Expert Advisory Details

idea99wheattt.jpg
Posted by ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
Punjab
2022-03-25 09:27:28

ਕਣਕ- ਪੰਜਾਬ ਵਿਚ ਕਣਕ ਅਨਾਜ ਦੀ ਮੁੱਖ ਫਸਲ ਹੈ ਜੋ ਕਿ 95% ਰਕਬੇ ਹੇਠ ਕਾਸ਼ਤ ਕੀਤੀ ਜਾਂਦੀ ਹੈ।

  • ਮਾਰਚ 2022 ਦੇ ਦੂਜੇ ਅਤੇ ਤੀਜੇ ਹਫਤੇ ਵਿੱਚ ਪਿਛਲੇ ਸਾਲ (ਮਾਰਚ 2021) ਨਾਲੋਂ ਅਚਾਨਕ 4-6 ਡਿਗਰੀ ਸੈਟੀਂਗਰੇਡ ਜ਼ਿਆਦਾ ਹੋਣ ਕਰਕੇ ਕਣਕ ਦੀਆਂ ਸਾਰੀਆਂ ਕਿਸਮਾਂ ਦੇ ਸਿੱਟਿਆਂ ਉੱਪਰ ਜਾਮਣੀ ਰੰਗੇ ਧੱਬਿਆਂ ਦੀ ਸਮੱਸਿਆ ਸਾਹਮਣੇ ਆ ਰਹੀ ਹੈ।
  • ਇਹ ਧੱਬੇ ਛਿਲਕੇ ਤੱਕ ਹੀ ਸੀਮਿਤ ਹਨ ਅਤੇ ਦਾਣਿਆਂ 'ਤੇ ਇਸ ਦਾ ਕੋਈ ਮਾੜਾ ਪ੍ਰਭਾਵ ਨਹੀਂ ਪੈਂਦਾ।
  • ਮੌਸਮ ਦੇ ਬਦਲਾਅ ਕਾਰਨ ਕਣਕ ਦੇ ਸਿੱਟਿਆਂ ਉੱਪਰ ਕਿਸੇ ਵੀ ਤਰ੍ਹਾਂ ਦੇ ਉੱਲੀਨਾਸ਼ਕ ਜਾਂ ਰਸਾਇਣ ਦੇ ਛਿੜਕਾਅ ਨਾ ਕਰੋ।
  • ਕਿਸਾਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਫ਼ਸਲ ਨੂੰ ਇੱਕ ਹਲਕਾ ਪਾਣੀ ਲਗਾਇਆ ਜਾਵੇ।
  • ਸਿੰਚਾਈ ਕਰਨ ਸਮੇਂ ਮੌਸਮ ਅਤੇ ਹਵਾ ਦੀ ਗਤੀ ਦਾ ਧਿਆਨ ਰੱਖਿਆ ਜਾਵੇ ਤਾਂਕਿ ਫ਼ਸਲ ਨੂੰ ਡਿੱਗਣ ਤੋਂ ਵੀ ਬਚਾਇਆ ਜਾ ਸਕੇ।