Expert Advisory Details

idea99PAU.jpg
Posted by Communication Department, PAU
Punjab
2018-06-25 04:18:39

ਇਟੈਲੀਅਨ ਮਧੂ ਮੱਖੀਆਂ ਦੀ ਸਾਂਭ-ਸੰਭਾਲ

ਪੰਜਾਬ ਵਿੱਚ ਬਹੁਗਿਣਤੀ ਛੋਟੇ ਕਿਸਾਨਾਂ ਦੀ ਹੈ। ਕਣਕ-ਝੋਨੇ ਦੇ ਫ਼ਸਲ ਚੱਕਰ ਨਾਲ ਜਿਥੇ ਗੁਜਾਰਾ ਔਖਾ ਹੈ ਉਥੇ ਬਹੁਤ ਸਮਾਂ ਕਿਸਾਨ ਵਿਹਲਾ ਵੀ ਰਹਿੰਦਾ ਹੈ । ਲੋੜ ਸਮੇਂ ਉਨ੍ਹਾਂ ਨੂੰ ਕਰਜ਼ਾ ਲੈਣਾ ਪੈਂਦਾ ਹੈ । ਹੁਣ ਪੰਜਾਬ ਦੇ ਕਿਸਾਨਾਂ ਦੀ ਬਹੁਗਿਣਤੀ ਕਰਜ਼ਾਈ ਹੈ । ਕਿਸਾਨਾਂ ਨੂੰ ਆਪਣੀ ਆਮਦਨ ਦੇ ਵਾਧੇ ਲਈ ਸਹਾਇਕ ਧੰਦੇ ਅਪਨਾਉਣੇ ਚਾਹੀਦੇ ਹਨ । ਇਨ੍ਹਾਂ ਨਾਲ ਜਿਥੇ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ ਉਥੇ ਘਰ ਦੇ ਮੈਂਬਰਾਂ ਲਈ ਕੰਮ ਵੀ ਵਧੇਗਾ । ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਿਿਗਆਨੀਆਂ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਪੰਜਾਬ ਵਿੱਚ ਇਟੈਲੀਅਨ ਮਧੂ ਮੱਖੀਆਂ ਦੀ ਪਾਲਣਾ ਸਫ਼ਲਤਾ ਪੂਰਵਕ ਕੀਤੀ ਜਾ ਸਕਦੀ ਹੈ । ਅਗਾਂਹਵਧੂ ਕਿਸਾਨਾਂ ਨੇ ਇਸ ਧੰਦੇ ਨੂੰ ਅਪਨਾ ਕੇ ਆਪਣੀ ਆਮਦਨ ਵਿੱਚ ਵਾਧਾ ਕੀਤਾ ਹੈ। ਇਸ ਸਮੇਂ ਪੰਜਾਬ ਵਿੱਚ ਦੂਜੇ ਸੂਬਿਆਂ ਦੇ ਮੁਕਾਬਲੇ ਸਭ ਤੋਂ ਵੱਧ ਸ਼ਹਿਦ ਪੈਦਾ ਹੁੰਦਾ ਹੈ । ਦੇਸ਼ ਦੇ ਕੁਲ ਉਤਪਾਦਨ ਦਾ ਕੋਈ 39% ਸ਼ਹਿਦ ਪੰਜਾਬ ਵਿੱਚ ਪੈਦਾ ਹੁੰਦਾ ਹੈ । ਸ਼ਹਿਦ ਦੀਆਂ ਮੱਖੀਆਂ ਨੂੰ ਸਫ਼ਲਤਾ ਪੂਰਵਕ ਪਾਲਣ ਲਈ ਮੁੱਢਲੀ ਸਿਖਲਾਈ ਦੀ ਲੋੜ ਹੈ । ਮਧੂ ਮੱਖੀਆਂ ਦੇ ਪਾਲਣ ਸੰਬੰਧੀ ਹੋਰ ਜਾਣਕਾਰੀ ਲਈ ਪੰਜਾਬ

