Expert Advisory Details

idea9964886283-fd64-4957-9638-cd7baad02e88.jpg
Posted by Dr. Sukhdeep Hundal
Punjab
2018-05-18 10:42:37

ਮਈ ਮਹੀਨੇ ਦੇ ਦੂਜੇ ਪੰਦਰਵਾੜੇ ਦੇ ਬਾਗਬਾਨੀ ਰੁਝੇਵੇਂ

ਫਲਦਾਰ ਬੂਟੇ

◘ਅਲੂਚੇ ਅਤੇ ਆੜੂ ਵਿੱਚ ਫਲ ਦੀ ਮੱਖੀ ਤੋਂ ਬਚਾਅ ਲਈ ਪੀ.ਏ.ਯੂ. ਫਰੂਟ ਫਲਾਈ ਟ੍ਰੈਪ ਲਗਾ ਦਿਓ।

◘ਆੜੂ, ਅਲੂਚਾ, ਫਾਲਸਾ, ਅੰਗੂਰ ਦੇ ਪੱਕੇ ਹੋਏ ਫਲਾਂ ਦੀ ਤੁੜਾਈ ਕਰ ਲਵੋ।

◘ਅਮਰੂਦ ਦੇ ਬੂਟਿਆਂ ਨੂੰ ਨਦੀਨਾਂ ਤੋਂ ਬਚਾਉਣ ਲਈ 25 ਕਿਲੋ ਝੋਨੇ ਦੀ ਪਰਾਲੀ ਪ੍ਰਤੀ ਮਰਲਾ ਬੂਟਿਆਂ ਹੇਠ ਵਿਛਾ ਦਿਓ ਅਤੇ ਸਿਫਾਰਿਸ਼ ਕੀਤੀ ਰੂੜੀ ਦੀ ਖਾਦ ਅਤੇ ਅੱਧੀਆਂ ਰਸਾਇਣਿਕ ਖਾਦਾਂ ਦੀ ਪਹਿਲੀ ਕਿਸ਼ਤ ਇਸ ਮਹੀਨੇ ਦੇ ਅਖੀਰ ਵਿੱਚ ਪਾ ਦਿਓ।

◘ਆੜੈ ਵਿੱਚ ਪੱਤੇ ਮਰੁੰਡਣ ਵਾਲੇ ਚੇਪੇ ਦੀ ਰੋਕਥਾਮ ਲਈ 1.6 ਮਿ.ਲੀ. ਰੋਗਰ 30 ਈ ਸੀ ਦਵਾਈ ਪ੍ਰਤੀ ਲੀਟਰ ਪਾਣੀ ਦੇ ਹਿਸਾਬ 'ਤੇ ਛਿੜਕਾਅ ਕਰੋ।

◘ਅੰਬ ਵਿੱਚ ਕੇਰੇ ਦੀ ਰੋਕਥਾਮ ਲਈ 0.2 ਗ੍ਰਾਮ 2,4-ਡੀ ਸੋਡੀਅਮ ਸਾਲਟ (ਹਾਰਟੀਕਲਚਰ ਗਰੇਡ) ਦਵਾਈ ਪ੍ਰਤੀ 10 ਲੀਟਰ ਪਾਣੀ ਦੇ ਹਿਸਾਬ 'ਤੇ ਛਿੜਕਾਅ ਕਰੋ।

ਸਬਜ਼ੀਆਂ

☻ਗਰਮ ਰੁੱਤ ਦੀਆਂ ਸਬਜ਼ੀਆਂ ਨੂੰ ਹਫਤੇ ਬਾਅਦ ਪਾਣੀ ਪਾਉਂਦੇ ਰਹੋ ਅਤੇ ਇਹਨਾਂ ਦੀ ਤੁੜਾਈ ਇੱਕ ਦਿਨ ਛੱਡ ਕੇ ਸ਼ਾਮ ਨੂੰ ਜਾਰੀ ਰੱਖੋ।

