Expert Advisory Details

idea99punjab_crop.jpg
Posted by ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
Punjab
2019-09-05 10:30:43

ਕਿਸਾਨਾਂ ਲਈ ਖੇਤੀ ਫ਼ਸਲਾਂ ਲਈ ਮਾਹਿਰਾਂ ਵੱਲੋਂ ਦਿੱਤੀਆਂ ਸਲਾਹਾਂ ਹੇਠ ਦਿੱਤੇ ਅਨੁਸਾਰ ਹਨ:

ਝੋਨੇ, ਬਾਸਮਤੀ ਅਤੇ ਨਰਮੇ ਦੀ ਫ਼ਸਲ ਵਿੱਚ ਕੀੜੇ-ਮਕੌੜੇ ਜਾਂ ਬਿਮਾਰੀਆਂ ਦੇ ਫੈਲਾਅ ਦਾ ਲਗਾਤਾਰ ਸਰਵੇਖਣ ਕਰੋ।

ਝੋਨੇ ਵਿੱਚ ਝੂਠੀ ਕਾਂਗਿਆਰੀ ਅਤੇ ਟਿੱਡਿਆਂ ਦਾ ਹਮਲਾ ਹੋਣ ਤੇ ਪੀ ਏ ਯੂ ਦੀਆਂ ਸਿਫਾਰਿਸ਼ਾਂ ਅਨੁਸਾਰ ਛਿੜਕਾਅ ਕਰੋ।

ਬਾਸਮਤੀ: 

  • ਬਾਸਮਤੀ ਵਿੱਚ ਯੂਰੀਆ ਦੀ ਬਾਕੀ ਅੱਧੀ ਕਿਸ਼ਤ 6 ਹਫ਼ਤੇ ਬਾਅਦ ਪਾਉ।
  • ਬਾਸਮਤੀ 'ਚ ਤਣੇ ਦੇ ਗੜੂੰਏਂ ਦਾ ਲਗਾਤਾਰ ਸਰਵੇਖਣ ਕਰਦੇ ਰਹੋ ਅਤੇ ਜੇਕਰ 2% ਗੋਭਾ ਸੁੱਕੀਆਂ ਹੋਣ ਤਾਂ ਝੋਨੇ ਚ' ਦੱਸੇ ਕੀਟਨਾਸ਼ਕ ਜਾਂ 60 ਮਿਲੀਲਿਟਰ ਕੋਰਾਜਨ 18.5 ਤਾਕਤ ਜਾਂ 4 ਕਿੱਲੋ ਫਰਟੇਰਾ 0.4 ਤਾਕਤ ਜਾਂ 10 ਕਿੱਲੋ ਪਦਾਨ/ ਕੈਲਡਾਨ /ਕਰੀਟਾਪ 4 ਤਾਕਤ ਜਾਂ 6 ਕਿੱਲੋ ਰੀਜੈਂਟ / ਮੋਰਟੈਲ 0.3 ਤਾਕਤ ਨੂੰ ਪ੍ਰਤੀ ਏਕੜ ਖਤੇ ਪਾਣੀ ਵਿੱਚ ਵੱਟਾ ਦਿੳ। ਇਹ ਕੀਟਨਾਸ਼ਕ ਪੱਤਾ ਲਪੇਟ ਸੁੰਡੀ ਦੀ ਵੀ ਰੋਕਥਾਮ ਕਰਦੇ ਹਨ।

ਝੋਨਾ:

