Expert Advisory Details

idea99PAU.jpg
Posted by Communication Department, PAU
Punjab
2018-06-25 04:12:37

ਬਾਸਮਤੀ ਦੇ ਝੰਡਾ ਰੋਗ ਦੀ ਰੋਕਥਾਮ ਲਈ ਬਾਸਮਤੀ ਦੇ ਬੀਜ ਅਤੇ ਪਨੀਰੀ ਦੀ ਸੋਧ ਕਿਵੇਂ ਕਰੀਏ ?

1.ਇਸ ਰੋਗ ਦੀ ਰੋਕਥਾਮ ਲਈ ਬਿਜਾਈ ਤੋਂ ਪਹਿਲਾਂ 20 ਗ੍ਰਾਮ ਬਾਵਿਸਟਨ +1 ਗ੍ਰਾਮ ਸਟਰੈਪਟੋਸਾਇਕਲੀਨ ਦੇ 10 ਲਿਟਰ ਪਾਣੀ ਦੇ ਘੋਲ ਵਿੱਚ 12 ਘੰਟੇ ਲਈ ਡੁਬੋ ਕੇ ਬੀਜ ਦੀ ਸੋਧ ਅਤੇ ਫਿਰ ਖੇਤਾਂ ਵਿੱਚ ਬੂਟੇ ਲਗਾਉਣ ਤੋਂ ਪਹਿਲਾਂ ਪਨੀਰੀ ਦੀਆਂ ਜੜ੍ਹਾਂ ਨੂੰ 2 ਪ੍ਰਤੀਸ਼ਤ ਬਾਵਿਸਟਨ (2 ਗ੍ਰਾਮ ਪ੍ਰਤੀ ਲਿਟਰ) ਦੇ ਘੋਲ ਵਿੱਚ 6 ਘੰਟੇ ਡੋਬ ਕੇ ਸੋਧ ਜ਼ਰੂਰ ਕਰ ਲੈਣ ਤਾਂ ਜੋ ਸਮੇਂ ਸਿਰ ਹੀ ਇਸ ਰੋਗ ਨੂੰ ਕਾਬੂ ਕੀਤਾ ਜਾਵੇ।

2.ਇਸ ਤੋਂ ਇਲਾਵਾ ਇਸ ਰੋਗ ਨੂੰ ਟਰਾਈਕੋਡਰਮਾ ਹਾਰਜ਼ੀਐਨਮ ਦੇ ਪਾਊਡਰ ਨਾਲ ਬੀਜ ਅਤੇ ਪਨੀਰੀ ਦੀ ਸੋਧ ਕਰਕੇ ਵੀ ਰੋਕਿਆ ਜਾ ਸਕਦਾ ਹੈ।

3.ਇਸ ਰੋਗ ਨੂੰ ਰੋਕਣ ਲਈ ਐਂਵੇ ਹੀ ਸੰਜੀਵਨੀ ਜਾਂ ਬਾਵਿਸਟਨ ਨੂੰ ਰੇਤੇ ਵਿੱਚ ਮਿਲਾ ਕੇ ਖੇਤਾਂ ਵਿੱਚ ਪਾਉਣ ਦੀ ਕੋਈ ਵੀ ਸਿਫਾਰਿਸ਼ ਯੂਨੀਵਰਸਿਟੀ ਵੱਲੋਂ ਨਹੀਂ ਕੀਤੀ ਗਈ। ਸੋ ਇਸ ਤਰ੍ਹਾਂ ਦੀਆਂ ਸਿਫ਼ਾਰਿਸ਼ਾਂ ਤੋਂ ਬਚੋ ਅਤੇ ਖੇਤੀ ਖਰਚੇ ਘਟਾਓ।