Expert Advisory Details

idea99PAU.jpg
Posted by PAU, Communication Department
Punjab
2018-06-14 08:09:21

ਝੋਨੇ ਦੀ ਬੀਜਾਈ ਦਾ ਸਮਾਂ, ਸਿਫਾਰਿਸ਼ ਕੀਤੀਆਂ ਕਿਸਮ ਹੀ ਬੀਜੋ

 ਪੰਜਾਬ ਖੇਤੀਬਾੜੀ ਯੁਨੀਵਰਸਿਟੀ (12.06.2017) 

ਪੰਜਾਬ ਵਿੱਚ ਆਉਣ ਵਾਲੇ 2-3 ਦਿਨ੍ਹਾਂ ਦੌਰਾਨ ਮੌਸਮ ਖੁਸ਼ਕ ਰਹਿਣ ਦਾ ਅਨੁਮਾਨ ਹੈ।ਅਗਲੇ ਦੋ ਦਿਨ੍ਹਾਂ ਦਾ ਮੌਸਮ: ਕਿਤੇ-ਕਿਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦਾ ਅਨੁਮਾਨ।ਇਨਾਂ੍ਹ ਦਿਨਾਂ ਵਿੱਚ ਵੱਧ ਤੋਂ ਵੱਧ ਤਾਪਮਾਨ 34-43 ਅਤੇ ਘੱਟ ਤੋਂ ਘੱਟ ਤਾਪਮਾਨ 22-30 ਡਿਗਰੀ ਸਂੈਟੀਗਰੇਡ ਰਹਿਣ ਦਾ ਅਨੁਮਾਨ ਹੈ।ਇਨ੍ਹਾਂ ਦਿਨਾਂ ਵਿੱਚ ਹਵਾ ਵਿੱਚ ਵੱਧ ਤੋਂ ਵੱਧ ਨਮੀ 45-65% ਅਤੇ ਘੱਟ ਤੋਂ ਘੱਟ ਨਮੀ     25-43% ਤੱਕ ਰਹਿਣ ਦਾ ਅਨੁਮਾਨ ਹੈ।ਆਉਣ ਵਾਲੇ ਦਿਨ੍ਹਾਂ ਵਿੱਚ ਖੁਸ਼ਕ ਮੌਸਮ ਅਤੇ ਤਾਪਮਾਨ ਦੇ ਵੱਧਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਕਿਸਾਨ ਵੀਰਾਂ ਨੂੰ ਫਸਲਾਂ ਨੂੰ ਲੋੜ ਅਨੁਸਾਰ ਪਾਣੀ ਲਾਉਣ ਦੀ ਸਲਾਹ ਦਿੱਤੀ ਜਾਂਦੀ ਹੈ।