  • ਝੋਨੇ ਦੀ ਫ਼ਸਲ ਤੇ ਪਾਣੀ ਉਸ ਸਮੇ ਲਾਉ ਜਦੋਂ ਪਹਿਲਾ ਪਾਣੀ ਜ਼ੀਰੇ ਨੂੰ 2 ਦਿਨ ਹੋ ਗਏ ਹੋਣ, ਪ੍ਰੰਤੂ ਖਿਆਲ ਰਹੇ ਕਿ ਖੇਤ ਵਿੱਚ ਤਰੇੜਾਂ ਨਾ ਪੈਣ।
  • ਝੋਨੇ ਦੇ ਖੇਤਾਂ ਵਿੱਚ ਨਦੀਨ ਨੂੰ ਪੁੱਟ ਕੇ ਨਸ਼ਟ ਕਰੋ।
  • ਚੱਲ ਰਿਹਾ ਮੌਸਮ ਝੂਠੀ ਕਾਂਗਿਆਰੀ ਦੇ ਲਈ ਅਨੁਕੂਲ ਹੈ।ਇਸ ਬਿਮਾਰੀ ਤੇ ਬਚਾਅ ਲਈ ਜਿਮੀਦਾਰ ਭਰਾਵਾਂ ਨੂੰ ਝੋਨੇ ਦੀ ਫਸਲ ਦੇ ਗੋਭ ਵਿੱਚ ਆਉਣ ਸਮੇਂ 500 ਗ੍ਰਾਮ ਕੋਸਾਇਡ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
  • ਝੋਨੇ ਦੀ ਫ਼ਸਲ ਨੂੰ ਤਣੇ ਦੁਆਲੇ ਪੱਤੇ ਦੇ ਝੁਲਸ ਰੋਗ ਦੇ ਹਮਲੇ ਤੋਂ ਬਚਾਉਣ ਲਈ ਵੱਟਾ-ਬੰਨਿਆਂ ਨੂੰ ਸਾਫ ਰੱਖੋ। ਜੇਕਰ ਬਿਮਾਰੀ ਦਾ ਹਮਲਾ ਨਜ਼ਰ ਆਵੇ ਤਾਂ ਫਸਲ ਤੇ ਐਮੀਸਟਾਰ ਟੋਪ ਜਾਂ ਟਿਲਟ/ਬੰਪਰ ਜਾਂ ਫੋਲੀਕਰ/ ਓਰੀਅਸ 200 ਮਿ.ਲਿ. ਜਾਂ ਨਟੀਵੋ 80 ਗ੍ਰਾਮ ਜਾਂ ਲਸਚਰ 320 ਮਿ.ਲਿ. ਜਾਂ ਮੋਨਸਰਨ 200 ਮਿ.ਲਿ. ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਬੂਟਿਆਂ ਦੇ ਮੁੱਢਾਂ ਵੱਲ ਰੁੱਖ ਕਰਕੇ ਛਿੜਕਾਅ ਕਰੋ।
  • ਝੋਨੇ ਦੀ ਫ਼ਸਲ ਦਾ ਤਣੇ ਦੇ ਗੜੂੰਏਂ ਅਤੇ ਪੱਤਾ ਲਪੇਟ ਸੁੰਡੀ ਵਾਸਤੇ ਸਰਵੇਖਣ ਕਰਦੇ ਰਹੋ ਅਤੇ ਜੇਕਰ ਹਮਲਾ ਆਰਥਿਕ ਕਗਾਰ (5% ਸੁੱਕਿਆਂ ਗੋਭਾਂ –ਤਣੇ ਦੇ ਗੜੂੰਏਂ ਲਈ ਅਤੇ 10% ਨੁਕਸਾਨੇ ਪੱਤੇ –ਪੱਤਾ ਲਪੇਟ ਲਈ ) ਤੋ ਵਧੇਰੇ ਹੋਵੇ ਤਾਂ 20  ਮਿਲੀਲਿਟਰ ਫੇਸ 480 ਤਾਕਤ ਜਾਂ 170 ਗ੍ਰਾਮ ਮੌਰਟਰ 75 ਤਾਕਤ ਜਾਂ 1 ਲਿਟਰ ਕੋਰੋਬਾਨ/ਡਰਮਬਾਨ /ਲੀਥਲ 20 ਈ ਸੀ ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ।
  • ਝੋਨੇ ਤੇ ਬੂਟਿਆਂ ਤੇ ਟਿੱਡਿਆਂ ਦਾ ਲਗਾਤਾਰ ਸਰਵੇਖਣ ਕਰੋ।ਜੇਕਰ ਪ੍ਰਤੀ ਬੂਟਾ 5 ਜਾਂ ਵੱਧ ਟਿੱਡੇ ਨਜ਼ਰ ਆਉਣ ਤਾਂ 120 ਗਾ੍ਰਮ ਚੈੱਸ 50 ਡਬਲਯੂ ਜੀ ਜਾਂ 40 ਮਿਲੀਲਿਟਰ ਕੋਨਫਿਡੋਰ 200 ਐਸ ਐਲ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।

ਮੱਕੀ:

  • ਮੱਕੀ ਨੂੰ 37 ਕਿੱਲੋ ਯੂਰੀਆ ਦੀ ਅਖ਼ੀਰਲੀ ਕਿਸ਼ਤ ਪ਼੍ਰਤੀ ਏਕੜ ਦੇ ਹਿਸਾਬ ਨਾਲ ਬੂਰ ਪੈਣ ਤੇ ਪਾ ਦਿਓ।
  • ਪਰ ਪੀ ਐਮ ਐਚ 2/ਕੇਸਰੀ/ਪਰਲ ਪਾਪਕੌਰਨ ਨੂੰ 25 ਕਿੱਲੋ ਯੂਰੀਆ ਪ਼੍ਰਤੀ ਏਕੜ ਪਾਉ।

ਨਰਮਾ:

