Expert Advisory Details

idea99JD-Combine.jpg
Posted by ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
Punjab
2019-03-30 12:03:31

ਕੰਬਾਈਨ ਵਰਤਦੇ ਸਮੇਂ ਦਾਣਿਆਂ ਦਾ ਨੁਕਸਾਨ ਘਟਾਉਣ ਲਈ ਕੁੱਝ ਸੁਝਾਅ

ਨੁਕਸਾਨ

ਨੁਕਸਾਨ ਦੇ ਕਾਰਨ

ਨੁਕਸਾਨ ਦੂਰ ਕਰਨ ਲਈ ਸੁਝਾਅ

ਫਿਰਕੀ (ਰੀਲ) ਰਾਹੀਂ ਦਾਣੇ ਜਾਂ      ਸਿੱਟਿਆਂ ਦਾ ਨੁਕਸਾਨ

ਫਿਰਕੀ ਦੀ ਉਚਾਈ ਠੀਕ ਨਾ ਹੋਣਾ ਫਿਰਕੀ ਦੀ ਸਪੀਡ ਬਹੁਤ ਤੇਜ਼ ਹੋਣਾ ਕੰਬਾਈਨ ਦੀ ਸਪੀਡ ਤੇਜ਼ ਹੋਣਾ  

ਫਿਰਕੀ ਦੀ ਉਚਾਈ ਸਹੀ ਸੈੱਟ ਕਰੋ ਫਿਰਕੀ ਦੀਆਂ ਫੱਟੀਆਂ ਕਟਰਬਾਰ ਤੋਂ ਚਾਰ ਤੋਂ ਦਸ ਮਿਲੀਮੀਟਰ ਅਗਾਂਹ ਨੂੰ ਹੋਣੀਆ ਚਾਹੀਦੀਆਂ ਹਨ ਗਰਾਰੀ ਬਦਲ ਕੇ ਫਿਰਕੀ ਦੀ ਸਪੀਡ ਠੀਕ ਕਰ ਲੈਣੀ ਚਾਹੀਦੀ ਹੈ ਇਹ ਕੰਬਾਈਨ ਦੀ ਰਫ਼ਤਾਰ ਤੋਂ 25 ਫੀ-ਸਦੀ ਵੱਧ ਹੋਣੀ ਚਾਹੀਦੀ ਹੈ ਕੰਬਾਈਨ ਸਹੀ ਸਪੀਡ ਤੇ ਚਲਾਓ ਡਿੱਗੀ ਹੋਈ ਫ਼ਸਲ ਵਿੱਚ ਕੰਬਾਈਨ ਦਾ ਰੁੱਖ ਡਿੱਗੀ ਹੋਈ ਫਸਲ ਦੇ ਉਲਟ ਹੋਣਾ ਚਾਹੀਦਾ ਹੈ

 

ਰੀਲ ਤੇ ਫਸਲ ਦਾ ਲਿਪਟਣਾ 

ਫਸਲ ਡਿੱਗੀ ਹੈ      

ਪਿਕਅਪ ਰੀਲ ਲਗਾਓ

ਰੀਲ ਸਪੀਡ ਘਟਾਓ

ਰੀਲ ਉੱਚੀ ਫਿਟ ਕਰੋ

ਪਲੇਟਫਾਰਮ ਤੇ ਫ਼ਸਲ ਇੱਕਠੀ ਹੋਣੀ

ਆਗਰ ਦੀ ਸੈਟਿੰਗ ਠੀਕ ਨਹੀ 

ਆਗਰ ਦੀ ਸੈਟਿੰਗ ਕਰੋ

ਕਟਰਬਾਰ ਰਾਹੀਂ ਦਾਣੇ ਅਤੇ ਸਿੱਟੇ ਕਰਨਾ                        

ਕਟਰਬਾਰ ਜ਼ਿਆਦਾ ਉੱਚਾ ਹੋਣਾ, ਕਟਰਬਾਰ ਨਾਲ ਫਸਲ ਖਿੱਚੀ ਜਾਣੀ

ਕਟਰਬਾਰ ਠੀਕ ਉਚਾਈ ਤੇ ਰੱਖੋ ਟੁੱਟੇ ਬਲੇਡ ਜਾਂ ਮੁੜੇ ਸਿਰੇ ਨੂੰ ਠੀਕ ਕਰੋ।

 

ਅਣਗਾਹੇ ਦਾਣੇ 

ਫਸਲ ਜ਼ਿਆਦਾ ਗਿੱਲੀ ਹੋਣਾ ਸਿਲੰਡਰ ਸਪੀਡ ਘੱਟ ਹੋਣਾ  ਕਨਕੇਵ ਅਤੇ ਸਿਲੰਡਰ ਵਿੱਚ ਵਿੱਥ ਜ਼ਿਆਦਾ ਹੋਣਾ

ਫਸਲ ਦੀ ਸਿੱਲ੍ਹ 15% ਤੋ ਘੱਟ ਹੋਣੀ ਚਾਹੀਦੀ ਹੈ ਸਿਲੰਡਰ ਸਪੀਡ ਵਧਾਓਸਿਲੰਡਰ ਕਨਕੇਵ ਵਿਚ ਵਿੱਥ ਘੱਟ ਕਰੋ