ਇਨ੍ਹਾਂ ਦਿਨਾਂ ਵਿੱਚ ਝੋਨੇ ਦੀ ਸਿੱਧੀ ਬਿਜਾਈ ਲਈ ਘੱਟ ਸਮਾਂ ਲੈਣ ਵਾਲੀ ਪੀ ਆਰ 126 ਕਿਸਮ ਦੀ ਬਿਜਾਈ ਖਤਮ ਕਰ ਲਵੋ।ਨਦੀਨਾਂ ਦੀ ਰੋਕਥਾਮ ਲਈ 1ਲਿਟਰ ਸਟੋਂਪ ਨੂੰ 200 ਲਿਟਰ ਪਾਣੀ ਵਿੱਚ ਪਾ ਕੇ ਬਿਜਾਈ ਤੋਂ ਦੋ ਦਿਨ੍ਹਾਂ ਦੇ ਅੰਦਰ-ਅੰਦਰ ਗਿੱਲੇ ਖੇਤ ਵਿੱਚ ਹੀ ਛਿੜਕਾ ਕਰੋ।ਬਾਸਮਤੀ ਦੀਆਂ ਕਿਸਮਾਂ, ਪੰਜਾਬ ਬਾਸਮਤੀ 5, ਪੰਜਾਬ ਬਾਸਮਤੀ 4, ਪੰਜਾਬ ਬਾਸਮਤੀ 3, ਪੰਜਾਬ ਬਾਸਮਤੀ 2 ਅਤੇ ਪੂਸਾ ਬਾਸਮਤੀ 1121 ਦੀ ਪਨੀਰੀ ਦੀ ਬੀਜਾਈ ਜੂਨ ਦੇ ਪਹਿਲੇ ਪੰਦਰਵਾੜੇ ਕਰ ਲਵੋ ।ਝੋਨੇ ਦੀ ਪਨੀਰੀ ਦੀ ਲਵਾਈ 20 ਜੂਨ ਤੋਂ ਸ਼ੁਰੂ ਕਰੋ ।ਨਰਮੇ ਨੂੰ ਪਹਿਲਾ ਪਾਣੀ ਬਿਜਾਈ ਤੋਂ 4-6 ਹਫਤੇ ਬਾਅਦ ਦਿਉ।ਨਰਮੇ ਦੇ ਖੇਤਾਂ ਵਿੱਚ ਚਿੱਟੀ ਮੱਖੀ ਦੇ ਫੈਲਾਅ ਨੂੰ ਰੋਕਣ ਲਈ ਖਾਲੀ ਥਾਵਾਂ, ਸੜਕਾਂ ਦੇ ਕਿਨਾਰਿਆਂ ਅਤੇ ਖਾਲਿਆਂ ਦੀਆਂ ਵੱਟਾਂ ਅਤੇ ਬੇਕਾਰ ਪਈ ਭੂਮੀ ਵਿੱਚੋਂ ਚਿੱਟੀ ਮੱਖੀ ਦੇ ਬਦਲਵੇਂ ਨਦੀਨ ਜਿਵੇਂ ਕਿ ਕੰਘੀ ਬੂਟੀ, ਪੀਲੀ ਬੂਟੀ, ਪੁੱਠ ਕੰਡਾ, ਧਤੂਰਾ, ਭੰਗ ਆਦਿ ਨੂੰ ਨਸ਼ਟ ਕਰੋ। ਨਰਮੇ ਤੋਂ ਇਲਾਵਾ ਚਿੱਟੀ ਮੱਖੀ ਦਾ ਹਮਲਾ ਹੋਰ ਫਸਲਾਂ ਜਿਵੇਂ ਕਿ ਬੈਂਗਣ, ਟਮਾਟਰ, ਮਿਰਚਾਂ, ਮੂੰਗੀ, ਮਾਂਹ ਆਦਿ ਤੇ ਵੀ ਪਾਇਆ ਜਾਂਦਾ ਹੈ, ਇਸ ਵਾਸਤੇ ਇਨ੍ਹਾਂ ਫਸਲਾਂ ਦਾ ਲਗਾਤਾਰ ਸਰਵੇਖਣ ਕਰੋ ਅਤੇ ਲੋੜ ਮੁਤਾਬਿਕ ਇਸ ਦੀ ਰੋਕਥਾਮ ਵੀ ਕਰੋ।ਖੇਤਾਂ ਦੇ ਆਲੇ ਦੁਆਲੇ ਨਦੀਨਾਂ ਦੀ ਰੋਕਥਾਮ ਕਰੋ ਤਾਂ ਜੋ ਮਿਲੀਬੱਗ ਇਨ੍ਹਾਂ ਨਦੀਨਾਂ ਤੇ ਆਪਣਾ ਵਾਧਾ ਨਾ ਕਰ ਸਕੇ ਅਤੇ ਫ਼ਸਲ ਇਸ ਦੇ ਹਮਲੇ ਤੋਂ ਬਚੀ ਰਹੇ।

