ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਇਸ ਹਫਤੇ ਲਈ ਫ਼ਸਲਾਂ ਅਤੇ ਪਸ਼ੂਪਾਲਨ ਲਈ ਸਲਾਹਾਂ 12 ਦਸੰਬਰ 2017 ਆਉਣ ਵਾਲੇ 24 ਘੰਟਿਆਂ ਦੌਰਾਨ ਪੰਜਾਬ ਵਿੱਚ ਕੁਝ ਥਾਵਾਂ ਤੇ ਅਤੇ 13 ਤੇ 14 ਦਸੰਬਰ ਨੂੰ ਕਿਤੇ-ਕਿਤੇੇ ਹਲਕੀ ਤੋਂ ਦਰਮਿਆਨੀ ਬਾਰਿਸ਼/ਛਿੱਟੇ ਪੈਣ ਦਾ ਅਤੇ ਉਸ ਤੋਂ ਬਾਅਦ ਮੌਸਮ ਖੁਸ਼ਕ ਰਹਿਣ ਦਾ ਅਨੁਮਾਨ ਹੈ।ਚੇਤਾਵਨੀ: ਆਉਣ ਵਾਲੀ 13 ਤੇ 14 ਦਸੰਬਰ ਨੂੰ ਕਿਤੇ-ਕਿਤੇ ਦਰਮਿਆਨੀ ਤੋਂ ਸੰਘਣੀ ਧੁੰਦ ਪੈਣ ਦਾ ਅਨੁਮਾਨ ਹੈ।ਅਗਲੇ 2 ਦਿਨ੍ਹਾਂ ਦਾ ਮੌਸਮ: ਮੌਸਮ ਖੁਸ਼ਕ ਰਹੇਗਾ।ਇਨਾਂ੍ਹ ਦਿਨਾਂ ਵਿੱਚ ਵੱਧ ਤੋਂ ਵੱਧ ਤਾਪਮਾਨ 16-21 ਅਤੇ ਘੱਟ ਤੋਂ ਘੱਟ ਤਾਪਮਾਨ 5-12 ਡਿਗਰੀ ਸਂੈਟੀਗ੍ਰੇਡ ਤੱਕ ਰਹਿ ਸਕਦਾ ਹੈ ਜਦਕਿ ਹਵਾ ਵਿੱਚ ਵੱਧ ਤੋਂ ਵੱਧ ਨਮੀਂ 78-90 % ਅਤੇ ਘੱਟ ਤੋਂ ਘੱਟ ਨਮੀਂ 42-68 % ਤੱਕ ਰਹਿਣ ਦਾ ਅਨੁਮਾਨ ਹੈ। ਇਸ ਸਮੇਂ ਛੋਲਿਆਂ ਦੀ ਬਿਜਾਈ ਕਰਨ ਲਈ ਬੀਜ ਦੀ ਮਾਤਰਾ 36 ਕਿਲੋ ਪ੍ਰਤੀ ਏਕੜ ਵਰਤੋ।ਛੋਲਿਆਂ ਦੀ ਬਿਜਾਈ ਲਈ ਸਿੳਂੁਕ ਦੇ ਹਮਲੇ ਵਾਲੀਆਂ ਜਮੀਨਾਂ ਵਿੱਚ ਬੀਜ ਨੂੰ 10 ਮਿਲੀਲਿਟਰ ਡਰਸਬਾਨ 20 ਈ ਸੀ (ਕਲੋਰਪਾਈਰੀਫਾਸ) ਪ੍ਰਤੀ ਕਿਲੋ ਬੀਜ ਵਿੱਚ ਮਿਲਾ ਕੇ ਸੋਧ ਲਵੋ।ਗੋਭੀ ਸਰ੍ਹੋਂ ਦੀ ਦਸੰਬਰ ਦੇ ਮਹੀਨੇ ਵਿੱਚ ਸਿੱਧੀ ਬਿਜਾਈ ਨਾਲੋਂ ਪਨੀਰੀ ਰਾਹੀਂ ਫ਼ਸਲ ਜ਼ਿਆਦਾ ਲਾਹੇਵੰਦ ਹੈ।