Expert Advisory Details

idea99FARM.jpg
Posted by ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
Punjab
2019-04-04 10:07:12

ਅਪ੍ਰੈਲ ਮਹੀਨੇ ਵਿੱਚ ਮਾਹਿਰਾਂ ਵਲੋਂ ਪੋਲਟਰੀ ਫਾਰਮਿੰਗ ਸੰਬੰਧੀ ਸਲਾਹ ਹੇਠ ਲਿਖੇ ਅਨੁਸਾਰ ਹੈ

  • ਪੋਲਟਰੀ ਦਾ ਸਟਾਕ ਬਦਲਣ ਦਾ ਇਹ ਸਹੀ ਸਮਾਂ ਹੈ। ਲ਼ਾਭ ਨਾ ਦੇਣ ਵਾਲੀਆਂ ਮੁਰਗੀਆਂ ਨੂੰ ਕੱਢ ਦਿਉ ਤਾਂ ਜੋ ਛੋਟੇ ਚੂਚਿਆਂ ਨੂੰ ਜਗ੍ਹਾਂ ਮਿਲ ਜਾਵੇ। 
  • ਮੁਰਗੀਆਂ ਦੀ ਗਿਣਤੀ ਵਿੱਚ ਵਾਧਾ ਇਸ ਸਮੇਂ ਆਸਾਨੀ ਨਾਲ ਕੀਤਾ ਜਾ ਸਕਦਾ ਹੈ।
  • ਮੁਰਗੀਆਂ ਦੇ ਵਿਛਾਉਣੇ ਦੀ ਮੋਟਾਈ ਘੱਟ ਕਰ ਦਿਉ ਅਤੇ ਗਿੱਲੇ ਵਿਛਾਉਣੇ ਨੂੰ ਬਦਲ ਦਿਉ।
  • ਮੁਰਗੀਆਂ ਨੂੰ ਠੰਢਾ ਅਤੇ ਤਾਜ਼ਾ ਪਾਣੀ ਦਿਉ। ਪਾਣੀ ਵਾਲੇ ਬਰਤਨਾਂ ਦੀ ਗਿਣਤੀ ਦੁੱਗਣੀ ਕਰ ਦੇਣੀ ਚਾਹੀਦੀ ਹੈ
  • ਟੀਕਾਕਰਣ ਲਾਜ਼ਮੀ ਬਣਾਉਣਾ ਚਾਹੀਦਾ ਹੈ।
  • ਚੂਚਿਆ ਨੂੰ ਰਾਣੀ ਖੇਤ ਬਿਮਾਰੀ ਤੋਂ ਬਚਾਅ ਲਈ 6-8 ਹਫਤਿਆਂ ਦੀ ਉਮਰ ਤੇ ਟੀਕੇ ਲਗਵਾਉ ਅਤੇ ਛੌਟੀ ਮਾਤਾ ਬਿਮਾਰੀ ਦੇ ਬਚਾਅ ਲਈ ਟੀਕੇ 8-10 ਹਫਤਿਆਂ ਦੀ ਉਮਰ ਤੇ ਲਗਵਾਉ।
  • 3 ਮਹੀਨਿਆਂ ਦੀ ਉਮਰ ਵਿੱਚ ਪੰਛੀਆਂ ਨੂੰ ਲਗਾਤਾਰ ਮਲੱਪ ਰਹਿਤ ਕਰਨ ਦੀ ਦਵਾਈ ਦੇਣੀ ਸ਼ੁਰੂ ਕਰ ਦਿਉ ਅਤੇ ਲਗਾਤਾਰ 1-1 ਮਹੀਨੇ ਦੇ ਵਕਫੇ ਬਾਅਦ ਦਿੳ।
  • ਜੇ ਛੱਤ ਉਪਰ ਚਾਦਰਾਂ ਹਨ ਤਾਂ ਉਨ੍ਹਾਂ ਉੱਪਰ ਚਿੱਟਾ ਰੰਗ ਲਗਾਉਣਾ ਚਾਹੀਦਾ ਹੈ ਤਾਂ ਜੋ ਧੁੱਪ ਦਾ ਅਸਰ ਘਟਾਇਆ ਜਾ ਸਕੇ।
  • ਸਵੇਰੇ-ਸਵੇਰੇ ਮੁਰਗੀਆਂ ਨੂੰ ਬਲਬਾਂ ਦੀ ਰੌਸ਼ਨੀ ਦੇਣੀ ਚਾਹੀਦੀ ਹੈ ਤਾਂ ਜੋ ਮੁਰਗੀਆਂ ਠੰਢੇ ਮੌਸਮ ਵਿੱਚ ਲੋੜ ਅਨੁਸਾਰ ਖ਼ੁਰਾਕ ਪਾ ਸਕਣ।
  • ਗਰਮੀਆਂ ਵਿੱਚ ਖੁਰਾਕ ਦੀ ਖਪਤ ਘਟ ਜਾਂਦੀ ਹੈ। ਸੋ ਖ਼ੁਰਾਕ ਵਿੱਚ ਪ੍ਰੋਟੀਨ, ਧਾਤਾਂ ਅਤੇਵਿਟਾਮਿਨ ਦੀ ਮਾਤਰਾ ਵਧਾ ਦੇਣੀ ਚਾਹੀਦੀ ਹੈ