Expert Advisory Details

idea99cow.jpg
Posted by ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
Punjab
2019-04-01 14:47:34

ਮਾਹਿਰਾਂ ਵਲੋਂ ਡੇਅਰੀ ਫਾਰਮਿੰਗ ਸੰਬੰਧੀ ਸਲਾਹ ਹੇਠ ਲਿਖੇ ਅਨੁਸਾਰ ਹੈ:

  • ਗਰਮੀ ਰੁੱਤ ਆ ਰਹੀ ਹੈ ਇਸ ਲਈ ਦੁਧਾਰੂਆਂ ਨੂੰ ਗਰਮੀ ਤੋਂ ਬਚਾਉਣ ਦੇ ਉਪਰਾਲੇ ਕਰਨੇ ਚਾਹੀਦੇ ਹਨ।
  • ਵੱਧ ਰਹੇ ਤਾਪਮਾਨ ਕਾਰਨ ਦੁਧਾਰੂ ਪਸ਼ੂ ਖੁਰਾਕ ਖਾਣੀ ਘਟਾ ਦਿੰਦੇ ਹਨ ਇਸ ਕਰਕੇ ਉਹਨਾਂ ਦੀ ਖੁਰਾਕ ਵਿੱਚ ਪ੍ਰੋਟੀਨ ਦੀ ਮਾਤਰਾ ਵਧਾ ਦੇਣੀ ਚਾਹੀਦੀ ਹੈ ਜੋ ਕਿ ਤੇਲ ਬੀਜ ਫਸਲਾਂ ਦੀ ਖਲ ਨਾਲ 5-7% ਤੱਕ ਵੱਧ ਜਾਂਦੀ ਹੈ।
  • ਦੁਧਾਰੂ ਪਸ਼ੂਆਂ ਵਿੱਚ ਹੀਟ ਦੇ ਲ਼ੱਛਣ ਵੇਖਣੇ ਚਾਹੀਦੇ ਹਨ ਅਤੇ ਲੱਛਣਾਂ ਦੇ ਨਜ਼ਰ ਆਉਣ ਤੇ ਪਸ਼ੂਆਂ ਨੂੰ 12-18 ਘੰਟਿਆਂ ਵਿੱਚ ਇਨਸੈਮੀਨੇਸ਼ਨ ਕਰਵਾਉਣੀ ਚਾਹੀਦੀ ਹੈ।
  • ਵੱਛੜੂ ਦੀ ਸਾਂਭ ਸੰਭਾਲ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਅਤੇ ਜੇਰ ਪੈਣ ਦੇ ਇੰਤਜ਼ਾਰ ਕੀਤੇ ਬਿਨ੍ਹਾਂ ਜਨਮ ਦੇ 1-2 ਘੰਟਿਆਂ ਦੇ ਵਿਚਕਾਰ ਗਾਂ ਦਾ ਗਾੜਾ ਦੁੱਧ ਬੱਚੇ ਨੂੰ ਦੇਣਾ ਚਾਹੀਦਾ ਹੈ।
  • ਚਿੱਚੜਾਂ ਤੋਂ ਬਚਾਅ ਲਈ ਪਸ਼ੂਆਂ ਦੇ ਚਾਰੇ ਅਤੇ ਜਗ੍ਹਾ ਨੂੰ 5% ਮੈਲਾਥੀਆਨ ਦਾ ਛਿੜਕਾਅ ਕਰਦੇ ਰਹਿਣਾ ਚਾਹੀਦਾ ਹੈ।
  • ਖੁਰਲੀ, ਖੁਰਾਕ, ਪੱਠੇ ਅਤੇ ਪਾਣੀ ਨੂੰ ਜ਼ਹਿਰਾਂ ਤੋਂ ਬਚਾਉਣਾ ਚਾਹੀਦਾ ਹੈ। 
  • ਪਸ਼ੂਆਂ ਨੂੰ ਚਿੱਚੜਾਂ ਤੋਂ ਬਚਾਉਣ ਲਈ ਬਿਊਟੌਕਸ ਤਰਲ ਜਾਂ ਟੈਕਨਿਕ (12.5%) 2 ਮਿਲੀਗ੍ਰਾਮ ਪ੍ਰਤੀ ਲਿਟਰ ਪਾਣੀ ਨਾਲ ਸਪਰੇਅ ਕਰਨਾ ਚਾਹੀਦਾ ਹੈ।
  • 10 ਦਿਨਾਂ ਬਾਅਦ ਫਿਰ ਛਿੜਕਾਅ ਕਰਨਾ ਚਾਹੀਦਾ ਹੈ।
  • ਪਸ਼ੂਆਂ ਅਤੇ ਢਾਰੇ ਨੂੰ ਸਾਫ ਸੁਥਰਾ ਰੱਖੋ।
  • ਮੂੰਹ ਖੁਰ ਦੀ ਬਿਮਾਰੀ ਲਈ ਟੀਕਾਕਰਨ ਕਰਵਾਉਣਾ ਜਰੂਰੀ ਹੈ। ਜੇਕਰ ਨਹੀ ਕਰਵਾਇਆ ਤਾ ਇਸ ਨੂੰ ਤੁਰੰਤ ਕਰਵਾ ਲੈਣਾ ਚਾਹੀਦਾ ਹੈ।
  • ਟੀਕਾਕਰਨ ਦਾ ਰਿਕਾਰਡ ਰੱਖੌ ਅਤੇ 6 ਮਹੀਨਿਆਂ ਬਾਅਦ ਦੁਬਾਰਾ ਟੀਕਾਕਰਨ ਕਰਵਾਉ।
  • ਦੁਧਾਰੂ ਪਸ਼ੂਆਂ ਨੂੰ ਜ਼ਿਆਦਾ ਮਾਤਰਾ ਵਿੱਚ ਕਣਕ ਜਾਂ ਅਨਾਜ ਨਹੀ ਦੇਣਾ ਚਾਹੀਦਾ। ਇਹਜਾਨਲੇਵਾ ਹੋ ਸਕਦਾ ਹੈ।