Expert Advisory Details

idea99WP-1232-LJK_3540-Collage-3_thumb.jpg
Posted by ਡਾ. ਸੁਖਦੀਪ ਸਿੰਘ ਹੁੰਦਲ
Punjab
2019-04-10 12:23:12

ਫੁੱਲਾਂ ਜਿਵੇਂ ਕੋਸਮੋਸ, ਗਲਾਰਡੀਆਂ, ਗੋਮਫਰੀਨਾ, ਕੋਚੀਆਂ, ਜ਼ੀਨੀਆ, ਪਾਰਚੂਲੈਕਾ ਦੀ ਪਹਿਲਾਂ ਤਿਆਰ ਕੀਤੀ ਪਨੀਰੀ ਕਿਆਰੀ ਵਿੱਚ ਸ਼ਾਮ ਸਮੇਂ ਲਗਾ ਕੇ ਹਲਕਾ ਪਾਣੀ ਲਗਾ ਦਿਉ। ਘਾਹ ਦੇ ਲਾਅਨ ਨੂੰ ਹਰ ਭਰਾ ਰੱਖਣ ਲਈ ਸਿੰਚਾਈ ਡਾ ਖ਼ਾਸ ਧਿਆਨ ਰੱਖੋ ਅਤੇ ਫ਼ੁਆਰੇ ਨਾਲ ਸਿੰਚਾਈ ਕਰੋ। ਗਲੈਡੀਉਲਸ ਦੇ ਗੰਢੇ ਨੂੰ ਪੁੱਟ ਕੇ, ਸਾਫ਼ ਕਰਕੇ, ਸੁਕਾ ਕੇ, ਦਵਾਈ ਨਾਲ ਸੋਧ ਕਰਕੇ 4 ਡਿਗਰੀ ਤਾਪਮਾਨ 'ਤੇ ਕੋਲਡ ਸਟੋਰੇਜ ਵਿੱਚ ਰੱਖ ਦਿਉ। ਗੁਲਦਾਉਦੀ ਅਤੇ ਪੱਕੇ ਸਜਾਵਟੀ ਬੂਟਿਆਂ ਦੀ ਸਿੰਚਾਈ ਦਾ ਖ਼ਾਸ ਧਿਆਨ ਰੱਖੋ। ਗੁਲਾਬ ਦੇ ਫੁੱਲ ਤਕਰੀਬਨ ਖ਼ਤਮ ਹੋ ਰਹੇ ਹਨ, ਇਸ ਲਈ ਦੇਸੀ ਗੁਲਾਬ ਤੋਂ ਸੁੱਕੇ ਫੁੱਲ ਲਾਹ ਦਿਉ ਤਾਂ ਕਿ ਵਧੇਰੇ ਫੁੱਲ ਆ ਸਕਣ। ਗਰਮੀਆਂ ਦੇ ਗੇਂਦਾ ਦੀ ਪੰਜਾਬ ਗੇਂਦਾ ਨੰ. 1 ਕਿਸਮ ਇਸ ਮਹੀਨੇ ਲਗਾ ਦਿਓ ਅਤੇ ਬਾਅਦ ਵਿੱਚ ਹਲਕੀ ਸਿੰਚਾਈ ਕਰ ਦਿਉ।