Expert Advisory Details

idea99animal_feed.jpeg
Posted by ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ, ਲੁਧਿਆਣਾ
Punjab
2019-06-07 10:38:46

ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਦੇ ਵਿਗਿਆਨੀਆਂ ਨੂੰ ਪੰਜਾਬ ਵਿੱਚ ਕਈ ਡੇਅਰੀ ਫਾਰਮਾਂ 'ਤੇ ਅਚਾਨਕ ਪਸ਼ੂਆਂ ਦੇ ਬਿਮਾਰ ਹੋਣ ਸਬੰਧੀ ਰਿਪੋਰਟਾਂ ਪ੍ਰਾਪਤ ਹੋਈਆਂ। ਜਾਣਕਾਰੀ ਦੌਰਾਨ ਪਤਾ ਲੱਗਾ ਕਿ ਇਨ੍ਹਾਂ ਪਸ਼ੂਆਂ ਨੂੰ ਖ਼ਰਾਬ ਸਬਜ਼ੀਆਂ, ਆਲੂ, ਬਹੀਆਂ ਰੋਟੀਆਂ ਅਤੇ ਪਰਾਲੀ ਖਾਣ ਲਈ ਦਿੱਤੀ ਗਈ ਸੀ। ਇਨ੍ਹਾਂ ਨੂੰ ਕੋਈ ਹਰੇ ਚਾਰੇ ਦੀ ਖ਼ੁਰਾਕ ਨਹੀਂ ਪਾਈ ਗਈ ਸੀ। ਇਸ ਕਾਰਨ ਪਸ਼ੂਆਂ 'ਚ ਅਧਰੰਗ, ਬਦਹਜ਼ਮੀ, ਸਾਹ 'ਚ ਰੁਕਾਵਟ ਤੇ ਬੁਖ਼ਾਰ ਵਰਗੀਆਂ ਅਲਾਮਤਾਂ ਉੱਭਰ ਆਈਆਂ।

ਯੂਨੀਵਰਸਿਟੀ ਦੇ ਪਸ਼ੂ ਬਿਮਾਰੀ ਖੋਜ ਕੇਂਦਰ ਦੇ ਇੰਚਾਰਜ ਡਾ. ਕੁਲਬੀਰ ਸਿੰਘ ਸੰਧੂ ਨੇ ਦੱਸਿਆ ਕਿ ਆਰੰਭਿਕ ਜਾਂਚ 'ਚ ਸਾਹਮਣੇ ਆਇਆ ਕਿ ਖਰਾਬ ਤੇ ਬਹੀ ਖ਼ੁਰਾਕ ਕਾਰਨ ਪਸ਼ੂਆਂ 'ਚ ਜ਼ਹਿਰਬਾਦ ਹੋ ਗਿਆ ਸੀ ਜਿਸ ਨਾਲ ਉਹ ਗੰਭੀਰ ਬਿਮਾਰ ਹੋ ਗਏ। ਡਾ. ਸੰਧੂ ਨੇ ਕਿਹਾ ਕਿ ਪਸ਼ੂ ਪਾਲਕਾਂ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਪਸ਼ੂਆਂ ਨੂੰ ਰੋਟੀਆਂ, ਚੌਲ, ਖ਼ਰਾਬ ਆਲੂ ਅਤੇ ਸਬਜ਼ੀਆਂ ਖਾਣ ਲਈ ਨਾ ਦੇਣ। ਅਜਿਹੀ ਖੁਰਾਕ ਉਨ੍ਹਾਂ ਲਈ ਘਾਤਕ ਸਾਬਤ ਹੋ ਸਕਦੀ ਹੈ। ਪਸ਼ੂਆਂ ਨੂੰ ਸਦਾ ਤਾਜ਼ਾ ਪੱਠੇ, ਉਨ੍ਹਾਂ ਦੇ ਸਰੀਰ ਤੇ ਲੋੜ ਮੁਤਾਬਕ ਬਣੀ ਖ਼ੁਰਾਕ ਹੀ ਦੇਣੀ ਚਾਹੀਦੀ ਹੈ। ਵੈਟਰਨਰੀ ਯੂਨੀਵਰਸਿਟੀ ਹਰੇਕ ਉਮਰ, ਜਾਤੀ ਅਤੇ ਸਥਿਤੀ ਦੇ ਪਸ਼ੂਆਂ ਲਈ ਸਹੀ ਖੁਰਾਕ ਬਾਰੇ ਚਾਨਣਾ ਪਾਉਂਦੀ ਰਹਿੰਦੀ ਹੈ। ਜੇ ਕਿਸੇ ਵੀ ਪਸ਼ੂ ਪਾਲਕ ਨੇ ਕੋਈ ਸਲਾਹ ਲੈਣੀ ਹੋਵੇ ਤਾਂ ਯੂਨੀਵਰਸਿਟੀ ਹਰ ਵੇਲੇ ਉਨ੍ਹਾਂ ਦੀ ਸੇਵਾ ਲਈ ਹਾਜ਼ਰ ਹੈ।