

ਕਿਸਾਨਾਂ ਲਈ ਮੌਸਮ ਅਤੇ ਫ਼ਸਲਾਂ ਦਾ ਹਾਲ: ਆਉਣ ਵਾਲੇ 2-3 ਦਿਨਾਂ ਦੌਰਾਨ ਸੂਬੇ ਅੰਦਰ ਕਿਤੇ-ਕਿਤੇ ਧੂੜ ਭਰੀਆਂ ਹਵਾਵਾਂ ਚੱਲਣ ਨਾਲ ਹਲਕੀ ਵਰਖਾ ਹੋਣ ਦੀ ਸੰਭਾਵਨਾਂ ਨੂੰ ਵੇਖਦੇ ਹੋਏ ਕਿਸਾਨ ਵੀਰਾਂ ਨੂੰ ਫਸਲਾਂ ਨੂੰ ਪਾਣੀ ਨਾ ਲਾਉਣ ਅਤੇ ਸਪ੍ਰੇਅ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
- ਆਉਣ ਵਾਲੇ ਦਿਨਾਂ ਦੌਰਾਨ ਕਿਸਾਨ ਵੀਰ ਮੌਸਮ ਨੂੰ ਧਿਆਨ ਵਿੱਚ ਰੱਖ ਕੇ ਹੀ ਕਣਕ ਅਤੇ ਸਰ੍ਹੋਂ ਦੀ ਵਾਢੀ/ਗਹਾਈ ਕਰਨ।
- ਕਿਸਾਨ ਵੀਰਾਂ ਨੂੰ ਕਣਕ ਦੇ ਨਾੜ ਨੂੰ ਅੱਗ ਨਾ ਲਾਉਣ ਸਗੋਂ ਖੇਤ ਵਿੱਚ ਹੀ ਵਾਹੁਣ ਦੀ ਸਲਾਹ ਦਿੱਤੀ ਜਾਂਦੀ ਹੈ। ਜਿੱਥੇ ਅੱਗ ਲਗਾਉਣ ਨਾਲ ਵਾਤਾਵਰਣ ਖਰਾਬ ਹੋਣ ਨਾਲ ਮਿੱਟੀ ਦੀ ਪੌਸ਼ਟਿਕਤਾ ਘੱਟਦੀ ਹੈ, ਉੱਥੇ ਨਾੜ ਖੇਤ ਵਿੱਚ ਵਾਹੁਣ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਵੱਧਦੀ ਹੈ।
ਨਰਮਾ: ਆਉਣ ਵਾਲੇ 2-3 ਦਿਨਾਂ ਵਿੱਚ ਬਾਰਿਸ਼ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਬਿਜਾਈ ਦੀ ਤਿਆਰੀ ਕਰੋ।
ਕਮਾਦ: ਮੋਢੀ ਫ਼ਸਲ ਨੂੰ 65 ਕਿੱਲੋ ਯੂਰੀਆ ਪ੍ਰਤੀ ਏਕੜ ਪਾਉ। ਖਾਦਾਂ ਪਾਉਣ ਤੋਂ ਬਾਅਦ ਖੇਤ ਨੂੰ ਪਾਣੀ ਦੇ ਦਿਓ। ਪਾਣੀ ਦੀ ਬੱਚਤ ਲਈ ਗੰਨੇ ਦੀਆਂ ਲਾਈਨਾਂ ਵਿਚਕਾਰ 20-25 ਕੁੰ. ਪ੍ਰਤੀ ਏਕੜ ਦੇ ਹਿਸਾਬ ਨਾਲ ਝੋਨੇ ਦੀ ਪਰਾਲੀ ਜਾਂ ਗੰਨੇ ਦੀ ਪੱਤੀ ਵਿਛਾ ਦੇਵੋ।
