Expert Advisory Details

idea99paddy_crop.jpg
Posted by ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਮਿਸ਼ਨ ਤੰਦਰੁਸਤ ਪੰਜਾਬ
Punjab
2019-07-01 16:05:31

ਫ਼ਸਲਾਂ ਦੀ ਨਾੜ ਨੂੰ ਅੱਗ ਨਾ ਲਾਓ, ਜ਼ਮੀਨ ਦੀ ਸਿਹਤ ਬਣਾਓ 

ਖੇਤੀ ਖਰਚੇ ਘਟਾਓ ਅਤੇ ਆਮਦਨ ਵਧਾਓ 

  • ਫਰਟੇਰਾ ਅਤੇ ਕਾਰਟਾਪ ਹਾਈਡ੍ਰੋਕਲੋਰਾਈਡ (4% ਦਾਣੇਦਾਰ) ਝੋਨੇ (ਪਰਮਲ) ਵਿੱਚ ਨਾ ਪਾਓ।
  • ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਝੋਨੇ(ਪਰਮਲ) ਲਈ ਉਪਰੋਕਤ ਕੀਟਨਾਸ਼ਕਾਂ ਦੀ ਕੋਈ ਸਿਫ਼ਾਰਿਸ਼ ਨਹੀਂ ਹੈ।
  • ਕੁੱਝ ਡੀਲਰ ਕਿਸਾਨਾਂ ਨੂੰ ਝੋਨੇ(ਪਰਮਲ) ਦੀ ਫ਼ਸਲ ਦਾ ਕੱਦ (ਫੁਟਾਰਾ) ਵਧਾਉਣ ਲਈ ਫਰਟੇਰਾ (ਕਲੋਰਐਂਟਰਾਨਿਲੀਪਰੋਲ 0.4 % ਦਾਣੇਦਾਰ) ਨਾਮ ਦੇ ਕੀਟਨਾਸ਼ਕਾਂ ਦੀ ਝੋਨੇ ਵਿੱਚ ਵਰਤੋਂ ਨਾ ਕਰਕੇ ਬੇਲੋੜੇ ਖੇਤੀ ਖ਼ਰਚੇ ਘਟਾਓ ਅਤੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਓ।
  • ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਇਨ੍ਹਾਂ ਦੋਵੇਂ ਕੀਟਨਾਸ਼ਕਾਂ ਦੀ ਸਿਫ਼ਾਰਿਸ਼ ਸਿਰਫ਼ ਬਾਸਮਤੀ ਵਿੱਚ ਲੋੜ ਅਨੁਸਾਰ ਗੋਭ ਦੀ ਸੁੰਡੀ ਅਤੇ ਪੱਤਾ ਲਪੇਟ ਸੁੰਡੀ ਆਦਿ ਦਾ ਹਮਲਾ ਹੋਣ 'ਤੇ ਕਰਨ ਲਈ ਹੀ ਕੀਤੀ ਗਈ ਹੈ।
  • ਕਿਸੇ ਵੀ ਖੇਤੀ ਸਮੱਗਰੀ ਦੀ ਖਰੀਦ ਕੇਵਲ ਭਰੋਸੇਯੋਗ ਅਤੇ ਰਜਿਸਟਰਡ ਡੀਲਰ ਪਾਸੋਂ ਪੱਕਾ ਬਿੱਲ ਲੈ ਕੇ ਹੀ ਕਰੋ।

ਵਧੇਰੇ ਜਾਣਕਾਰੀ ਲਈ ਆਪਣੇ ਹਲਕੇ ਦੇ ਖੇਤੀਬਾੜੀ ਵਿਕਾਸ ਅਫ਼ਸਰ/ਬਲਾਕ ਖੇਤੀਬਾੜੀ ਅਫ਼ਸਰ/ਮੁੱਖ ਖੇਤੀਬਾੜੀ ਅਫ਼ਸਰ ਨਾਲ ਸੰਪਰਕ ਕਰੋ ਜਾਂ ਕਿਸਾਨ ਕਾਲ ਸੈਂਟਰ ਦੇ ਟੋਲ ਫ੍ਰੀ ਨੰਬਰ 1800-180-1551 'ਤੇ ਸਵੇਰੇ 6.00 ਵਜੇ ਤੋਂ ਰਾਤ ਦੇ 10.00 ਵਜੇ ਤੱਕ ਮੁਫ਼ਤ ਸਲਾਹ ਲੈ ਸਕਦੇ ਹੋ।