Expert Advisory Details

idea99PAU.jpg
Posted by Communication Department, PAU
Punjab
2017-11-28 11:46:19

ਪੰਜਾਬ ਖੇਤੀਬਾੜੀ ਯੁਨੀਵਰਸਿਟੀ ਵੱਲੋਂ ਆਉਣ ਵਾਲੇ ਦਿਨਾਂ ਲਈ ਖੇਤੀ ਮੌਸਮ ਸਲਾਹਕਾਰ ਬੁਲੇਟਨ 28 ਨਵੰਬਰ 2017 ਇਹ ਸਮੇਂ ਛੋਲਿਆਂ ਦੀ ਬਿਜਾਈ ਕਰਨ ਲਈ ਬੀਜ ਦੀ ਮਾਤਰਾ 27 ਕਿਲੋ ਪ੍ਰਤੀ ਏਕੜ ਵਰਤੋ।ਛੋਲਿਆਂ ਦੀ ਬਿਜਾਈ ਲਈ ਸਿੳਂੁਕ ਦੇ ਹਮਲੇ ਵਾਲੀਆਂ ਜਮੀਨਾਂ ਵਿੱਚ ਬੀਜ ਨੂੰ 10 ਮਿਲੀਲਿਟਰ ਡਰਸਬਾਨ 20 ਈ ਸੀ (ਕਲੋਰਪਾਈਰੀਫਾਸ) ਪ੍ਰਤੀ ਕਿਲੋ ਬੀਜ ਵਿੱਚ ਮਿਲਾ ਕੇ ਸੋਧ ਲਵੋ।ਗੋਭੀ ਸਰ੍ਹੋਂ ਦੀ ਨਵੰਬਰ ਦੇ ਮਹੀਨੇ ਵਿੱਚ ਸਿੱਧੀ ਬਿਜਾਈ ਨਾਲੋਂ ਪਨੀਰੀ ਰਾਹੀਂ ਫ਼ਸਲ ਜ਼ਿਆਦਾ ਲਾਹੇਵੰਦ ਹੈ। 60 ਦਿਨ ਪੁਰਾਨੀ ਪਨੀਰੀ ਪੱਟ ਕੇ ਖੇਤ ਵਿੱਚ ਲਾਉਣ ਨਵੀ ਪਨੀਰੀ ਦੀ ਉਮਰ, ਜੀ ਐਸ ਐਲ 401 (ਹਾਇਓਲਾ) ਦੀ 35-40 ਦਿੱਨ ਅਤੇ ਜੀ ਐਸ ਸੀ 6 ਦੀ 30-35 ਦਿਨ ਹੋਣੀ ਚਾਹਿਦੀ ਹੈ। ਚਲ ਰਿਹਾ ਮੌਸਮ ਕਣਕ ਦੀ ਬਿਜਾਈ ਲਈ ਅਨੁਕੂਲ ਹੈ।ਇਸ ਸਮੇਂ ਕਣਕ ਦੀ ਬਿਜਾਈ ਲਈ ਉਨੱਤ ਪੀ ਬੀ ਡਬਲਯੂ 550 ਜਾਂ ਪੀ ਬੀ ਡਬਲਯੂ 550 ਨੂੰ ਤਰਜੀਹ ਦੇਵੋ।ਅਕਤੂਬਰ ਮਹੀਨੇ ਦੇ ਆਖੀਰਲੇ ਹਫਤੇ ਬੀਜੀ ਕਣਕ ਨੂੰ ਪਹਿਲਾ ਪਾਣੀ ਲਾ ਦੇਵੋ ਅਤੇ ਨਦੀਨ ਨਾਸ਼ਕ ਦਾ ਛਿੜਕਾਅ ਕਰੋ।ਸਿੳਂੁਕ ਦੇ ਹਮਲੇ ਵਾਲੀਆਂ ਜਮੀਨਾਂ ਵਿੱਚ ਬੀਜ ਨੂੰ ਡਰਸਬਾਨ/ਰੂਬਾਨ/ਡਰਮੈਟ 20 ਈ ਸੀ (ਕਲੋਰਪਾਈਰੀਫਾਸ) 4 ਮਿਲੀਲਟਿਰ ਜਾਂ ਰੀਜੈਂਟ 5 ਐਸ ਸੀ (ਫਿਪਰੋਨਿਲ) 6 ਮਿਲੀਲਿਟਰ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲਉ।ਕਣਕ ਵਿੱਚ ਕਾਂਗਿਆਰੀ ਦੀ ਰੋਕਥਾਮ ਲਈ 40 ਕਿਲੋਗ੍ਰਾਮ ਬੀਜ ਨੂੰ ਬੀਜਣ ਤੋਂ ਪਹਿਲਾਂ 400 ਮਿ ਲੀ ਪਾਣੀ ਵਿੱਚ 13 ਮਿ ਲੀ ਰੈਕਸਲ ਈਜੀ ਜਾਂ ਅੋਰੀਅਸ 6 ਐਫ ਐਸ ਜਾਂ 120 ਗ੍ਰਾਮ ਵੀਟਾਵੈਕਸ ਪਾਵਰ 75 ਡਬਲਯੂ ਐਸ ਜਾਂ 80 ਗ੍ਰਾਮ ਵੀਟਾਵੈਕਸ 75 ਡਬਲਯੂ ਪੀ ਜਾਂ 40 ਗ੍ਰਾਮ ਸੀਡੈਕਸ 2 ਡੀ ਐਸ ਜਾਂ ਐਕਸਜੋਲ 2 ਡੀ ਐਸ ਦੇ ਹਿਸਾਬ ਨਾਲ ਸੋਧ ਲਉ। ਬੀਜ ਸੋਧ ਡਰੱਮ ਨਾਲ ਕਰੋ।ਕਣਕ ਦੇ ਬੀਜ ਨੂੰ ਬਿਜਾਈ ਤੋਂ ਇੱਕ ਮਹੀਨਾ ਪਹਿਲਾ ਨਾ ਸੋਧੋ ਕਿਉਕਿ ਇਸ ਨਾਲ ਕਣਕ ਦਾ ਜੰਮ ਠੀਕ ਨਹੀਂ ਹੁੰਦਾ।ਇਹ ਸਮ੍ਹਾਂ ਚਾਰੇ ਲਈ ਜਵੀਂ ਦੀ ਬਿਜਾਈ ਲਈ ਢੱੁਕਵਾਂ ਹੈ। ਇਹ ਮੌਸਮ ਆਲੂਆਂ ਵਿੱਚ ਪਿਛੇਤੇ ਝੁਲਸ ਰੋਗ ਦੇ ਫੈਲਾਅ ਲਈ ਅਨੁਕੂਲ ਹੈ।ਕਿਸਾਨ ਵੀਰਾਂ ਨੂੰ ਖੇਤ ਦਾ ਲਗਾਤਾਰ ਸਰਵੇਖਣ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਅਤੇ ਪਿਛੇਤੇ ਝੁਲਸ ਰੋਗ ਦੇ ਲੱਛਣ ਹੋਣ ਤੇ ਫ਼ਸਲ ਨੂੰ 500 ਤੋਂ 700 ਗ੍ਰਾਮ ਇੰਡੋਫਿਲ ਐਮ-45 ਜਾਂ ਮਾਰਕਜੈਬ ਜਾਂ ਕਵਚ ਨੂੰ 250-350 ਲਿਟਰ ਪਾਣੀ ਵਿੱਚ ਪਾਕੇ ਛਿੜਕਾਅ ਕਰੋ।ਪਿਛੇਤੇ ਝੁਲਸ ਰੋਗ ਲਈ ਕੀਟ-ਨਾਸ਼ਕਾਂ ਦੀ ਸਹੀ ਵਰਤੋਂ ਲਈ ਪੀ ਏ ਯੂ ਵੈਬਸਾਈਟ ਨੂੰ ਜ਼ਰੂਰ ਦੇਖੋ। ਜੇਕਰ ਪੱਤੇ ਝੁਰੜ ਮੁਰੜ ਹੋਏ ਹੋਣ, ਤਾਂ ਬੂਟਿਆਂ ਨੁੰ ਪੁੱਟ ਕੇ ਨਸ਼ਟ ਕਰ ਦਿਉ ਜਾਂ ਦੱਬ ਦਿਉ। ਮਟਰ ਵਿੱਚ ਕੁੰਗੀ ਦੀ ਰੋਕਥਾਮ ਲਈ 500 ਗ੍ਰਾਮ ਇੰਡੋਫਿਲ ਐਮ-45 ਨੂੰ 200 ਲਿਟਰ ਪਾਣੀ ਵਿੱਚ ਪਾ ਕੇ ਛਿੜਕਾਅ ਕਰੋ ।ਟਮਾਟਰ ਅਤੇ ਬੈਂਗਣ ਦੀ ਪਨੀਰੀ ਨੂੰ ਪੁੱਟ ਕੇ ਖੇਤ ਵਿੱਚ ਲਾ ਦਿਓ। ਪਿਆਜ਼ ਦੀ ਪਨੀਰੀ ਲਈ ਬਿਜਾਈ ਅੱਧ ਨਵੰਬਰ ਤੱਕ ਕੀਤੀ ਜਾ ਸਕਦੀ ਹੈ। ਇਹ ਸਮਾਂ ਜੜ੍ਹਾਂ ਵਾਲੀਆਂ ਸਬਜ਼ੀਆਂ ਜਿਵੇਂ ਕਿ ਮੂਲੀ, ਗਾਜਰ ਅਤੇ ਸ਼ਲਗਮ ਦੀ ਬਿਜਾਈ ਲਈ ਢੱੁਕਵਾਂ ਹੈ।ਗਾਜਰ ਅਤੇ ਮੂਲੀ ਦਾ 4 ਕਿਲੋ ਅਤੇ ਸ਼ਲਗਮ ਦਾ 2 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉ।ਬਿਜਾਈ ਤੋ ਪਹਿਲਾ ਬੀਜ ਨੂੰ 3 ਗ੍ਰਾਮ ਕੈਪਟਾਨ ਜਾਂ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧੋ। ਪਨੀਰੀ ਵਿੱਚ ਉਖੇੜਾ ਰੋਗ ਤੋਂ ਬਚਾਅ ਲਈ ਪਨੀਰੀ ਵਾਲੀਆਂ ਕਿਆਰੀਆਂ ਨੂੰ ਪਨੀਰੀ ਉੱਗਣ ਤੋਂ 5-7 ਦਿਨ੍ਹਾਂ ਪਿੱਛੋਂ 4 ਗ੍ਰਾਮ ਪ੍ਰਤੀ ਲਿਟਰ ਕੈਪਟਾਨ ਨਾਲ ਗੜੁੱਚ ਕਰੋ। ਇਹ ਸਮਾਂ ਬਾਗਾਂ, ਖਾਸ ਕਰਕੇ ਛੋਟੇ ਬੂਟਿਆਂ ਵਿਚ ਅੰਤਰ ਫ਼ਸਲਾਂ ਜਿਵੇਂਕਿ ਕਣਕ, ਮਟਰ, ਦਾਲਾਂ ਆਦਿ ਦੀ ਬਿਜਾਈ ਲਈ ਢੁਕਵਾਂ ਹੈ ।ਨਵੇਂ ਲਗਾਏ ਫ਼ਲਦਾਰ ਬੂਟਿਆਂ ਨੂੰ ਸਹਾਰਾ ਦਿਉ ਅਤੇ ਵਾਧੂ ਫ਼ੁਟਾਰਾ ਤੋੜ ਦਿਉ ।ਬੇਰਾਂ ਦਾ ਫ਼ਲ ਵਧ-ਫੁੱਲ ਰਿਹਾ ਹੈ, ਇਸ ਲਈ ਇਸ ਸਮੇਂ ਪਾਣੀ ਦੇਣਾਂ ਬਹੁਤ ਜ਼ਰੂਰੀ ਹੈ । ਬੇਰਾਂ ਵਿਚ ਚਿਟੱਂ ਰੋਗ ਦੀ ਰੋਕਥਾਮ ਲਈ ਕੈਰਾਥੇਨ ( 0.5 ਮਿ ਲੀ) ਜਾਂ ਬੇਲੈਟਾਨ (0.5 ਗ੍ਰਾਮ) ਜਾਂ ਘੁਲਣਸ਼ੀਲ ਸਲਫ਼ਰ (2.5 ਗ੍ਰਾਮ) ਪ੍ਰਤੀ ਲਿਟਰ ਪਾਣੀ ਦਾ ਛਿੜਕਾਅ ਕਰੋ । ਬੇਰਾਂ ਵਿਚ ਫ਼ਲਾਂ ਦਾ ਕੇਰਾ ਰੋਕਣ ਲਈ ਨੈਫ਼ਥਲੀਨ ਐਸਿਿਟਕ ਐਸਿਡ (ਐਨ.ਏ.ਏ.) 15 ਗ੍ਰਾਮ ਪ੍ਰਤੀ 500 ਲਿਟਰ ਪਾਣੀ ਦਾ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ ।ਐਨ.ਏ.ਏ. ਨੂੰ ਪਾਣੀ ਵਿਚ ਮਿਲਾਉਣ ਕਰਨ ਤੋਂ ਪਹਿਲਾਂ ਥੋੜੀ ਜਿਹੀ ਅਲਕੋਹਲ ਵਿਚ ਘੋਲ ਲਵੋ । ਪਸ਼ੂਆਂ ਵਿੱਚ ਗਲਘੋਟੂ ਅਤੇ ਮੂੰਹ-ਖ਼ੁਰ ਦੇ ਬਚਾਉ ਦੇ ਟੀਕੇ ਸਮੇਂ ਸਿਰ ਲਗਵਾਉ। ਮਲੱ੍ਹਪਾਂ ਤੋਂ ਬਚਾਉਣ ਲਈ ਪਸ਼ੂਆਂ ਨੂੰ ਸਮੇਂ ਸਿਰ ਮਲੱ੍ਹਪ ਰਹਿਤ ਕਰਦੇ ਰਹਿਣਾ ਚਾਹੀਦਾ ਹੈ। ਥਣਾਂ ਦੇ ਰੋਗ ਤੋਂ ਬਚਾਉਣ ਲਈ ਥਣਾਂ ਨੂੰ ਡੋਬਾ ਜ਼ਰੂਰ ਦਿੰਦੇ ਰਹਿਣਾ ਚਾਹੀਦਾ ਹੈ। ਕੱਟੜੂਆਂ/ਵੱਛੜੂਆਂ ਥੱਲੇ ਸੁੱਕੀ ਸੁੱਕ ਪਾਉ ਅਤੇ ਸਮੇਂ ਸਿਰ ਮਲੱ੍ਹਪ ਰਹਿਤ ਟੀਕਾਕਰਣ ਅਤੇ ਸਿੰਗ ਦਾਗੋ।