  • ਨਰਮੇ ਤੇ ਚਿੱਟੀ ਮੱਖੀ ਦਾ ਨਿਰੀਖਣ ਹਰ ਰੋਜ਼ ਸਵੇਰੇ 10 ਵਜੇ ਤੱਕ ਕੀਤਾ ਜਾਵੇ। ਜੇਕਰ ਨਰਮੇ ਦੇ ਉੱਪਰਲੇ ਤਿੰਨ ਪੱਤਿਆਂ ਤੇ ਚਾਰ ਪਤੰਗੇ ਪ੍ਰਤੀ ਪੱਤਾ ਤੋਂ ਘੱਟ ਹੋਣ ਤਾਂ ਘਬਰਾਉਣ ਦੀ ਜ਼ਰੂਰਤ ਨਹੀਂ, ਜੇਕਰ ਪਤੰਗੇ ਚਾਰ ਤੋਂ ਛੇ ਹੋਣ ਤਾਂ ਪੀ.ਏ.ਯੂ. ਵੱਲੋਂ ਸਿਫਾਰਸ਼ ਕੀਤਾ ਘਰ ਦਾ ਬਣਾਇਆ ਨਿੰਮ ਦਾ ਘੋਲ 1200 ਮਿਲੀਲਿਟਰ ਜਾਂ ਇੱਕ ਲਿਟਰ ਨਿੰਬੀਸੀਡੀਨ/ਅਚੂਕ ਦਾ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।
  • ਨਿੰਮ ਦਾ ਘੋਲ ਤਿਆਰ ਕਰਨ ਲਈ ਚਾਰ ਕਿੱਲੋ ਨਿੰਮ ਦੀਆਂ ਕਰੂੰਬਲਾਂ (ਪੱਤੇ, ਹਰੀਆਂ ਟਹਿਣੀਆਂ ਅਤੇ ਨਿਮੋਲੀਆਂ) ਨੂੰ 10 ਲਿਟਰ ਪਾਣੀ ਵਿੱਚ 30 ਮਿੰਟ ਲਈ ਉਬਾਲੋ। ਇਸ ਘੋਲ ਨੂੰ ਕੱਪੜ ਛਾਣ ਕਰ ਲਓ ਅਤੇ ਤਰਲ ਨੂੰ ਸਿਫਾਰਸ਼ ਕੀਤੀ ਮਾਤਰਾ ਮੁਤਾਬਿਕ ਛਿੜਕਾਅ ਕਰੋ। ਚਿੱਟੀ ਮੱਖੀ ਦਾ ਜ਼ਿਆਦਾ ਹਮਲਾ ਹੋਣ ਤੇ 80 ਗ੍ਰਾਮ ਫਲੋਨੀਕਾਮਿਡ 50 ਡਬਲਯੂ ਜੀ (ਉਲਾਲਾ) ਜਾਂ 200 ਗ੍ਰਾਮ ਪੋਲੋ/ਰੂਬੀ/ਕਰੇਜ਼/ਲੂਡੋ/ਸ਼ੋਕੂ 50 ਡਬਲਯੂ ਪੀ (ਡਾਇਆਫੈਨਥੀਯੂਰੋਨ) ਜਾਂ 60 ਗ੍ਰਾਮ ਡਾਇਨੋਟੈਫੂਰਾਨ 20 ਐਸ ਜੀ (ਓਸ਼ੀਨ) ਦਾ ਛਿੜਕਾਅ ਕਰੋ।
  • ਚਿੱਟੀ ਮੱਖੀ ਦੇ ਬੱਚਿਆਂ (ਨਿੰਫ) ਦੀ ਰੋਕਥਾਮ ਲਈ 500 ਮਿਲੀਲਿਟਰ ਪਾਈਰਪ੍ਰੋਕਸੀਫਿਨ 10 ਈ ਸੀ (ਲੈਨੋ) ਜਾਂ 200  ਮਿਲੀਲਿਟਰ ਸਪਾਈਰੋਮੈਸੀਫਿਨ 22.9 ਐਸ ਸੀ (ਓਬਰੇਨ/ਵੋਲਟੇਜ਼) ਦਾ ਛਿੜਕਾਅ ਕਰੋ।
  • ਹਰੇ ਤੇਲੇ ਦੀ ਰੋਕਥਾਮ ਲਈ ਉਸ ਸਮੇਂ ਛਿੜਕਾਅ ਕਰੋ ਜਦੋਂ ਨਰਮੇ ਦੇ 50 ਪ੍ਰਤੀਸ਼ਤ ਬੂਟਿਆਂ ਦੇ ਉੱਪਰਲੇ ਹਿੱਸੇ ਦੇ ਪੂਰੇ ਬਣ ਚੁੱਕੇ ਪੱਤੇ ਕਿਨਾਰਿਆਂ ਤੋਂ ਪੀਲੇ ਪੈ ਕੇ ਹੇਠਾਂ ਵੱਲ ਮੁੜਨੇ ਸ਼ੁਰੂ ਹੋ ਜਾਣ।
  • ਹਰੇ ਤੇਲੇ ਦੀ ਰੋਕਥਾਮ ਲਈ 80 ਗਾ੍ਰਮ ਉਲਾਲਾ 50 ਡਬਲਯੂ ਜੀ ਜਾਂ 60 ਗ੍ਰਾਮ ਉਸ਼ੀਨ 20 ਐਸ ਜੀ ਜਾਂ 40 ਗ੍ਰਾਮ ਐਕਟਾਰਾ/ਐਕਸਟਰਾਸੁਪਰ/ਡੋਟਾਰਾ 25 ਡਬਲਯੂ ਜੀ ਜਾਂ 40 ਮਿ.ਲੀ. ਇਮੀਡਾਸੈਲ/ ਮਾਰਕਡੋਰ 17.8 ਐਸ ਐਲ ਜਾਂ ਕੌਨਫੀਡੋਰ 200 ਐਸ ਐਲ ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।