Expert Advisory Details

idea99black_cow_2.jpg
Posted by पंजाब एग्रीकल्चरल यूनिवर्सिटी, लुधियाना
Punjab
2022-03-26 09:45:16

ਨਿਮੋਨੀਆ ਵਿੱਚ ਫੇਫੜਿਆਂ ਵਿਚ ਸੋਜ ਆ ਜਾਂਦੀ ਹੈ, ਪਾਣੀ ਭਰ ਜਾਂਦਾ ਹੈ ਅਤੇ ਪਸ਼ੂ ਸਾਹ ਔਖੇ ਲੈਂਦਾ ਹੈ। ਇਹ ਛੋਟੇ ਅਤੇ ਵੱਡੇ ਜਾਨਵਰਾਂ ਵਿੱਚ ਹੋ ਜਾਂਦੀ ਹੈ। ਪਸ਼ੂ ਦੇ ਗਰਮ-ਸਰਦ ਹੋ ਜਾਣ ਨਾਲ, ਬੰਦ ਸ਼ੈੱਡਾਂ, ਸਿੱਲੇ ਵਾਤਾਵਰਣ ਵਿੱਚ ਪਸ਼ੂ ਰੱਖਣ ਨਾਲ ਜਾਂ ਮੂੰਹ ਰਾਹੀਂ ਗਲਤ ਤਰੀਕੇ ਦਵਾਈ ਦੇਣ ਨਾਲ ਹੱਥੂ ਆ ਜਾਣ ਨਾਲ ਨਿਮੋਨੀਆ ਹੋ ਸਕਦਾ ਹੈ।

ਨਿਸ਼ਾਨੀਆਂ

  • ਪਸ਼ੂ ਸਾਹ ਲੈਣ ਵੇਲੇ ਖਿੱਚ ਕੇ ਸਾਹ ਲੈਂਦਾ ਹੈ ਅਤੇ ਸਾਹ ਲੈਣ ਵੇਲੇ ਅੱਗੇ-ਪਿੱਛੇ ਹਿਲਦਾ ਰਹਿੰਦਾ ਹੈ।
  • ਹਲਕਾ ਜਾਂ ਤੇਜ਼ ਬੁਖਾਰ ਹੋ ਜਾਂਦਾ ਹੈ ਅਤੇ ਪਸ਼ੂ ਸੁਸਤ ਰਹਿੰਦਾ ਹੈ।
  • ਪੱਠੇ ਖਾਣਾ ਛੱਡ ਦਿੰਦਾ ਹੈ।
  • ਗੰਭੀਰ ਹਾਲਤ ਵਿੱਚ ਪਸ਼ੂ ਮੂੰਹ ਖੋਲ ਕੇ ਸਾਹ ਲੈਂਦਾ ਹੈ ਅਤੇ ਨਾਸਾਂ ਵਿੱਚੋਂ ਗਾੜ੍ਹਾ ਪੀਲਾ ਜਾਂ ਹਰਾ ਤਰਲ ਨਿਕਲਦਾ ਹੈ।

ਇਲਾਜ ਅਤੇ ਰੋਕਥਾਮ

  • ਰੋਗੀ ਪਸ਼ੂ ਨੂੰ ਬਾਕੀ ਪਸ਼ੂਆਂ ਤੋਂ ਅਲੱਗ ਕਰ ਦਿਓ ਅਤੇ ਛੇਤੀ ਤੋਂ ਛੇਤੀ ਇਲਾਜ ਸ਼ੁਰੂ ਕਰਵਾਓ।
  • ਗਰਮੀ ਸਰਦੀ ਤੋਂ ਬਚਾਅ ਕੇ ਰੱਖੋ।
  • ਇਲਾਜ ਲਈ 7-10 ਦਿਨ ਤੱਕ ਐਂਟੀਬਾਇਓਟਿਕ ਦਵਾਈਆਂ ਦੀ ਵਰਤੋਂ ਕਰੋ, ਖੁਰਾਕ ਵਿੱਚ ਧਾਤਾਂ ਦੇ ਮਿਸ਼ਰਣ ਦੀ ਵਰਤੋਂ।