Expert Advisory Details

idea99logo.jpg
Posted by Communication Department, PAU
Punjab
2018-07-13 07:35:32

ਕਿਸਾਨਾਂ ਲਈ ਮੌਸਮ ਅਤੇ ਫਸਲਾਂ ਦਾ ਹਾਲ

ਮੌਸਮ ਦੀ ਭਵਿੱਖਵਾਣੀ

ਚੇਤਾਵਨੀ: ਆਉਣ ਵਾਲੀ 12-13 ਜੂਲਾਈ ਨੂੰ ਕਿਤੇ-ਕਿਤੇ ਭਾਰੀ ਬਾਰਿਸ਼ ਹੋਣ ਦਾ ਅਨੁਮਾਨ ਹੈ। ਅਗਲੇ ਦੋ ਦਿਨ੍ਹਾਂ ਦਾ ਮੌਸਮ: ਕੁਈ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦਾ ਅਨੁਮਾਨ ਹੈ।

ਖੇਤੀ ਫਸਲਾਂ:

Ÿ ਬਾਸਮਤੀ ਦੀਆਂ ਕਿਸਮਾਂ ਪੰਜਾਬ ਬਾਸਮਤੀ 5, 4, 3, 2 ਅਤੇ ਪੂਸਾ ਬਾਸਮਤੀ 1121 ਦੀ ਪਨੀਰੀ ਦੀ ਖੇਤ ਵਿੱਚ ਲਵਾਈ ਪੂਰੀ ਕਰ ਲਵੋ ਪਰ ਪਨੀਰੀ ਨੂੰ ਖੇਤ ਵਿੱਚ ਲਗਾਉਣ ਤੋਂ ਪਹਿਲਾ ਪਨੀਰੀ ਨੂੰ 6 ਘੰਟੇ ਲਈ ਬਾਵਿਸਟਨ ਦੇ ਘੋਲ ਵਿੱਚ ਡੋਬਾ ਦਿਉ।

Ÿ ਝੋਨੇ ਦੀ ਲੁਆਈ ਤੋਂ 15 ਦਿਨਾਂ ਪਿੱਛੋ ਪਾਣੀ ਉਸ ਸਮੇ ਲਾਉ ਜਦੋਂ ਪਹਿਲਾ ਪਾਣੀ ਜ਼ੀਰੇ ਨੂੰ 2 ਦਿਨ ਹੋ ਗਏ ਹੋਣ, ਪ੍ਰੰਤੂ ਖਿਆਲ ਰਹੇ ਕਿ ਖੇਤ ਵਿੱਚ ਤਰੇੜਾਂ ਨਾ ਪੈਣ।ਜੇਕਰ ਯੂਰਿਆਾਂ ਦੀ ਵਰਤੋਂ ਪੱਤਾ ਰੰਗ ਚਾਰਟ ਅਨੁਸਾਰ ਕਰਨ ਹੋਵੇ ਤਾਂ ਬਿਜਾਈ ਵੇਲੇ 25 ਕਿਲੋ ਯੂਰਿਆਂ/ਪ੍ਰਤੀ ਏਕੜ ਪਾਉ।

Ÿ ਨਰਮੇ ਦੀ ਫ਼ਸਲ ਤੇ ਨਾਈਟਰੋਜਨ ਖਾਦ ਦੀ ਬਾਕੀ ਅੱਧੀ ਕਿਸ਼ਤ ਫੁੱਲ ਸ਼ੁਰੂ ਹੋਣ ਸਮੇਂ ਪਾ ਦਿਉ।ਨਰਮੇ ਦੀ ਫ਼ਸਲ ਤੇ 2% ਪੋਟਾਸ਼ੀਅਮ ਨਾਈਟ੍ਰੇਟ (13:0:45) ਦੇ 4 ਸਪਰੇਅ ਫੁੱਲ ਸ਼ੁਰੂ ਹੋਣ ਤੋਂ ਹਫ਼ਤੇ-ਹਫ਼ਤੇ ਦੀ ਵਿੱਥ ਤੇ ਕਰੋ ।ਜੇਕਰ ਫ਼ਸਲ ਤੇ ਪੈਰਾਵਿਲਟ ਦਾ ਹਮਲਾ ਨਜ਼ਰ ਆਵੇ ਤਾਂ 24 ਇਲਾਕੇ /ਮੌਸਮੀ ਪੈਮਾਨੇ ਨੀਮ ਪਹਾੜੀ ਇਲਾਕੇ ਮੈਦਾਨੀ ਇਲਾਕੇ ਦੱਖਣ-ਪੱਛਮੀ ਇਲਾਕੇ ਘੰਟੇ ਅੰਦਰ ਕੋਬਾਲਟ ਕਲੋਰਾਇਡ 1 ਗ੍ਰਾਮ ਪ੍ਰਤੀ 100 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ।