- ਕਮਾਦ ਦੀ ਫ਼ਸਲ ਨੂੰ ਅਗੇਤੀ ਫੋਟ ਦੇ ਗੜੂੰਏਂ ਤੋਂ ਬਚਾਉਣ ਲਈ ਟਰਾਈਕੋਗਰਾਮਾ ਕਿਲੋਨਸ (ਮਿੱਤਰ ਕੀੜੇ) ਰਾਹੀਂ ਸੱਤ ਦਿਨ ਪਹਿਲਾਂ ਪ੍ਰਜੀਵੀ ਕਿਰਿਆ ਕੀਤੇ ਕੌਰਸਾਇਰਾ ਦੇ ਤਕਰੀਬਨ 20,000 ਆਂਡੇ ਪ੍ਰਤੀ ਏਕੜ ਦੇ ਹਿਸਾਬ ਨਾਲ 10 ਦਿਨ ਦੇ ਫਰਕ ਨਾਲ ਵਰਤੋ।
ਚਾਰਾ: ਗੈਰ ਫ਼ਲੀਦਾਰ ਅਤੇ ਫ਼ਲੀਦਾਰ ਚਾਰੇ ਜਿਵੇਂ ਕਿ ਮੱਕੀ + ਰਵਾਂਹ ਰਲਾ ਕੇ ਬੀਜੋ, ਇਸ ਤਰ੍ਹਾਂ ਜ਼ਿਆਦਾ ਪੌਸ਼ਟਿਕ ਚਾਰਾ ਮਿਲੇਗਾ। ਚਾਰੇ ਦੇ ਚੰਗੇ ਵਾਧੇ ਲਈ ਕੁਝ ਵਕਫ਼ੇ ਬਾਅਦ ਲਗਾਤਾਰ ਪਾਣੀ ਦਿਉ।
ਸਬਜ਼ੀਆਂ: ਸਬਜ਼ੀਆਂ ਦੀਆਂ ਖੜ੍ਹੀਆਂ ਫ਼ਸਲਾਂ ਨੂੰ ਮਿੱਟੀ ਅਤੇ ਮੌਸਮ ਦੇ ਅਨੁਸਾਰ ਹਫ਼ਤੇ ਬਾਅਦ ਪਾਣੀ ਦਿਉ।
- ਸਾਰੀਆਂ ਸਬਜ਼ੀਆਂ ਜਿਵੇਂ ਕਿ ਹਲਵਾ ਕੱਦੂ, ਮਿਰਚਾਂ, ਰਾਮਤੋਰੀ, ਹਦਵਾਣੇ, ਟੀਂਡੇ, ਖ਼ਰਬੂਜੇ, ਖੀਰੇ, ਬੈਂਗਣ, ਰਵਾਂਹ, ਭਿੰਡੀ ਆਦਿ ਦੀ ਤੁੜਾਈ ਸ਼ੁਰੂ ਕਰ ਦਿਓ।
- ਗੰਢੇ ਅਤੇ ਲਸਣ ਦੀ ਕਟਾਈ ਕਰਕੇ ਇਨ੍ਹਾਂ ਨੂੰ ਸੁੱਕੀ ਜਗ੍ਹਾ ਸਟੋਰ ਕਰ ਲਉ।
- ਬੈਂਗਣ ਦੇ ਫ਼ਲ ਅਤੇ ਤਣੇ ਦੇ ਗੜੂੰਏ ਦੀ ਰੋਕਥਾਮ ਲਈ 100 ਮਿਲੀਲਿਟਰ ਸੁਮੀਸੀਡਾਨ 20 ਤਾਕਤ ਜਾਂ 200 ਮਿਲੀਲਿਟਰ ਰਿਪਕੌਰਡ 10 ਤਾਕਤ ਜਾਂ 160 ਮਿਲੀਲਿਟਰ ਡੈਸਿਸ 2.8 ਤਾਕਤ ਨੂੰ 100-125 ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਫ਼ਸਲ 'ਤੇ ਛਿੜਕਾਅ ਕਰੋ।
- ਕੱਦੂ ਜਾਤੀ ਦੀ ਫ਼ਸਲ ਤੇ ਧੂੜੇਦਾਰ ਉੱਲੀ ਦੀ ਰੋਕਥਾਮ ਲਈ ਜਦ ਇਨ੍ਹਾਂ ਦਾ ਧੂੜਾ ਪੱਤਿਆਂ ਤੇ ਆਵੇ ਤਾਂ 50-80 ਮਿਲੀਲਿਟਰ ਕੈਰਾਥੇਨ ਪ੍ਰਤੀ ਏਕੜ ਦੇ ਹਿਸਾਬ ਛਿੜਕਾਅ ਕਰੋ। ਕੱਦੂ ਜਾਤੀੇ ਦੀ ਫ਼ਸਲ ਤੇ ਸਲਫਰ ਅਤੇ ਕੌਪਰ ਵਾਲੀਆਂ ਦਵਾਈਆਂ ਦਾ ਛਿੜਕਾਅ ਨਾ ਕਰੋ।