ਟੁੱਟੇ ਦਾਣੇ     

ਸਿਲੰਡਰ ਸਪੀਡ ਤੇਜ਼ ਹੋਣਾ ਸਲੰਡਰ ਕਲਕੇਵ ਵਿੱਥ ਤੰਗ ਹੋਣਾ

ਸਿਲੰਡਰ ਸਪੀਡ ਘੱਟ ਕਰੋਸਿਲੰਡਰ ਕਨਕੇਵ ਵਿੱਥ ਲੋੜ ਅਨੁਸਾਰ ਖੁੱਲੀ ਕਰੋ

ਸਿਲੰਡਰ ਦੁਆਲੇ ਫਸਲ ਲਿਪਟਣੀ

ਫਸਲ ਗਿੱਲੀ ਹੋਣੀ   ਫਸਲ ਵਿੱਚ ਲੰਮੇ ਅਤੇ ਗਿੱਲੇ ਨਦੀਨ ਹੋਣਾ

ਫਸਲ ਨੂੰ ਸੁੱਕ ਲੈਣ ਦਿਓਸਿਲੰਡਰ ਸਪੀਡ ਵਧਾਓ ਕਟਰਬਾਰ ਦੀ ਉਚਾਈ ਵੱਧ ਕਰੋ ਤਾਂ ਕਿ ਨਦੀਨ ਘੱਟ ਆਉਣ

ਸਿਲੰਡਰ ਦੀ ਓਵਰਲੋਡਿੰਗ

ਸਿਲੰਡਰ ਸਪੀਡ ਘੱਟ ਹੋਣਾਫਸਲ ਬਹੁਤ ਭਰਵੀਂ ਹੋਣੀ

ਸਿਲੰਡਰ ਸਪੀਡ ਵਧਾਓਕੰਬਾਈਨ ਦੀ ਰਫ਼ਤਾਰ ਘਟਾਓ

ਸਿਲੰਡਰ ਵਿੱਚ ਫ਼ਸਲ ਰੁਕ ਰੁਕ  ਕੇ ਆਉਣਾ 

ਆਗਰ ਦੀ ਸੈਟਿੰਗ ਠੀਕ ਨਹੀਂ ਹੈਬੈਲਟਾਂ ਸਲਿੱਪ ਕਰਦੀਆਂ ਹਨਫੀਡਰ ਚੈਨ ਬਹੁਤ ਕੱਸੀ ਹੋਈ ਹੈ।     

ਆਗਰ ਠੀਕ ਸੈੱਟ ਕਰੋ ਬੈਲਟਾਂ ਦੀ ਸਲਿੱਪ ਠੀਕ ਕਰੋ ਫੀਡਰ ਚੈਨ ਨੂੰ ਢਿੱਲਾ ਕਰੋ

ਵਾਕਰ (ਰੈਕ) ਰਾਹੀਂ ਦਾਣਿਆਂ ਦਾ ਨੁਕਸਾਨ  

ਵਾਕਰ ਦੀ ਸਪੀਡ ਠੀਕ ਨਾ ਹੋਣਾ ਵਾਕਰ ਦੇ ਸੁਰਾਖ ਬੰਦ ਹੋਣਾ  ਸਿਲੰਡਰ ਸਪੀਡ ਤੇਜ਼ ਹੋਣ ਕਰਕੇ ਬਰੀਕ ਤੂੜੀ ਜ਼ਿਆਦਾ ਮਿਕਦਾਰ ਵਿੱਚ ਹੋਣਾ ਵਾਕਰ ਤੇ ਪਰਦਾ ਨਾ ਹੋਣਾ। ਜਿਸ ਕਰਕੇ ਦਾਣੇ ਪਿੱਛੇ ਵੱਲ ਡਿੱਗਣੇ

ਵਾਕਰ ਦੀ ਸਪੀਡ ਘਟਾ ਕੇ ਰੈਕ ਉਪਰ ਗਾਹ ਦੀ ਮਾਤਰਾ ਘੱਟ ਕਰੋ ਵਾਕਰ ਦੀਆਂ ਮੋਰੀਆਂ ਸਾਫ਼ ਕਰੋ ਸਲੰਡਰ ਸਪੀਡ ਘਟਾਓ ਵਾਕਰ ਤੇ ਪਰਦਾ ਲਗਾਓ

ਛਾਨਣੀਆਂ ਰਾਹੀਂ ਦਾਣਿਆਂ ਦਾ ਨੁਕਸਾਨ ਹੋਣਾ

ਤੂੜੀ ਨਾਲ ਛਾਨਣਾ ਜ਼ਿਆਦਾ ਭਰਿਆ ਹੋਣਾਦਾਣੇ ਤੂੜੀ ਵਿੱਚ ਜਾਣਾਦਾਣਿਆਂ ਵਿੱਚ ਤੂੜੀ ਦੀ ਮਿਕਦਾਰ ਜ਼ਿਆਦਾ ਹੋਣਾ ਟੇਲਿੰਗ ਵਿਚ ਘੁੰਢੀਆਂ ਦਾ ਹੋਣਾ

ਹਵਾ ਦੀ ਮਿਕਦਾਰ ਵਧਾਓਸਿਲੰਡਰ ਕਨਕੇਵ ਵਿੱਚ ਵਿੱਥ ਵਧਾਓ ਤਾਂ ਕਿ ਤੂੜੀ ਘੱਟ ਬਣੇ ਚੈਫਰ ਦੀਆਂ ਮੋਰੀਆਂ ਖੋਲ੍ਹੋ ਹਵਾ ਦੀ ਮਾਤਰਾ ਘੱਟ ਕਰੋਹਵਾ ਦੀ ਰਫ਼ਤਾਰ ਵਧਾਓ ਕੰਬਾਈਨ ਦੀ ਸਪੀਡ ਘੱਟ ਕਰੋ ਸਲੰਡਰ ਦੀ ਸਪੀਡ ਘਟਾਓਹਵਾ ਦੀ ਦਿਸ਼ਾ ਠੀਕ ਕਰੋ ਹਵਾ ਦਾ ਬਲਾਸਟ ਵਧਾਓ