Expert Advisory Details

idea99304191-moong.jpg
Posted by ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
Punjab
2019-03-30 10:42:40

ਗਰਮ ਰੁੱਤ ਦੀ ਮੂੰਗੀ ਦੀ ਬਿਜਾਈ ਆਲੂ, ਰਾਇਆ, ਕਣਕ, ਗੋਭੀ ਸਰ੍ਹੋਂ ਆਦਿ ਤੋਂ ਬਾਅਦ ਕੀਤੀ ਜਾਂਦੀ ਹੈ। ਗਰਮ ਰੁੱਤ ਦੀ ਮੂੰਗੀ ਦੀ ਬਿਜਾਈ ਦਾ ਸਹੀ ਸਮਾਂ 20 ਮਾਰਚ ਤੋਂ 10 ਅਪ੍ਰੈਲ ਤੱਕ ਹੈ। ਖੇਤ ਦੀ ਤਿਆਰੀ ਦਾ ਸਮਾਂ ਬਚਾਉਣ ਲਈ ਕਣਕ ਦੀ ਵਾਢੀ ਤੋਂ ਬਾਅਦ ਗਰਮ ਰੁੱਤ ਦੀ ਮੂੰਗੀ ਦੀ ਬਿਜਾਈ ਸਮੇਂ ਸਿਰ ਕਰਨ ਲਈ ਬਿਨਾਂ ਵਹਾਈ ਜ਼ੀਰੋ ਟਿੱਲ ਡਰਿੱਲ ਨਾਲ ਕਰਨੀ ਚਾਹੀਦੀ ਹੈ। ਜੇ ਕਣਕ ਦਾ ਪਰਾਲ ਖੇਤ ਵਿੱਚ ਹੋਵੇ ਤਾਂ ਮੂੰਗੀ ਦੀ ਬਿਜਾਈ ਹੈਪੀ ਸੀਡਰ ਨਾਲ ਵੀ ਕੀਤੀ ਜਾ ਸਕਦੀ ਹੈ।

  • ਗਰਮ ਰੁੱਤ ਦੀ ਮੂੰਗੀ ਦੀਆਂ ਟੀ ਐੱਮ ਬੀ 37, ਐੱਸ ਐੱਮ ਐੱਲ 832 ਅਤੇ ਐੱਸ ਐੱਮ ਐੱਲ 668 ਉੱਨਤ ਕਿਸਮਾਂ ਬੀਜੋ ।
  • ਐੱਸ ਐੱਮ ਐੱਲ 668 ਲਈ 15 ਕਿੱਲੋ, ਟੀ ਐੱਮ ਬੀ 37 ਅਤੇ ਐੱਸ ਐੱਮ ਐੱਲ 832 ਲਈ 12 ਕਿੱਲੋ ਬੀਜ ਪ੍ਰਤੀ ਏਕੜ ਬਿਜਾਈ ਲਈ ਵਰਤੋ।
  • ਮੂੰਗੀ ਦੀ ਬਿਜਾਈ ਲਈ ਕਤਾਰ ਤੋਂ ਕਤਾਰ ਦਾ ਫ਼ਾਸਲਾ 20-22.5 ਸੈਂਟੀਮੀਟਰ ਰੱਖੋ ।
  • ਗਰਮ ਰੁੱਤ ਦੀ ਮੂੰਗੀ ਨੂੰ 5 ਕਿੱਲੋ ਨਾਈਟੋ੍ਰਜਨ (11 ਕਿੱਲੋ ਯੂਰੀਆ) ਅਤੇ 16 ਕਿੱਲੋ ਫਾਸਫੋਰਸ (100 ਕਿੱਲੋ ਸਿੰਗਲ ਸੁਪਰਫਾਸਫੇਟ) ਪ੍ਰਤੀ ਏਕੜ ਬਿਜਾਈ ਵੇਲੇ ਪਾਉ।
  • ਗਰਮ ਰੁੱਤ ਦੀ ਮੂੰਗੀ ਨੂੰ 3-4 ਪਾਣੀ ਜ਼ਮੀਨ ਮੁਤਾਬਕ ਅਤੇ ਬਾਰਿਸ਼ ਦੇ ਅਨੁਸਾਰ ਲਾਉ।
  • ਫ਼ਸਲ ਦੇ ਇਕਸਾਰ ਪਕਾਅ ਲਈ ਕਣਕ ਤੋਂ ਬਾਅਦ ਬੀਜੀ ਜਾਣ ਵਾਲੀ ਗਰਮ ਰੁੱਤ ਦੀ ਮੂੰਗੀ ਨੂੰ ਅਖ਼ੀਰਲਾ ਪਾਣੀ ਬਿਜਾਈ ਤੋਂ 50 ਦਿਨਾਂ ਬਾਅਦ ਲਾਉਣਾ ਬੰਦ ਕਰ ਦਿਓ।

ਬਿਨਾਂ ਵਹਾਈ ਗਰਮ ਰੁੱਤ ਦੀ ਮੂੰਗੀ ਦੀ ਬਿਜਾਈ ਕਿਸਾਨ ਵੀਰਾਂ ਲਈ ਇੱਕ ਘੱਟ ਖਰਚ ਵਾਲੀ ਫਾਇਦੇਮੰਦ ਤਕਨੀਕ ਹੈ ਅਤੇ ਇਸ ਨਾਲ ਮਿੱਟੀ ਦੀ ਸਿਹਤ ਵੀ ਸੁਧਰਦੀ ਹੈ।