☻ਪਿਆਜ ਅਤੇ ਲਸਣ ਦੀ ਕਟਾਈ ਕਰਕੇ ਸੁੱਕੀ ਜਗ੍ਹਾ 'ਤੇ ਸਟੋਰ ਕਰ ਲਵੋ।

☻ਮੂਲੀ ਦੀ ਪੂਸਾ ਚੇਤਕੀ ਕਿਸਮ ਦੀ ਬਿਜਾਈ ਹੁਣ ਕਰ ਲਵੋ।

☻ਬੈਂਗਣ ਦੇ ਫਲ ਦੇ ਗੜੂੰਏ ਦੀ ਰੋਕਥਾਮ ਲਈ 1 ਮਿ.ਲੀ. ਸੁਮੀਸੀਡਾਨ 20 ਤਾਕਤ ਜਾਂ 2 ਮਿ.ਲੀ. ਡੈਸਿਸ 2.8 ਤਾਕਤ ਜਾਂ 8 ਮਿ.ਲੀ ਏਕਾਲਕਸ 25 ਤਾਕਤ ਅਤੇ ਜੂੰ ਦੀ ਰੋਕਥਾਮ 3 ਮਿ.ਲੀ. ਉਮਾਈਟ 57 ਤਾਕਤ ਜਾਂ 4.5 ਮਿ.ਲੀ. ਫਾਸਮਾਈਟ 50 ਤਾਕਤ ਜਾਂ 2.5 ਮਿ.ਲੀ. ਮੈਟਾਸਿਸਕਾਕਸ ਦਵਾਈ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕੋ।

ਖੁੰਬਾਂ

☻ਖੁੰਬਾਂ ਦੀ ਸਰਦ ਰੁੱਤ ਵਿੱਚ ਕਾਸ਼ਤ ਕਰਨ ਲਈ ਤੂੜੀ ਦਾ ਪ੍ਰਬੰਧ ਜੇਕਰ ਨਹੀਂ ਕੀਤਾ ਤਾਂ ਹੁਣੇ ਕਰ ਲਵੋ।

☻ਗਰਮ ਰੁੱਤ ਵਾਲੀ ਖੁੱਭ ਦੀ ਕਾਸ਼ਤ ਦੀ ਦੂਸਰੀ ਫਸਲ ਲਈ 1-1.5 ਕਿਲੋ ਪਰਾਲੀ ਦੇ ਪੂਲੇ ਬਣਾ ਕੇ ਗਿੱਲੇ ਕਰਕੇ ਬੈੱਡ ਲਗਾਓ।

☻ਪਹਿਲਾਂ ਲਗਾਈ ਫਸਲ ਵਿੱਚ ਦਿਨ ਵਿੱਚ ਦੋ ਵਾਰ ਪਾਣੀ ਲਗਾਉਂਦੇ ਰਹੋ।

ਫੁੱਲ

☻ਫੁੱਲਾਂ ਦੀਆਂ ਕਿਆਰੀਆਂ ਨੂੰ ਪਾਣੀ ਲਗਾਉਂਦੇ ਰਹੋ ਅਤੇ ਨਦੀਨਾਂ ਦੀ ਰੋਕਥਾਮ ਲਈ ਗੋਡੀ ਜੇਕਰ ਨਹੀਂ ਕੀਤੀ ਤਾਂ ਹੁਣੇ ਕਰ ਦਿਓ।

☻ਨਵੇਂ ਲਾਅਨ ਦੀ ਤਿਆਰੀ ਕਰਨ ਲਈ ਉਸ ਨੂੰ ਵਾਹ ਕੇ ਚੰਗੀ ਧੁੱਪ ਲਗਾ ਕੇ ਸਾਰੇ ਨਦੀਨ ਚੰਗੀ ਤਰ੍ਹਾਂ ਕੱਢ ਦਿਓ ਤਾਂ ਜੋ ਬਰਸਾਤ ਰੁੱਤ ਵਿੱਚ ਨਵਾਂ ਘਾਹ ਲਗਾਇਆ ਜਾ ਸਕੇ।

☻ਗੁਲਾਬ, ਦਰੱਖਤਾਂ, ਝਾੜੀਆਂ ਅਤੇ ਵੇਲਾਂ ਵਾਲੇ ਬੂਟਿਆਂ ਨੂੰ ਵੀ ਹਫਤੇ ਬਾਅਦ ਪਾਣੀ ਦਿੰਦੇ ਰਹੋ।

ਸ਼ਹਿਦ ਮੱਖੀ ਪਾਲਣ

☻ਸ਼ਹਿਦ ਮੱਖੀਆਂ ਦੇ ਬਕਸਿਆਂ ਵਿੱਚ ਇਸ ਮਹੀਨੇ ਗਰਮੀ ਤੋਂ ਬਚਾਉਣ ਲਈ ਬਕਸਿਆਂ ਨੂੰ ਸੰਘਣੀ ਛਾਂ ਵਿੱਚ ਰੱਖੋ।

☻ਗਰਮੀ ਕਾਰਨ ਮੱਖੀਆਂ ਲਈ ਫੁੱਲ ਫੁਲਾਕੇ ਅਤੇ ਪਾਣੀ ਦਾ ਵੀ ਉਚਿਤ ਪ੍ਰਬੰਧ ਕਰੋ।