Expert Advisory Details

idea99PAU.jpg
Posted by PAU, Communication Department
Punjab
2018-07-20 09:39:22

ਝੋਨੇ ਵਿੱਚ ਖਾਦਾਂ ਦੀ ਵਰਤੋਂ ਸੋਚ ਸਮਝ ਕੇ ਕਰੋ : ਪੀਏਯੂ ਮਾਹਿਰ

1.ਝੋਨੇ ਨੂੰ 90 ਕਿਲੋ ਪ੍ਰਤੀ ਏਕੜ ਯੂਰੀਆ ਤਿੰਨ ਕਿਸ਼ਤਾਂ ਵਿੱਚ ਪਾਉਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ । ਇਸ ਵਿੱਚੋਂ 30 ਕਿਲੋ ਦੀ ਪਹਿਲੀ ਕਿਸ਼ਤ ਕੱਦੂ ਕਰਨ ਦੌਰਾਨ ਜਾਂ ਪਨੀਰੀ ਖੇਤ ਵਿੱਚ ਲਾਉਣ ਦੇ 14 ਦਿਨਾਂ ਦੇ ਅੰਦਰ ਅੰਦਰ ਪਾ ਦੇਣੀ ਚਾਹੀਦੀ ਹੈ ਅਤੇ 30-30 ਕਿਲੋ ਦੀਆਂ ਬਾਕੀ ਦੋਵੇਂ ਕਿਸ਼ਤਾਂ ਝੋਨੇ ਦੀ ਲੁਆਈ ਤੋਂ ਤਿੰਨ ਅਤੇ ਛੇ ਹਫ਼ਤਿਆਂ ਦੇ ਅੰਤਰ ਤੇ ਪਾਉਣੀਆਂ ਚਾਹੀਦੀਆਂ ਹਨ ।

2.ਬਾਸਮਤੀ ਸੀਐੱਸਆਰ-30, ਬਾਸਮਤੀ 386 ਅਤੇ ਬਾਸਮਤੀ 370 ਨੂੰ 18 ਕਿਲੋ ਪ੍ਰਤੀ ਏਕੜ ਯੂਰੀਆ ਪਾਉਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ ।

3.ਬਾਸਮਤੀ 2,3,4,5 ਅਤੇ ਪੂਸਾ ਬਾਸਮਤੀ 1121, ਪੂਸਾ ਬਾਸਮਤੀ 1637 ਨੂੰ 36 ਕਿਲੋ ਯੂਰੀਆ ਪ੍ਰਤੀ ਏਕੜ ਪਾਉਣਾ ਚਾਹੀਦਾ ਹੈ ।

4.ਪੂਸਾ ਬਾਸਮਤੀ 1509 ਨੂੰ ਬਿਜਾਈ ਦੇ ਤਿੰਨ ਅਤੇ ਛੇ ਹਫ਼ਤਿਆਂ ਦੇ ਵਕਫ਼ੇ ਤੇ ਦੋ ਬਰਾਬਰ ਕਿਸ਼ਤਾਂ ਵਿੱਚ 54 ਕਿਲੋ ਯੂਰੀਆ ਪਾ ਦੇਣਾ ਕਾਫੀ ਹੈ ।

5.ਜੇਕਰ ਕਣਕ ਨੂੰ ਡੀਏਪੀ ਖਾਦ ਪਾਈ ਗਈ ਸੀ ਤਾਂ ਉਸੇ ਖੇਤ ਵਿੱਚ ਲਾਏ ਝੋਨੇ ਨੂੰ ਡੀਏਪੀ ਪਾਉਣ ਦੀ ਲੋੜ ਨਹੀਂ ।

6.ਝੋਨੇ ਦੀ ਸਿੱਧੀ ਬਿਜਾਈ ਵਾਲੇ ਖੇਤਾਂ ਵਿੱਚ ਬਿਜਾਈ ਤੋਂ ਚਾਰ ਹਫ਼ਤੇ ਤੋਂ 25 ਕਿੱਲੋ ਯੂਰੀਆ ਪਾਓ।

7.ਬਿਜਾਈ ਤੋਂ 6 ਹਫ਼ਤੇ ਮਗਰੋਂ ਪੱਤਾ ਰੰਗ ਚਾਰਟ ਅਨੁਸਾਰ ਖਾਦ ਦੀ ਵਰਤੋ ਕਰੋ । ਜੇਕਰ ਸਵੇਰੇ-ਸਵੇਰੇ ਸਿਖਰਲੇ 6 ਤੋਂ 10 ਪੱਤੇ ਚਾਰਟ ਦੇ ਚੌਥੇ ਰੰਗ ਨਾਲ ਮੇਲ ਖਾਂਦੇ ਹੋਣ ਤਾਂ 30 ਕਿੱਲੋ ਯੂਰੀਆ ਪ੍ਰਤੀ ਏਕੜ ਪਾ ਦਿਉ ।

8.ਧਿਆਨ ਦੇਣ ਯੋਗ ਇਹ ਹੈ ਕਿ ਝੋਨੇ ਦੇ ਨਿੱਸਰਣ ਵੇਲੇ ਯੂਰੀਏ ਦੀ ਵਰਤੋਂ ਬਿਲਕੁਲ ਨਹੀਂ ਕਰਨੀ ਚਾਹੀਦੀ ।

9.ਜਿੱਥੇ ਜ਼ਿੰਕ ਦੀ ਘਾਟ ਦੀਆਂ ਨਿਸ਼ਾਨੀਆਂ ਨਜ਼ਰ ਆਉਣ ਉੱਥੇ ਜਿੰਨੀ ਛੇਤੀ ਹੋ ਸਕੇ ਜ਼ਿੰਕ ਪਾ ਦੇਣਾ ਚਾਹੀਦਾ ਹੈ । 21 ਪ੍ਰਤੀਸ਼ਤ ਵਾਲਾ ਜ਼ਿੰਕ ਸਲਫੇਟ ਹੈਪਟਾਹਾਈਡ੍ਰੇਟ ਹੋਵੇ ਤਾਂ 25 ਕਿੱਲੋ ਅਤੇ 33 ਪ੍ਰਤੀਸ਼ਤ ਵਾਲਾ ਮੋਨੋਹਾਈਡ੍ਰੇਟ ਜ਼ਿੰਕ ਸਲਫੇਟ ਹੋਵੇ ਤਾਂ 16 ਕਿੱਲੋ ਪ੍ਰਤੀ ਏਕੜ ਪਾਉਣਾ ਚਾਹੀਦਾ ਹੈ ।

10.ਜੇਕਰ ਪੱਤਿਆਂ ਉੱਪਰ ਲੋਹੇ ਦੀ ਘਾਟ ਦੀਆਂ ਨਿਸ਼ਾਨੀਆਂ ਨਜ਼ਰ ਆਉਣ ਤਾਂ ਇੱਕ ਕਿੱਲੋ ਫੈਰੇਸ ਸਲਫੇਟ 100 ਲਿਟਰ ਪਾਣੀ ਵਿੱਚ ਘੋਲ ਕੇ ਸਪਰੇਆਂ ਹਫ਼ਤੇ-ਹਫ਼ਤੇ ਦੇ ਫ਼ਰਕ ਤੇ ਕਰ ਦੇਣੀਆਂ ਚਾਹੀਦੀਆਂ ਹਨ ।