Expert Advisory Details

idea99wheatccropppps.jpg
Posted by ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
Punjab
2022-03-21 09:39:35

ਕਣਕ- ਹਮੇਸ਼ਾਂ ਪੂਰੀ ਤਰ੍ਹਾਂ ਤਿਆਰ ਕਣਕ ਦੀ ਫਸਲ ਦੀ ਹੀ ਵਾਢੀ ਕਰੋ।

  • ਤੁੜੀ ਵਾਲੀ ਮਸ਼ੀਨ ਅਤੇ ਕੰਬਾਈਨ ਹਮੇਸ਼ਾ ਦਿਨ ਦੇ ਸਮੇਂ ਚਲਾਉਣੀ ਚਾਹੀਦੀ ਹੈ ਅਤੇ ਇਹਨਾਂ ਨੂੰ ਰਾਤ ਤੇ ਤੜਕੇ ਸਵੇਰੇ ਚਲਾਉਣ ਤੋਂ ਗੁਰੇਜ ਕਰੋ। ਟਰਾਂਸਫਾਰਮਰ ਅਤੇ ਬਿਜਲੀ ਦੇ ਖੰਬਿਆਂ ਦੇ ਆਲੇ-ਦੁਆਲੇ ਕਣਕ ਦੀ ਫਸਲ ਨੂੰ ਹੱਥੀਂ ਕੱਟ ਕੇ ਉਸ ਜਗ੍ਹਾ ਨੂੰ ਸਾਫ ਕਰ ਲੈਣਾ ਚਾਹੀਦਾ ਹੈ ਤਾਂ ਜੋ ਅੱਗ ਲੱਗਣ ਦੇ ਖਤਰੇ ਤੋਂ ਬਚਾਅ ਹੋ ਸਕੇ।
  • ਬਿਜਲੀ ਮਹਿਕਮੇ ਦੀ ਮਦੱਦ ਨਾਲ ਢਿੱਲੀਆਂ ਬਿਜਲੀ ਦੀ ਤਾਰਾਂ ਨੂੰ ਕੱਸ ਲੈਣਾ ਚਾਹੀਦਾ ਹੈ।
  • ਕੰਬਾਈਨ ਚਾਲਕ ਨੁੰ ਕੰਬਾਈਨ ਚਲਾਉਂਦੇ ਸਮੇਂ ਖੇਤਾਂ ਵਿੱਚ ਜਾਂ ਆਵਾਜਾਈ ਦੌਰਾਨ ਢਿੱਲੀਆਂ ਤਾਰਾਂ ਦਾ ਖਿਆਲ ਰੱਖਣਾ ਚਾਹੀਦਾ ਹੈ।
  • ਬਿਜਲੀ ਮਹਿਕਮੇ ਨੂੰ ਟਰਾਂਸਫਾਰਮਰ ਅਤੇ ਬਿਜਲੀ ਦੀਆਂ ਤਾਰਾਂ ਵਿੱਚੋਂ ਚਿੰਗਆੜੀਆਂ ਨਿਕਲਣ ਬਾਬਤ ਸੂਚਿਤ ਕਰੋ।
  • ਜੇ ਕੋਈ ਕਣਕ ਨੂੰ ਅੱਗ ਲੱਗਣ ਦਾ ਹਾਦਸਾ ਹੋ ਜਾਵੇ ਤਾਂ ਅੱਗ ਨੂੰ ਬੁਝਾਉਣ ਲਈ ਪਾਣੀ ਦਾ ਸੁਚੱਜਾ ਪ੍ਰਬੰਧ ਹੋਣਾ ਚਾਹੀਦਾ ਹੈ।
  • ਚਾਹ ਜਾਂ ਖਾਣਾ ਬਣਾਉਣ ਵਾਲਾ ਚੁੱਲ੍ਹਾ ਖੇਤਾਂ ਤੋਂ ਦੂਰ ਹੋਣਾ ਚਾਹੀਦਾ ਹੈ।