Ÿ ਨਰਮੇ ਦੀ ਫ਼ਸਲ ਦਾ ਲਗਾਤਾਰ ਨਿਰੀਖਣ ਕਰਦੇ ਰਹੋ ਕਿੳਂਕਿ ਪੰਜਾਬ ਦੇ ਦੱਖਣ- ਪੱਛਮੀ ਕੁਝ ਹਿੱਸਿਆਂ ਵਿੱਚ ਜੂੰ ਦਾ ਹਮਲਾ ਦੇਖਿਆ ਗਿਆ ਹੈ।ਨਰਮੇ ਦੀ ਫ਼ਸਲ ਨੂੰ ਤੇਲੇ ਤੋਂ ਬਚਾਉਣ ਲਈ ਕੋਨਫੀਡੋਰ ਜਾਂ ਕੋਨਫੀਡੈਂਸ ਜਾਂ ਇਮੀਡਾਮੈਲ/ਮਾਰਕਡੋਰ 40 ਮਿਲੀ/ਏਕੜ ਜਾਂ ਐਕਟਾਰਾ/ਐਕਸਟਰਾ ਸੁਪਰ/ਦੋਹਾਰਾ/ਥੋਮਸਨ 40 ਗ੍ਰਾਮ/ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।

Ÿ ਜੇਕਰ ਕਮਾਦ ਤੇ ਕਾਲੇ ਖਟਮਲ ਦਾ ਹਮਲਾ ਨਜ਼ਰ ਆਵੇ ਤਾਂ 350 ਮਿਲੀਲਿਟਰ ਡਰਸਬਾਨ/ਲੀਥਲ/ਮਾਸਬਾਨ/ਗੋਲਡਬਾਨ 20 ਤਾਕਤ ਨੂੰ 400 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।

Ÿ ਨਦੀਨਾਂ ਦੀ ਰੋਕਥਾਮ ਲਈ 20 ਦਿਨ ਦੀ ਫ਼ਸਲ ਤੇ 105 ਮਿਲੀ. ਲੌਡਿਸ ਪ੍ਰਤੀ ਏਕੜ ਦਾ ਛਿੜਕਾਅ ਕਰੋ।

ਸਬਜ਼ੀਆਂ ਅਤੇ ਫਲ:

Ÿ ਆਉਣ ਵਾਲੇ 3-4 ਦਿਨਾਂ ਦੌਰਾਨ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਸਬਜ਼ੀਆਂ ਨੂੰ ਪਾਣੀ ਨਾ ਲਾਓ।ਇਸ ਸਮੇਂ ਭਿੰਡੀ, ਘੀਆ, ਕੱਦੂ, ਕਾਲੀ ਤੋਰੀ ਅਤੇ ਕਾਉਪੀਜ263 ਦੀ ਬਿਜਾਈ ਕਰੋ।

Ÿ ਇਹ ਸਮਾਂ ਸਦਾਬਹਾਰ ਫ਼ਲਦਾਰ ਬੂਟਿਆਂ ਜਿਵੇਂ ਕਿ ਨਿੰਬੂ ਜਾਤੀ, ਅੰਬ, ਲੀਚੀ, ਅਮਰੂਦ, ਲੁਕਾਠ, ਬੇਰ ਅਤੇ ਪਪੀਤੇ ਦੇ ਬਾਗਾਂ ਦੀ ਲਵਾਈ ਲਈ ਢੁੱਕਵਾਂ ਹੈ।ਨਾਸ਼ਪਾਤੀ ਦੇ ਬਾਗਾਂ ਵਿਚ ਪੀ. ਏ ਯੂ. ਫਰੂਟ ਫਲਾਈ ਟਰੈਪ (16 ਟਰੈਪ ਪ੍ਰਤੀ ਏਕੜ) ਲਗਾਓ ।

ਪਸ਼ੂ ਪਾਲਣ:

Ÿ ਇਸ ਮਹੀਨੇ ਮੱਛਰ, ਮੱਖੀਆਂ ਅਤੇ ਚਿੱਚੜਾਂ ਦੀ ਤਦਾਦ ਵੱਧ ਜਾਂਦੀ ਹੈ ਜੋ ਪਸ਼ੂ ਦਾ ਖੂਨ ਚੂਸਦੇ ਹਨ ਅਤੇ ਬੀਮਾਰੀ ਫੈਲਾਉਂਦੇ ਹਨ।ਇਨ੍ਹਾਂ ਦੀ ਰੋਕਥਾਮ ਜਰੂਰ ਕਰੋ।

Ÿ ਠੰਡੇ ਸਮੇਂ ਦੌਰਾਨ ਚਾਰਾ ਦੇਣਾ ਚਾਹੀਦਾ ਹੈ।