ਇਹ ਸਮਾਂ ਮੱਕੀ ਦੀਆਂ ਸਿਫਾਰਿਸ਼ ਕੀਤੀਆਂ ਕਿਸਮਾਂ/ਹਾਈਬ੍ਰਿਡ ਪੀ ਐਮ ਐਚ 1, ਪੀ ਐਮ ਐਚ 2, ਪ੍ਰਭਾਤ ਅਤੇ ਕੇਸਰੀ ਦੀ ਬਿਜਾਈ ਲਈ ਢੁਕਵਾਂ ਹੈ।ਬਿਜਾਈ ਲਈ 8 ਕਿਲੋ ਬੀਜ ਪ੍ਰਤੀ ਏਕੜ ਵਰਤੋ।ਇਸ ਸਮਂੇ ਸੋਇਆਬੀਨ ਦੀਆਂ ਸਿਫਾਰਿਸ਼ ਕੀਤੀਆਂ ਕਿਸਮਾਂ ਐਸ ਐਲ 958, ਐਸ ਐਲ 744 ਅਤੇ ਐਸ ਐਲ 525 ਦੀ ਬਿਜਾਈ ਕੀਤੀ ਜਾ ਸਕਦੀ ਹੈ ।ਬਿਜਾਈ ਲਈ 25-30 ਕਿਲੋ ਬੀਜ ਪ੍ਰਤੀ ਏਕੜ ਵਰਤੋ।ਬਿਜਾਈ ਤੋਂ ਪਹਿਲਾ ਬੀਜ ਨੂੰ ਰਾਈਜੋਬੀਅਮ ਦਾ ਟੀਕਾ ਜਰੂਰ ਲਗਾ ਦਿਉ।

ਗਰਮ ਰੱੁਤ ਦੀ ਮੰੂਗੀ, ਮਾਂਹ ਅਤੇ ਬਹਾਰ ਰੁੱਤ ਦੀ ਮੱਕੀ ਦੇ ਚੰਗੇਰੇ ਵਾਧੇ ਲਈ ਲੋੜ ਅਨੁਸਾਰ ਪਾਣੀ ਦਿੰਦੇ ਰਹੋ। ਕਮਾਦ ਦੇ ਖੇਤ ਵਿੱਚੋਂ ਨਦੀਨਾਂ ਦੀ ਰੋਕਥਾਮ ਕਰੋ।ਜੇਕਰ ਕਾਲੇ ਖਟਮਲ ਦਾ ਹਮਲਾ ਨਜ਼ਰ ਆਵੇ ਤਾਂ 350 ਮਿਲੀਲਿਟਰ ਡਰਸਬਾਨ/ਲੀਥਲ/ਮਾਸਬਾਨ/ਗੋਲਡਬਾਨ 20 ਤਾਕਤ ਨੂੰ 400 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।

