Expert Advisory Details

idea99PAU.jpg
Posted by Communication Department, PAU
Punjab
2018-02-07 12:14:13

ਪੀਲੀ ਕੁੰਗੀ ਦੀ ਰੋਕਥਾਮ ਲਈ ਅਤੇ ਫਸਲਾਂ, ਪਸ਼ੂਪਾਲਨ ਲਈ ਧਯਾਨ ਰੱਖਣ ਯੋਗ ਗੱਲਾਂ 

 ਪੀਲੀ ਕੁੰਗੀ ਦੀ ਰੋਕਥਾਮ ਲਈ ਕਣਕ ਦੀ ਫਸਲ ਦਾ ਲਗਾਤਾਰ ਸਰਵੇਖਣ ਕਰੋ ਅਤੇ ਨਿਸ਼ਾਨੀਆਂ ਨਜ਼ਰ ਆਉਣ ਤਾਂ 200 ਮਿ: ਲਿ: ਟਿਲਟ ਜਾਂ ਸ਼ਾਈਨ ਜਾਂ ਬੰਪਰ ਜਾਂ ਕੰਮਪਾਸ ਜਾਂ ਮਾਰਕਜੋਲ ਜਾਂ ਸਟਿਲਟ ਨੂੰ 200 ਲਿਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।

 ਜੇਕਰ ਕਣਕ ਅਤੇ ਸਰ੍ਹੋਂ ਤੇ ਤੇਲਾ ਨੁਕਸਾਨ ਕਰਨ ਦੀ ਸਮਰਥਾ ਤੇ ਪਹੁੰਚ ਜਾਂਦਾ ਹੈ ਤਾਂ ਫ਼aਮਪ;ਸਲ ਨੂੰ ਸਿਫਾਰਿਸ਼ ਕੀਤੀ ਕੀਰਨਾਸ਼ਕਾਂ ਜਿਵੇਂ ਕੀ ਐਕਟਾਰਾ (ਕਣਕ ਲਈ 20 ਗਾ੍ਰਮ ਪ੍ਰਤੀ ਏਕੜ ਅਤੇ ਸਰ੍ਹੋਂ ਲਈ 40 ਗਾ੍ਰਮ ਪ੍ਰਤੀ ਏਕੜ ਥਾਈਮੇਥਾਕਸੈਮ 25 ਤਾਕਤ) 80-100 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।

 ਕਣਕ ਦੀ ਫਸਲ ਨੂੰ ਮੈਗਨੀਜ਼ ਦੀ ਘਾਟ ਨਜ਼ਰ ਆਏ ਤਾਂ ਮੈਗਨੀਜ਼ ਸਲਫੇਟ ਦੇ 0.5 % ਛਿੜਕਾਅ ਦੀ ਸਲਾਹ ਦਿੱਤੀ ਜਾਂਦੀ ਹੈ।ਜੇਕਰ ਖੇਤ ਵਿੱਚ ਕਣਕ ਨੂੰ ਗੰਧਕ ਦੀ ਘਾਟ ਨਜ਼ਰ ਆਵੇ ਤਾਂ ਖੜੀ ਫਸਲ ਵਿੱਚ 100 ਕਿਲੋ ਜਿਪਸਮ/ਏਕੜ ਦਾ ਛਿੱਟਾ ਦੇਵੋ।

 ਇਹ ਸਮਾਂ ਸੂਰਜਮੁਖੀ ਦੀ ਬਿਜਾਈ ਲਈ ਢੁੱਕਵਾਂ ਹੈ ਅਤੇ ਬਿਜਾਈ ਲਈ ਪੀ ਐਸ ਐਚ 569 ਨੂੰ ਤਰਜੀਹ ਦਿਓ।

 ਆਲੁਆਂ ਨੂੰ ਪਿਛੇਤੇ ਝੁਲਸ ਰੋਗ ਤੋਂ ਬਚਾਅ ਲਈ ਕਿਸਾਨ ਵੀਰਾਂ ਨੂੰ ਖੇਤਾਂ ਦਾ ਲਗਾਤਾਰ ਸਰਵੇਖਣ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਅਤੇ ਪਿਛੇਤੇ ਝੁਲਸ ਰੋਗ ਦੇ ਲੱਛਣ ਹੋਣ ਤੇ ਫ਼aਮਪ;ਸਲ ਨੂੰ 500 ਤੋਂ 700 ਗ੍ਰਾਮ ਇੰਡੋਫਿਲ ਐਮ-45 ਜਾਂ ਮਾਰਕਜੈਬ ਜਾਂ ਕਵਚ ਨੂੰ 250-350 ਲਿਟਰ ਪਾਣੀ ਵਿੱਚ ਪਾਕੇ ਛਿੜਕਾਅ ਕਰੋ।ਪਿਛੇਤੇ ਝੁਲਸ ਰੋਗ ਲਈ ੁੱਲੀ-ਨਾਸ਼ਕਾਂ ਦੀ ਸਹੀ ਵਰਤੋਂ ਲਈ ਪੀ ਏ ਯੂ ਵੈਬਸਾਈਟ ਨੂੰ ਜ਼ਰੂਰ ਦੇਖੋ।