ਪਨੀਰੀ ਪੱਟ ਕੇ ਖੇਤ ਵਿੱਚ ਲਾਉਣ ਲਈ ਪਨੀਰੀ ਦੀ ਉਮਰ, ਜੀ ਐਸ ਐਲ 1 ਦੀ 60 ਦਿਨ, ਜੀ ਐਸ ਐਲ 401 (ਹਾਇਓਲਾ) ਦੀ 35-40 ਦਿਨ ਅਤੇ ਜੀ ਐਸ ਸੀ 6 ਦੀ 30-35 ਦਿਨ ਹੋਣੀ ਚਾਹੀਦੀ ਹੈ। ਆਉਣ ਵਾਲੇ 3-4 ਦਿਨ੍ਹਾਂ ਵਿੱਚ ਮੌਸਮ ਸਾਫ ਹੋਣ ਤੇ ਕਣਕ ਦੀ ਬਿਜਾਈ ਲਈ ਪੀ ਬੀ ਡਬਲਯੂ 658 ਜਾਂ ਪੀ ਬੀ ਡਬਲਯੂ 590 ਨੂੰ ਤਰਜੀਹ ਦੇਵੋ।ਨਦੀਨ ਨਾਸ਼ਕਾਂ ਦਾ ਛਿੜਕਾਅ ਵੀ ਕੀਤਾ ਜਾ ਸਕਦਾ ਹੈ।ਕਣਕ ਦੇ ਖੇਤਾਂ ਵਿੱਚ ਗੱੁਲੀ ਡੰਡਾ ਦੇ ਫੈਲਾਅ ਨੂੰ ਰੋਕਣ ਲਈ ਲੀਡਰ ਜਾਂ ਸਫਲ ਜਾਂ ਮਾਰਲਸੁਲਫੋ 75 ਡਬਲਯੂ ਜੀ (ਸਲਫੋਸਲਫੁਰਾਨ) ਨੂੰ 13 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ।ਜਿਹੜੀ ਕਣਕ ਦੀ ਫਸਲ ਬੀਜੀ ਨੂੰ 20-25 ਦਿਨ ਹੋ ਗਏ ਹੋਣ ਅਤੇ ਮੈਗਨੀਜ਼ ਦੀ ਘਾਟ ਨਜ਼ਰ ਆਏ ਤਾਂ ਮੈਂਗਨੀਸ਼ੀਅਮ ਸਲਫੇਟ ਤੇ ਛਿੜਕਾਅ ਦੀ ਵੀ ਸਲਾਹ ਦਿੱਤੀ ਜਾਂਦੀ ਹੈ। ਕਣਕ ਵਿੱਚ ਕਾਂਗਿਆਰੀ ਦੀ ਰੋਕਥਾਮ ਲਈ 40 ਕਿਲੋਗ੍ਰਾਮ ਬੀਜ ਨੂੰ ਬੀਜਣ ਤੋਂ ਪਹਿਲਾਂ 400 ਮਿ ਲੀ ਪਾਣੀ ਵਿੱਚ 13 ਮਿ ਲੀ ਰੈਕਸਲ ਈਜੀ ਜਾਂ ਅੋਰੀਅਸ 6 ਐਫ ਐਸ ਜਾਂ 120 ਗ੍ਰਾਮ ਵੀਟਾਵੈਕਸ ਪਾਵਰ 75 ਡਬਲਯੂ ਐਸ ਜਾਂ 80 ਗ੍ਰਾਮ ਵੀਟਾਵੈਕਸ 75 ਡਬਲਯੂ ਪੀ ਜਾਂ 40 ਗ੍ਰਾਮ ਸੀਡੈਕਸ 2 ਡੀ ਐਸ ਜਾਂ ਐਕਸਜੋਲ 2 ਡੀ ਐਸ ਦੇ ਹਿਸਾਬ ਨਾਲ ਸੋਧ ਲਉ। ਬੀਜ ਸੋਧ ਡਰੱਮ ਨਾਲ ਕਰੋ।ਕਣਕ ਦੇ ਬੀਜ ਨੂੰ ਬਿਜਾਈ ਤੋਂ ਇੱਕ ਮਹੀਨਾ ਪਹਿਲਾ ਨਾ ਸੋਧੋ ਕਿਉਕਿ ਇਸ ਨਾਲ ਕਣਕ ਦਾ ਜੰਮ ਠੀਕ ਨਹੀਂ ਹੁੰਦਾ।