  • ਕਣਕ ਦੀ ਕਟਾਈ ਦੇ ਸਮੇਂ ਬੀੜੀ ਸਿਗਰੇਟ ਨਹੀਂ ਪੀਣੀ ਚਾਹੀਦੀ ਹੈ।
  • ਕਣਕ ਦੇ ਬਚੇ ਨਾੜ ਨੂੰ ਖੇਤ ਵਿੱਚ ਮਿਲਾਉਣਾ ਚਾਹੀਦਾ ਹੈ, ਜਿਸ ਨਾਲ ਜ਼ਮੀਨ ਦੀ ਸਿਹਤ ਵਧੀਆ ਹੁੰਦੀ ਹੈ।
  • ਅੱਗ ਨੂੰ ਫੈਲਣ ਤੋਂ ਰੋਕਣ ਲਈ ਖੇਤ ਦੇ ਕੁਝ ਹਿੱਸੇ ਨੂੰ ਵਾਹ ਲੈਣਾ ਚਾਹੀਦਾ ਹੈ ਅਤੇ ਇਸ ਹਿੱਸੇ 'ਤੇ ਕੋਈ ਵੀ ਸੱਕਾ ਘਾਹ ਜਾਂ ਨਾੜ ਨਹੀਂ ਹੋਣਾ ਚਾਹੀਦਾ ਹੈ।
  • ਅੱਗ ਨੂੰ ਫੈਲਣ ਤੋਂ ਰੋਕਣ ਲਈ ਖਾਲਾਂ ਵਿੱਚ ਪਾਣੀ ਭਰ ਲੈਣਾ ਚਾਹੀਦਾ ਹੈ।
  • ਸਾਇਸਲੈਂਸਰ ਤੋਂ ਬਾਅਦ ਸਪਾਰਕ ਐਰਸਟਰ ਦੀ ਵਰਤੋਂ ਕਰਨੀ ਚਾਹੀਦੀ ਹੈ, ਜਿਸ ਨਾਲ ਕੋਈ ਵੀ ਚੰਗਿਆੜੀ ਪੈਦਾ ਨਾ ਹੋ ਸਕੇ।
  • ਹਮੇਸ਼ਾ ਹੀ ਸਾਇਸਲੈਂਸਰ ਦਾ ਮੂੰਹ ਖੜ੍ਹੀ ਫਸਲ ਵੱਲ ਨਹੀਂ ਰੱਖਣਾ ਚਾਹੀਦਾ ਹੈ।
  • ਟਰੈਕਟਰ 'ਤੇ ਮਸ਼ੀਨਾਂ ਨੂੰ ਹਮੇਸ਼ਾ ਸਾਫ ਰੱਖਣਾ ਚਾਹੀਦਾ ਹੈ।
  • ਡੀਜਲ ਟੈਂਕੀ ਵਿੱਚ ਡੀਜਲ ਪਾ ਲੈਣ ਤੋਂ ਤੁਰੰਤ ਬਾਅਦ ਹਮੇਸ਼ਾਂ ਟੈਂਕੀ ਨੂੰ ਸਾਫ ਕੱਪੜੇ ਨਾਲ ਸਾਫ ਕਰ ਲੈਣਾ ਚਾਹੀਦਾ ਹੈ।
  • ਅੱਗ 'ਤੇ ਕਾਬੂ ਪਾਉਣ ਵਾਲੇ ਅੱਗ ਬੁਝਾਉਣ ਵਾਲੇ ਯੰਤਰ ਹੋਣੇ ਚਾਹੀਦੇ ਹਨ।
  • ਟਿਊਬਵੈਲ ਵਾਲੀ ਮੋਟਰ ਚੱਲਣ ਹਾਲਤ ਵਿੱਚ ਹੋਣੀ ਚਾਹੀਦੀ ਹੈ ਤਾਂ ਕਿ ਕਿਸੇ ਵੀ ਸਮੇਂ ਪਾਣੀ ਉਪਲੱਬਧ ਕੀਤਾ ਜਾ ਸਕੇ।
  • ਫਾਇਰ ਬ੍ਰਿਗੇਡ ਵਾਲਿਆਂ ਦੇ ਸੰਪਰਕ ਨੰਬਰ ਰੱਖਣੇ ਚਾਹੀਦੇ ਹਨ।
  • ਥਰੈਸ਼ਰਾਂ ਰਾਹੀਂ ਗਹਾਈ ਕਰਦੇ ਸਮੇਂ ਕਣਕ ਪੂਰੀ ਤਰ੍ਹਾਂ ਪੱਕੀ ਹੋਣੀ ਚਾਹੀਦੀ ਹੈ।