 ਇਸ ਸਮੇਂ ਬਾਗਾਂ, ਖਾਸ ਕਰਕੇ ਛੋਟੇ ਬੂਟਿਆਂ ਨੂੰ ਸਰਦੀ ਤੋਂ ਬਚਾਈ ਰੱਖੋ ।ਨਵੇਂ ਲਾਏ ਪੱਤਝੜੀ ਬੂਟਿਆਂ ਨੂੰ ਪਾਣੀ ਦਿੰਦੇ ਰਹੋ ।

 ਇਹ ਸਮਾਂ ਪੱਤਝੜੀ ਫ਼aਮਪ;ਲਦਾਰ ਬੂਟੇ ਜਿਵੇਂਕਿ ਨਾਸ਼ਪਾਤੀ ਅਤੇ ਅੰਗੂਰ ਦੇ ਨਵੇਂ ਬੂਟੇ ਲਉਣ ਲਈ ਢੁੱਕਵਾਂ ਹੈ ।

 ਜੇਕਰ ਅਜੇ ਤੱਕ ਅਮਰੂਦ, ਬੇਰ ਅਤੇ ਲੁਕਾਠ ਨੂੰ ਛੱਡ ਕੇ ਬਾਕੀ ਸਾਰੇ ਫ਼aਮਪ;ਲਦਾਰ ਬੂਟਿਆਂ ਨੂੰ ਸਿਫ਼aਮਪ;ਾਰਿਸ਼ਾਂ ਮੁਤਾਬਿਕ ਰੂੜੀ ਦੀ ਗਲੀ-ਸੜੀ ਖਾਦ ਨਹੀਂ ਪਾਈ ਤਾਂ ਤੁਰੰਤ ਪਾ ਦਿਉ ।

 ਬੇਰਾਂ ਵਿੱਚ ਕਾਲੇ ਧੱਬਿਆਂ ਦੇ ਰੋਗ ਦੀ ਰੋਕਥਾਮ ਲਈ ਮੈਨਕੋਜ਼ਿਬ 75 ਤਾਕਤ (2.5 ਗ੍ਰਾਮ) ਦਾ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ।

 ਚੱਲ ਰਹੇ ਘੱਟ ਤਾਪਮਾਨ ਵਿੱਚ ਨਵਜੰਮੇਂ/ਕੱਟੜੂ-ਵੱਛੜੂਆਂ ਨੂੰ ਠੰਡ ਤੋਂ ਬਚਾਓ ਕਿਉਂਕਿ ਇਹ ਜਲਦੀ ਨਮੂਨੀਏ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਜ਼ਿਆਦਾ ਮੌਤਾਂ ਵੀ ਇਸ ਕਾਰਨ ਹੀ ਹੁੰਦੀਆਂ ਹਨ।ਇਨਾਂ ਨੂੰ ਮਲੱਪਾ ਤੋਂ ਬਚਾਅ ਲਈ 3 ਮਹੀਨੇ ਤੱਕ ਸਮੇਂ-ਸਮੇਂ ਤੇ ਦਵਾਈ ਦਿੰੰਦੇ ਰਹੋ।ਪਸ਼ੂਆਂ ਨੂੰ ਅਫ਼aਮਪ;ਾਰੇ ਤੋਂ ਬਚਾਉਣ ਲਈ ਕੁਤਰੀ ਹੋਈ ਬਰਸੀਮ ਵਿੱਚ ਤੂੜੀ ਰਲਾ ਕੇ ਖੁਆਉਣੀ ਚਾਹੀਦੀ ਹੈ।ਫਟੇ ਹੋਏ ਜਾਂ ਜਖਮੀ ਥਣਾਂ ਨੂੰ ਗਲਿਸਰੀਨ ਅਤੇ ਬੀਟਾਡੀਨ (1: 4) ਦੇ ਘੋਲ ਵਿੱਚ ਡੋਬਾ ਦੇ ਕੇ ਠੀਕ ਕੀਤਾ ਜਾ ਸਕਦਾ ਹੈ।ਵੱਡੇ ਪਸ਼ੂਆਂ ਅਤੇ ਇੱਕ ਮਹੀਨੇ ਤੋਂ ਉੱਪਰ ਦੇ ਬੱਚਿਆਂ ਨੂੰ ਮੂੰਹ-ਖ਼ੁਰ ਦੇ ਟੀਕੇ ਲਗਵਾਓ।