ਇਸ ਸਮੇਂ ਹੈਪੀ ਸੀਡਰ ਨਾਲ ਬੀਜੀ ਕਣਕ ਨੂੰ ਚੁਹਿਆਂ ਤੋਂ ਬਚਾਉਣ ਲਈ ਬੀਜਣ ਤੋਂ ਬਾਅਦ 10-15 ਦਿਨ ਦੇ ਵਕਫੇ ਤੇ ਦੋ ਵਾਰ 2 % ਜਿੰਕ ਫਾਸਫਾਇਡ ਦਾ ਛਿੜਕਾਅ (ਸਿੰਚਾਈ ਤੋਂ ਇਕ ਹਫਤਾ ਪਹਿਲੇ ਜਾਂ ਬਾਅਦ) ਕਰੋ। ਪਿਛੇਤੇ ਝੁਲਸ ਰੋਗ ਤੋਂ ਬਚਾਅ ਲਈ ਕਿਸਾਨ ਵੀਰਾਂ ਨੂੰ ਖੇਤ ਦਾ ਲਗਾਤਾਰ ਸਰਵੇਖਣ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਅਤੇ ਪਿਛੇਤੇ ਝੁਲਸ ਰੋਗ ਦੇ ਲੱਛਣ ਹੋਣ ਤੇ ਫ਼ਸਲ ਨੂੰ 500 ਤੋਂ 700 ਗ੍ਰਾਮ ਇੰਡੋਫਿਲ ਐਮ-45 ਜਾਂ ਮਾਰਕਜੈਬ ਜਾਂ ਕਵਚ ਨੂੰ 250-350 ਲਿਟਰ ਪਾਣੀ ਵਿੱਚ ਪਾਕੇ ਛਿੜਕਾਅ ਕਰੋ।ਪਿਛੇਤੇ ਝੁਲਸ ਰੋਗ ਲਈ ਕੀਟ-ਨਾਸ਼ਕਾਂ ਦੀ ਸਹੀ ਵਰਤੋਂ ਲਈ ਪੀ ਏ ਯੂ ਵੈਬਸਾਈਟ ਨੂੰ ਜ਼ਰੂਰ ਦੇਖੋ। ਜੇਕਰ ਪੱਤੇ ਝੁਰੜ ਮੁਰੜ ਹੋਏ ਹੋਣ, ਤਾਂ ਬੂਟਿਆਂ ਨੁੰ ਪੁੱਟ ਕੇ ਨਸ਼ਟ ਕਰ ਦਿਉ ਜਾਂ ਦੱਬ ਦਿਉ।ਮਟਰ ਵਿੱਚ ਕੁੰਗੀ ਦੀ ਰੋਕਥਾਮ ਲਈ 500 ਗ੍ਰਾਮ ਇੰਡੋਫਿਲ ਐਮ-45 ਨੂੰ 200 ਲਿਟਰ ਪਾਣੀ ਵਿੱਚ ਪਾ ਕੇ ਛਿੜਕਾਅ ਕਰੋ ।ਟਮਾਟਰ ਅਤੇ ਬੈਂਗਣ ਦੀ ਪਨੀਰੀ ਨੂੰ ਪੁੱਟ ਕੇ ਖੇਤ ਵਿੱਚ ਲਾ ਦਿਓ।ਮੂਲੀ, ਸ਼ਲਗਮ ਅਤੇ ਗਾਜਰ ਦੀਆਂ ਯੂਰਪੀ ਕਿਸਮਾਂ ਦੀ ਬਿਜਾਈ ਪੂਰੀ ਕਰ ਲਵੋ। ਇਹ ਸਮਾਂ ਬਾਗਾਂ, ਖਾਸ ਕਰਕੇ ਛੋਟੇ ਬੂਟਿਆਂ ਨੂੰ ਸਰਦੀ ਤੋਂ ਬਚਾਉਣ ਦਾ ਸਮਾਂ ਹੈ, ਫ਼ਲਦਾਰ ਬੂਟਿਆਂ ਖਾਸ ਕਰਕੇ ਛੋਟੇ ਬੂਟਿਆਂ ਉਪਰ ਕੱੁਲੀਆਂ ਬਣਾ ਦਿਉ। ਬੇਰਾਂ ਦਾ ਫ਼ਲ ਵਧ-ਫੁੱਲ ਰਿਹਾ ਹੈ, ਇਸ ਲਈ ਇਸ ਸਮੇਂ ਪਾਣੀ ਦੇਣਾਂ ਬਹੁਤ ਜ਼ਰੂਰੀ ਹੈ। ਬੇਰਾਂ ਵਿੱਚ ਚਿਟੋਂ ਰੋਗ ਦੀ ਰੋਕਥਾਮ ਲਈ ਕੈਰਾਥੇਨ ( 0.5 ਮਿ ਲੀ) ਜਾਂ ਬੇਲੈਟਾਨ (0.5 ਗ੍ਰਾਮ) ਜਾਂ ਘੁਲਣਸ਼ੀਲ ਸਲਫ਼ਰ (2.5 ਗ੍ਰਾਮ) ਪ੍ਰਤੀ ਲਿਟਰ ਪਾਣੀ ਦਾ ਛਿੜਕਾਅ ਕਰੋ । ਬੇਰਾਂ ਵਿਚ ਫ਼ਲਾਂ ਦਾ ਕੇਰਾ ਰੋਕਣ ਲਈ ਨੈਫ਼ਥਲੀਨ ਐਸਿਿਟਕ ਐਸਿਡ (ਐਨ.