ਬਾਗਬਾਨੀ: ਨਿੰਬੂ ਜਾਤੀ ਦੇ ਬੂਟਿਆਂ ਤੇ ਜ਼ਿੰਕ ਦੀ ਘਾਟ ਦੂਰ ਕਰਨ ਲਈ 0.3 ਪ੍ਰਤੀਸ਼ਤ ਜ਼ਿੰਕ ਸਲਫੇਟ (3 ਗ੍ਰਾਮ ਪ੍ਰਤੀ ਲਿਟਰ ਪਾਣੀ) ਦੇ ਘੋਲ ਦਾ ਛਿੜਕਾਅ ਕਰੋ ਪਰ ਇਸ ਵਿੱਚ ਚੂਨੇ ਦੀ ਵਰਤੋਂ ਨਾ ਕਰੋ।
- ਨਿੰਬੂ ਜਾਤੀ ਦੇ ਬੂਟਿਆਂ ਤੇ ਨਿੰਬੂ ਦੇ ਸਿੱਲੇ ਅਤੇ ਚੇਪੇ ਦੀ ਰੋਕਥਾਮ ਲਈ 200 ਮਿ.ਲਿ. ਕਰੋਕੋਡਾਈਲ/ਕਨਫੀਡੋਰ 17.8 ਤਾਕਤ ਜਾਂ 160 ਗ੍ਰਾਮ ਐਕਟਾਰਾ 25 ਤਾਕਤ 500 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰੋ।
- ਕਿੰਨੂ ਵਿੱਚ ਕੇਰੇ ਨੂੰ ਰੋਕਣ ਲਈ 5 ਗਰਾਮ 2-4 ਡੀ(ਸੋਡੀਅਮ ਸਾਲਟ ਹਾਰਟੀਕਲਚਰ ਗਰੇਡ)+ ਜ਼ੀਰਮ 27 ਐਸ ਸੀ (1250ਮਿ.ਲੀ.) ਜਾਂ ਪ੍ਰੋਪੀਕੋਨਾਜੋਲ 25 ਈ ਸੀ (500ਮਿ.ਲੀ.) ਜਾਂ ਬਾਵਿਸਟਨ 50 ਡਬਲਯੂ ਪੀ (500ਗਰਾਮ) ਨੂੰ 500 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰਨਾ ਚਾਹੀਦਾ। ਜੇਕਰ ਬਾਗ ਵਿੱਚ ਜਾਂ ਨਾਲ ਦੇ ਖੇਤਾਂ ਵਿੱਚ ਕਪਾਹ ਜਾਂ ਹੋਰ ਚੌੜੇ ਪੱਤਿਆਂ ਵਾਲੀਆਂ ਫ਼ਸਲਾਂ ਬੀਜੀਆਂ ਹੋਣ ਤਾਂ ਬੂਟਿਆਂ ਉੱਪਰ 2,4-ਡੀ ਦੀ ਬਜਾਇ 10 ਗਰਾਮ ਜਿਬਰੈਲਿਕ ਏਸਿਡ ਨੂੰ 500 ਲਿਟਰ ਪਾਣੀ ਪ੍ਰਤੀ ਏਕੜ ਵਿੱਚ ਘੋਲ ਕੇ ਛਿੜਕਾਅ ਕਰੋ।
Expert Communities
We do not share your personal details with anyone
Sign In
Registering to this website, you accept our Terms of Use and our Privacy Policy.
Sign Up
Registering to this website, you accept our Terms of Use and our Privacy Policy.