ਐਗਰੀਕਲਚਰਲ ਦੇ ਮਾਹਿਰਾਂ ਵੱਲੋਂ 'ਇਟੈਲੀਅਨ ਮਧੂ-ਮੱਖੀਆਂ ਦੀ ਸਾਂਭ ਸੰਭਾਲ' ਨਾਮਕ ਇੱਕ ਪੁਸਤਕ ਪ੍ਰਕਾਸ਼ਿਤ ਕੀਤੀ ਗਈ ਹੈ । ਮੱਖੀ ਪਾਲਣ ਸੰਬੰਧੀ ਸਾਰੇ ਪੱਖਾਂ ਬਾਰੇ ਮੁੱਢਲੀ ਜਾਣਕਾਰੀ ਦੇਣ ਲਈ ਕੀਤਾ ਗਿਆ ਇਹ ਵਧੀਆ ਉਪਰਾਲਾ ਹੈ । ਇਸ ਪੁਸਤਕ ਦੇ 122 ਪੰਨਿਆਂ ਰਾਹੀਂ ਸਾਰਾ ਸਾਲ ਮੱਖੀਆਂ ਦੀ ਦੇਖਭਾਲ ਕਿਵੇਂ ਕੀਤੀ ਜਾਵੇ, ਰਾਣੀ ਮੱਖੀ ਅਤੇ ਛੱਤੇ ਕਿਵੇਂ ਤਿਆਰ ਕੀਤੇ ਜਾਣ, ਕਿਹੜੇ ਫੁੱਲਾਂ ਦੀ ਲੋੜ ਪੈਂਦੀ ਹੈ ਅਤੇ ਛੱਤੇ ਵਿੱਚ ਸ਼ਹਿਦ ਨੂੰ ਕਿਵੇਂ ਕੱਢਿਆ ਜਾਂਦਾ ਹੈ ਆਦਿ ਬਾਰੇ ਮਧੂ ਮੱਖੀਆਂ ਨੂੰ ਲੱਗਣ ਵਾਲੀਆਂ ਬਿਮਾਰੀਆਂ ਅਤੇ ਦੁਸ਼ਮਣ ਕੀੜਿਆਂ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ ਹੈ । ਸ਼ਹਿਦ ਤੋਂ ਇਲਾਵਾ ਇਸ ਦੇ ਮੋਮ ਨੂੰ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ । ਇਸ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ । ਇਸ ਧੰਦੇ ਨੂੰ ਸ਼ੁਰੂ ਕਰਨ ਲਈ ਹੋਣ ਵਾਲੇ ਖਰਚੇ ਅਤੇ ਆਮਦਨ ਸੰਬੰਧੀ ਵੀ ਦੱਸਿਆ ਗਿਆ ਹੈ । ਮਧੂ ਮੱਖੀ ਪਾਲਣ ਵਿੱਚ ਦਿਲਚਸਪੀ ਰੱਖਣ ਵਾਲੇ ਕਿਸਾਨਾਂ ਲਈ ਇਸ ਕਿਤਾਬ ਨੂੰ ਪੜ੍ਹਣਾ ਬਹੁਤ ਜ਼ਰੂਰੀ ਹੈ । ਇਸ ਪੁਸਤਕ ਦੀ ਕੀਮਤ ਕੇਵਲ 20/- ਰੁਪਏ ਹੈ । ਇਸ ਨੂੰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸੰਚਾਰ ਅਤੇ ਅੰਤਰਰਾਸ਼ਟਰੀ ਸੰਪਰਕ ਕੇਂਦਰ ਤੋਂ ਮੰਗਵਾਇਆ ਜਾ ਸਕਦਾ ਹੈ । ਪੁਸਤਕ ਨੂੰ ਜ਼ਿਿਲਆਂ ਵਿੱਚ ਸਥਿਤ ਕ੍ਰਿਸ਼ੀ ਵਿਿਗਆਨ ਕੇਂਦਰਾਂ ਤੋਂ ਵੀ ਖਰੀਦਿਆ ਜਾ ਸਕਦਾ ਹੈ ।