Expert Advisory Details

idea99citrus.jpg
Posted by ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
Punjab
2019-04-25 13:33:41

  • ਨਿੰਬੂ ਜਾਤੀ ਦੇ ਬੂਟਿਆਂ ਤੇ ਜ਼ਿੰਕ ਦੀ ਘਾਟ ਦੂਰ ਕਰਨ ਲਈ 0.3 ਪ੍ਰਤੀਸ਼ਤ ਜ਼ਿੰਕ ਸਲਫੇਟ (3 ਗ੍ਰਾਮ ਪ੍ਰਤੀ ਲਿਟਰ ਪਾਣੀ) ਦੇ ਘੋਲ ਦਾ ਛਿੜਕਾਅ ਕਰੋ ਪਰ ਇਸ ਵਿੱਚ ਚੂਨੇ ਦੀ ਵਰਤੋਂ ਨਾ ਕਰੋ।
  • ਨਿੰਬੂ ਜਾਤੀ ਦੇ ਬੂਟਿਆਂ ਤੇ ਨਿੰਬੂ ਦੇ ਸਿੱਲੇ ਅਤੇ ਚੇਪੇ ਦੀ ਰੋਕਥਾਮ ਲਈ 200 ਮਿ.ਲਿ. ਕਰੋਕੋਡਾਈਲ/ਕਨਫੀਡੋਰ 17.8 ਤਾਕਤ ਜਾਂ 160 ਗ੍ਰਾਮ ਐਕਟਾਰਾ 25 ਤਾਕਤ 500 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰੋ।
  • ਕਿੰਨੂ ਵਿੱਚ ਕੇਰੇ ਨੂੰ ਰੋਕਣ ਲਈ 5 ਗਰਾਮ 2-4 ਡੀ (ਸੋਡੀਅਮ ਸਾਲਟ ਹਾਰਟੀਕਲਚਰ ਗਰੇਡ) + ਜ਼ੀਰਮ 27 ਐਸ ਸੀ (1250 ਮਿ.ਲੀ.) ਜਾਂ ਪ੍ਰੋਪੀਕੋਨਾਜੋਲ 25 ਈ ਸੀ (500 ਮਿ.ਲੀ.) ਜਾਂ ਬਾਵਿਸਟਨ 50 ਡਬਲਯੂ ਪੀ (500 ਗਰਾਮ) ਨੂੰ 500 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰਨਾ ਚਾਹੀਦਾ। ਜੇਕਰ ਬਾਗ ਵਿੱਚ ਜਾਂ ਨਾਲ ਦੇ ਖੇਤਾਂ ਵਿੱਚ ਕਪਾਹ ਜਾਂ ਹੋਰ ਚੌੜੇ ਪੱਤਿਆਂ ਵਾਲੀਆਂ ਫ਼ਸਲਾਂ ਬੀਜੀਆਂ ਹੋਣ ਤਾਂ ਬੂਟਿਆਂ ਉੱਪਰ 2,4-ਡੀ ਦੀ ਬਜਾਇ 10 ਗਰਾਮ ਜਿਬਰੈਲਿਕ ਏਸਿਡ ਨੂੰ 500 ਲਿਟਰ ਪਾਣੀ ਪ੍ਰਤੀ ਏਕੜ ਵਿੱਚ ਘੋਲ ਕੇ ਛਿੜਕਾਅ ਕਰੋ।