Expert Advisory Details

idea99mushroom.jpg
Posted by ਡਾ. ਸੁਖਦੀਪ ਸਿੰਘ ਹੁੰਦਲ
Punjab
2019-04-11 14:20:09

ਖੁੰਬਾਂ ਦੀ ਸਰਦ ਰੁੱਤ ਵਿੱਚ ਕਾਸ਼ਤ ਕਰਨ ਲਈ ਤੂੜੀ ਦਾ ਪ੍ਰਬੰਧ ਹੁਣ ਹੀ ਕਰ ਲਵੋ। ਗਰਮ ਰੁੱਤ ਦੀ ਮਿਲਕੀ ਖੁੰਬ ਅਤੇ ਪਰਾਲੀ ਵਾਲੀ ਖੁੰਬ ਲਈ ਬੀਜ ਪੀ.ਏ.ਯੂ. ਦੇ ਮਾਈਕਰੋਬਾਇਲੋਜੀ ਵਿਭਾਗ ਵਿੱਚ ਹੁਣੇ ਹੀ ਬੁੱਕ ਕਰਵਾ ਦਿਉ। ਇਸ ਲਈ ਬਿਜਾਈ ਅੱਧ ਅਪਰੈਲ ਤੋਂ ਬਾਅਦ ਸ਼ੁਰੂ ਕਰ ਦਿਉ। ਪਰਾਲੀ ਵਾਲੀ ਖੁੰਬ ਦੀ ਕਾਸ਼ਤ ਲਈ ਇੱਕ ਤੋਂ ਡੇਢ ਕਿੱਲੋ ਪਰਾਲੀ ਦੇ ਪੂਲੇ ਤਿਆਰ ਕਰ ਲਵੋ ਅਤੇ ਮਿਲਕੀ ਖੁੰਬ ਲਈ 2 ਕਿੱਲੋ ਤੂੜੀ ਪ੍ਰਤੀ ਲਿਫ਼ਾਫ਼ੇ ਦੇ ਹਿਸਾਬ ਨਾਲ ਉਬਾਲ ਕੇ ਤਿਆਰੀ ਕਰ ਲਵੋ। ਇਸ ਸਬੰਧੀ ਮੁਕੰਮਲ ਜਾਣਕਾਰੀ ਲਈ ਆਪਣੇ ਨੇੜੇ ਦੇ ਬਾਗਬਾਨੀ ਅਫ਼ਸਰ ਜਾਂ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰੋ।