਰਾ/ ਦੋਤਾਰਾ 25 ਡਬਲਯੂ ਜੀ (ਥਾਇਆਮੀਥੋਕਸਮ) ਨੂੰ 500 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕੋ ।
  • ਅੰਗੂਰਾਂ ਵਿਚ ਕੋਹੜ ਰੋਗ ਦੀ ਰੋਕਥਾਮ ਲਈ ਬਵਿਸਟਿਨ 1.0 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ।