Expert Advisory Details

idea99Capture.JPG
Posted by पंजाब एग्रीकल्चरल यूनिवर्सिटी, लुधियाना
Punjab
2022-04-09 09:38:08

ਗਰਮੀ ਵਧਣ ਨਾਲ ਫ਼ਲਾਂ ਦਾ ਕੇਰਾ ਵਧ ਸਕਦਾ ਹੈ। ਬਾਗਬਾਨੀ ਕਰਦੇ ਸਮੇਂ ਇਹਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖੋ।

  • ਆੜੂ ਅਤੇ ਅਲੂਚੇ ਦੇ ਬਾਗਾਂ ਵਿੱਚ ਲਗਾਤਾਰ ਸਿੱਲ੍ਹ ਬਣਾਈ ਰੱਖੋ।
  • ਅੰਬ, ਲੀਚੀ ਅਤੇ ਨਿੰਬੂ ਜਾਤੀ ਦੇ ਫ਼ਲਾਂ ਨੂੰ ਲਗਾਤਾਰ ਹਲਕੀਆਂ ਸਿੰਚਾਈਆਂ ਕਰਦੇ ਰਹੋ।
  • ਨਿੰਬੂ ਜਾਤੀ ਦੇ ਫ਼ਲਾਂ ਦੇ ਕੇਰੇ ਦੀ ਰੋਕਥਾਮ ਲਈ ਜ਼ਿਬਰੈਲਿਕ ਐਸਿਡ (1.0 ਗ੍ਰਾਮ ਪ੍ਰਤੀ ਲੀਟਰ ਪਾਣੀ) ਦਾ ਛਿੜਕਾਅ ਕਰ ਦਿਉ। ਜ਼ਿਬਰੈਲਿਕ ਐਸਿਡ ਨੂੰ 10-20 ਮਿਲੀਲੀਟਰ ਅਲਕੋਹਲ ਵਿੱਚ ਘੋਲ ਲਵੋ।
  • ਕਿੰਨੂ ਵਿੱਚ ਬੇਲੋੜੇ ਛਿੜਕਾਵਾਂ ਤੋਂ ਗੁਰੇਜ਼ ਕਰੋ। ਨਵੇਂ ਲਗਾਏ ਬੂਟਿਆਂ ਦੇ ਜੜ੍ਹ-ਮੁੱਢ ਵਾਲੇ ਭਾਗ 'ਤੇ ਆਏ ਫ਼ੁਟਾਰੇ ਨੂੰ ਲਗਾਤਾਰ ਤੋੜਦੇ ਰਹੋ।
  • ਅੰਬਾਂ ਦੇ ਬੂਟਿਆਂ ਨੂੰ ਚਿੱਟੋਂ ਰੋਗ ਤੋਂ ਬਚਾਉਣ ਲਈ 1.0 ਮਿ.ਲੀ ਕੰਟਾਫ਼ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕੋ।