Expert Advisory Details

idea99mustard_and_wheat.jpg
Posted by ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
Punjab
2019-11-28 12:23:02

ਆਉਣ ਵਾਲੇ ਦਿਨਾਂ ਦੌਰਾਨ ਕਿਸਾਨ ਵੀਰਾਂ ਨੂੰ ਹਾੜ੍ਹੀ ਦੀ ਫ਼ਸਲਾਂ ਦੀ ਬਿਜਾਈ ਮੌਸਮ ਨੂੰ ਧਿਆਨ ਵਿੱਚ ਰੱਖ ਕੇ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

  • ਤੇਲਬੀਜ: ਇਹ ਸਮਾਂ ਗੋਭੀ ਸਰ੍ਹੋਂ ਦੀ ਸਿੱਧੀ ਬਿਜਾਈ ਨਾਲੋਂ ਪਨੀਰੀ ਰਾਹੀਂ ਫ਼ਸਲ ਲਈ ਜ਼ਿਆਦਾ ਲਾਹੇਵੰਦ ਹੈ। ਪਨੀਰੀ ਰਾਹੀਂ ਜੀ ਐਸ ਐਲ-1 ਬੀਜਣ ਲਈ 60 ਦਿਨਾਂ ਦੀ ਉਮਰ ਦੀ ਪਨੀਰੀ ਵਰਤੋ ਅਤੇ ਗੋਭੀ ਸਰ੍ਹੋਂ ਦੀ ਦੋਗਲੀ ਕਿਸਮ ਹਾਇਓਲਾ ਪੀ ਏ ਸੀ 401 ਦੀ 30-35 ਦਿਨਾਂ ਦੀ ਉਮਰ ਦੀ ਪਨੀਰੀ ਵਰਤੋ ਅਗੇਤੀ ਬੀਜੀ ਰਾਇਆ ਦੀ ਫਸਲ ਨੂੰ ਪਹਿਲੇ ਪਾਣੀ ਨਾਲ 45 ਕਿਲੋ ਯੂਰੀਆ ਪਰ ਬਰਾਨੀ ਇਲਾਕਿਆਂ ਵਿੱਚ 330 ਕਿੱਲੋ ਯੂਰੀਆ ਅਤੇ 50 ਕਿੱਲੋ ਸਿੰਗਲ ਸੁਪਰਫਾਸਫੇਟ ਪ੍ਰਤੀ ਏਕੜ ਬੀਜਣ ਸਮੇਂ ਪਾਉ।
  • ਕਣਕ: ਇਹ ਸਮੇਂ ਵਿੱਚ ਕਣਕ ਦੀਆਂ ਕਿਸਮਾਂ ਪੀਬੀਡਬਲਿੳ 550 ਅਤੇ ਉੱਨਤ ਪੀਬੀਡਬਲਿਊ 550 ਦੀ ਬਿਜਾਈ ਪੂਰੀ ਕਰ ਲਵੋ।
  • ਕਿਸਾਨ ਵੀਰਾਂ ਨੂੰ ਕਣਕ ਦੀਆਂ ਕਿਸਮਾਂ ਉੱਨਤ ਪੀ ਬੀ ਡਬਲਿਊ 343, ਪੀ ਬੀ ਡਬਲਿੳ 1 ਜ਼ਿੰਕ, ਪੀ ਬੀ ਡਬਲਿਊ 725, ਪੀ ਬੀ ਡਬਲਿਊ 677, ਐਚ ਡੀ 3086, ਐਚ ਡੀ 2967, ਡਬਲਿਊ ਐਚ 1105 ਅਤੇ ਪੀ ਬੀ ਡਬਲਿਊ 621 ਦੀ ਬਿਜਾਈ ਪੂਰੀ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ।
  • ਕਣਕ ਦੀ ਹੈਪੀ ਸੀਡਰ ਨਾਲ ਬਿਜਾਈ ਨੂੰ ਤਰਜੀਹ ਦਿਓ ।
  • ਕਣਕ ਦੇ 40 ਕਿੱਲੋ ਬੀਜ ਨੂੰ 13 ਮਿ ਲਿ ਰੈਕਸਿਲ ਈਜੀ/ਓਰੀਅਸ (400ਮਿ ਲਿ: ਪਾਣੀ ਵਿੱਚ ਘੋਲ ਕੇ) ਜਾਂ 40 ਗ੍ਰਾਮ ਟੈਬੂਸੀਡ/ ਸੀਡੈਕਸ / ਐਕਸਜੋਲ ਜਾਂ 120 ਗ੍ਰਾਮ ਵੀਟਾਵੈਕਸ ਪਾਵਰ ਜਾਂ 80 ਗ੍ਰਾਮ ਵੀਟਾ ਵੈਕਸ ਨਾਲ ਸੋਧ ਕੇ ਬੀਜੋ।
  • ਸਿਉਂਕ ਦੇ ਹਮਲੇ ਵਾਲੀਆਂ ਜ਼ਮੀਨਾਂ ਵਿੱਚ ਬੀਜ ਨੂੰ 1 ਗ੍ਰਾਮ ਕਰੂਜਰ 70 ਡਬਲਯੂ ਐਸ ਜਾਂ 2 ਮਿਲੀਲਿਟਰ ਨਿਉਨਿਕਸ 20 ਐਫ ਐਸ ਜਾਂ 4 ਮਿਲੀਲਿਟਰ ਡਰਸਬਾਨ/ਰੂਬਾਨ/ਡਰਮੈਟ 20 ਈ ਸੀ ਪ੍ਰਤੀ ਕਿੱਲੋ ਬੀਜ ਦੇ ਹਿਸਾਬ ਨਾਲ ਸੋਧ ਕੇ ਸੁੱਕਾ ਲਵੋ। ਨਿਉਨਿਕਸ ਨਾਲ ਸੋਧੇ ਬੀਜ ਨੂੰ ਕਾਂਗਿਆਰੀ ਵੀ ਨਹੀਂ ਲਗਦੀ।
  • ਨੀਂਮ ਪਹਾੜੀ ਇਲਾਕਿਆਂ ਵਿੱਚ ਪੀਲੀ ਕੁੰਗੀ ਦਾ ਟਾਕਰਾ ਕਰਨ ਵਾਲੀਆਂ ਕਣਕ ਦੀਆਂ ਕਿਸਮਾਂ ਪੀ ਬੀ ਡਬਲਯੂ 725, ਉੱਨਤ ਪੀ ਬੀ ਡਬਲਯੂ 550, ਪੀ ਬੀ ਡਬਲਯੂ 752, ਡਬਲਯੂ ਐੱਚ ਡੀ 943 ਅਤੇ ਪੀ ਬੀ ਡਬਲਯੂ 660 ਬੀਜੋ।
  • ਕਿਸਾਨ ਵੀਰਾਂ ਨੂੰ ਅਕਤੂਬਰ ਮਹੀਨੇ ਦੇ ਅਖ਼ੀਰਲੇ ਹਫ਼ਤੇ ਬੀਜੀ ਕਣਕ ਨੂੰ ਪਹਿਲਾ ਪਾਣੀ ਲਾਉਣ ਅਤੇ ਨਦੀਨ ਨਾਸ਼ਕ ਦਾ ਛਿੜਕਾਅ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।