ਚੱਲ ਰਹੇ ਖੁਸ਼ਕ ਮੌਸਮ ਵਿੱਚ ਕੱਦੂ ਜਾਤੀ ਦੀ ਫਸਲ ਨੂੰ ਪੀਲੇ ਧੱਬਿਆਂ ਦੇ ਰੋਗ ਤੋਂ ਬਚਾਉਣ ਲਈ 300-600 ਗ੍ਰਾਮ ਇੰਡੋਫਿਲ ਐਮ 45/ਕਵੱਚ ਦਾ ਛਿੜਕਾਅ 100-200 ਲਿਟਰ ਪਾਣੀ ਵਿੱਚ ਪ੍ਰਤੀ ਏਕੜ ਦੇ ਹਿਸਾਬ ਨਾਲ ਕਰੋ। ਬਿਮਾਰੀ ਦੇ ਜ਼ਿਆਦਾ ਖਤਰੇ ਦੀ ਹਾਲਤ ਵਿੱਚ ਰਿਡੋਮਿਲ ਗੋਲਡ 500 ਗ੍ਰਾਮ ਜਾਂ ਏਲੀਐਟ 600 ਗ੍ਰਾਮ ਪ੍ਰਤੀ 200 ਲਿਟਰ ਪਾਣੀ ਵਿੱਚ ਘੋਲ ਕੇ 10 ਦਿਨਾਂ ਦੇ ਅੰਦਰ ਛਿੜਕਾਅ ਕਰੋ। ।ਟਮਾਟਰਾਂ ਦੇ ਫ਼ਲ ਦੇ ਗੜੂੰਏਂ ਦੀ ਰੋਕਥਾਮ ਲਈ 30 ਮਿਲੀਲਿਟਰ ਫੇਮ 480 ਐਸ ਐਲ ਜਾਂ 600 ਮਿਲੀਲਿਟਰ ਕਰੀਨਾ 50 ਤਾਕਤ ਜਾਂ 100 ਮਿਲੀਲਿਟਰ ਸੁਮੀਸੀਡੀਨ 20 ਤਾਕਤ ਜਾਂ 200 ਮਿਲੀਲਿਟਰ ਰਿਪਕਾਰਡ 10 ਤਾਕਤ ਜਾਂ 160 ਮਿਲੀਲਿਟਰ ਡੈਸਿਸ 2.8 ਤਾਕਤ ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕੋ। ਫੇਮ ਦੇ ਛਿੜਕਾਅ ਤੋਂ ਬਾਅਦ ਫ਼ਲ ਤੋੜਨ ਲਈ 3 ਦਿਨਾਂ ਤੱਕ ਇੰਤਜ਼ਾਰ ਕਰੋ। ।ਬੈਂਗਣਾਂ ਦੇ  ਤਣੇ ਅਤੇ ਫਲਾਂ ਵਿੱਚ ਮੋਰੀ ਕਰਨ ਵਾਲੀ ਸੰੁਡੀ ਦੀ ਰੋਕਥਾਮ ਲਈ 800 ਮਿਲੀਲਿਟਰ ਕੁਇਨਲਫਾਸ ਜਾਂ 500 ਮਿਲੀਲਿਟਰ ਟਰਾਈਜੋਫਾਸ ਜਾਂ 100 ਮਿਲੀਲਿਟਰ ਫੈਨਵਲਰੇਟ ਜਾਂ 200 ਮਿਲੀਲਿਟਰ ਸਾਈਪਰਮੈਥਰੀਨ ਜਾਂ 160 ਮਿਲੀਲਿਟਰ ਡੇਲਟਾਮੈਥਰੀਨ ਨੂੰ 100-125 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ।

ਗਰਮੀ ਦੇ ਵੱਧਣ ਨਾਲ ਫ਼ਲਦਾਰ ਪੌਦਿਆਂ ਉਪਰ ਬੁਰੇ ਪ੍ਰਭਾਵ ਨੂੰ ਘਟਾਉਣ ਲਈ ਲਗਾਤਾਰ ਅਤੇ ਥੋੜ੍ਹੇ ਵਕਫ਼ੇ ਤੇ ਪਾਣੀ ਦਿੰਦੇ ਰਹੋ ।ਇਨ੍ਹਾਂ ਦਿਨ੍ਹਾਂ ਵਿੱਚ ਛੋਟੇ ਬੂਟਿਆਂ ਨੂੰ ਗਰਮੀ ਦੇ ਪ੍ਰਕੋਪ ਤੋਂ ਬਚਾਉਣ ਲਈ ਉਪਰ ਕੱੁਲੀਆਂ ਬਣਾਈ ਰੱਖੋ। ਨਾਸ਼ਪਾਤੀ ਅਤੇ ਨਿੰਬੂ ਜਾਤੀ ਦੇ ਫਲਾਂ ਨੂੰ ਇਸ ਸਮੇ ਜੂੰ ਤੋਂ ਬਚਾਉਣ ਲਈ ਫੋਸਮਾਈਟ 30 ਤਾਕਤ (2.0 ਮਿ.ਲੀ.) ਜਾਂ ਫਨੈਜਾਂਕੁਇਨ 10 ਤਾਕਤ (1.5 ਮਿ.ਲੀ.) ਜਾਂ ਰੋਗਰ 30 ਤਾਕਤ (1.33 ਮਿ.ਲੀ.) ਨੂੰ ਪ੍ਰਤੀ ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ।ਜੇ ਅੰਗੂਰ ਦਾ ਫਲ ਤਿਆਰ ਹੋ ਗਿਆ ਹੈ ਤਾਂ ਉਸ ਦੀ ਤੁੜਾਈ ਕਰ ਲਵੋ।