ਏ.ਏ.) 15 ਗ੍ਰਾਮ ਪ੍ਰਤੀ 500 ਲਿਟਰ ਪਾਣੀ ਦਾ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ ।ਐਨ.ਏ.ਏ. ਨੂੰ ਪਾਣੀ ਵਿਚ ਮਿਲਾਉਣ ਕਰਨ ਤੋਂ ਪਹਿਲਾਂ ਥੋੜੀ ਜਿਹੀ ਅਲਕੋਹਲ ਵਿਚ ਘੋਲ ਲਵੋ । ਨਵਜੰਮ/ਕੱਟੜੂ-ਵੱਛੜੂ ਠੰਡ ਵਿੱਚ ਜਲਦੀ ਨਮੂਨੀਏ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਜ਼ਿਆਦਾ ਮੌਤਾਂ ਇਸ ਕਾਰਨ ਹੀ ਹੁੰਦੀਆਂ ਹਨ।ਪਸ਼ੂਆਂ ਨੂੰ ਅਫ਼ਾਰੇ ਤੋਂ ਬਚਾਉਣ ਲਈ ਕੁਤਰੀ ਹੋਈ ਬਰਸੀਮ ਵਿੱਚ ਤੂੜੀ ਰਲਾ ਕੇ ਖੁਆਉਣੀ ਚਾਹੀਦੀ ਹੈ।ਪਸ਼ੂਆਂ ਨੂੰ ਇਕੱਲੀ ਪਰਾਲੀ ਨਾ ਪਾਓ ਕਿਉਂਕਿ ਪਰਾਲੀ ਵਿੱਚ ਮਿੱਟੀ ਹੋਣ ਕਰਕੇ ਪਸੂਆਂ ਨੂੰ ਮੋਕ ਵੀ ਲੱਗ ਸਕਦੀ ਹੈ। ਫਟੇ ਹੋਏ ਜਾਂ ਜਖਮੀ ਥਣਾਂ ਨੂੰ ਗਲਿਸਰੀਨ ਅਤੇ ਬੀਟਾਡੀਨ (1: 4) ਦੇ ਘੋਲ ਵਿੱਚ ਡੋਬਾ ਦੇ ਕੇ ਠੀਕ ਕੀਤਾ ਜਾ ਸਕਦਾ ਹੈ।ਵੱਡੇ ਪਸ਼ੂਆਂ ਅਤੇ ਇੱਕ ਮਹੀਨੇ ਤੋਂ ਉੱਪਰ ਦੇ ਬੱਚਿਆਂ ਨੂੰ ਮੂੰਹ-ਖ਼ੁਰ ਦੇ ਟੀਕੇ ਲਗਵਾਓ।
Expert Communities
We do not share your personal details with anyone
Sign In
Registering to this website, you accept our Terms of Use and our Privacy Policy.
Sign Up
Registering to this website, you accept our Terms of Use and our Privacy Policy.



